ਰੁਦਰਪ੍ਰਯਾਗ: ਰਿਸ਼ੀਕੇਸ਼-ਬਦਰੀਨਾਥ ਹਾਈਵੇ ਦੇ ਖਾਨਖੜਾ ਅਤੇ ਨਾਰਕੋਟਾ ਵਿਚਕਾਰ ਹਾਈਵੇ ਬੇਹਦਖਤਰਨਾਕ ਹੋ ਗਿਆ ਹੈ। ਇੱਥੇ ਯਾਤਰਾ ਕਰਨਾ ਕਿਸੇ ਵੀ ਖ਼ਤਰੇ ਤੋਂ ਖਾਲ੍ਹੀ ਨਹੀਂ ਹੈ। ਹਰ ਰੋਜ਼ ਰਾਤ ਵੇਲੇ ਇਸ ਥਾਂ 'ਤੇ ਜ਼ਮੀਨ ਖਿਸਕ ਰਹੀ ਹੈ। ਜਿਸ ਕਾਰਨ ਹਾਈਵੇ ਘੰਟਿਆਂ ਤੱਕ ਬੰਦ ਰਹਿੰਦੇ ਹਨ।
ਉਥੇ ਹੀ ਇਸ ਦੌਰਾਨ ਨੈਸ਼ਨਲ ਹਾਈਵੇ ਵਿਭਾਗ ਦੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ। ਮਲਬਾ ਡਿੱਗਣ ਦੇ ਘੰਟਿਆਂ ਬਾਅਦ ਜੇਸੀਬੀ ਮੌਕੇ 'ਤੇ ਪੁੱਜੀ। ਦੇਰੀ ਹੋਣ ਦੇ ਚਲਦੇ ਇਥੇ ਦੋਵੇਂ ਪਾਸੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ।
ਦੱਸ ਦੇਈਏ ਕਿ, ਆਲ ਵੈਦਰ ਰੋਡ ਦੇ ਕੰਮ ਦੇ ਕਾਰਨ ਰਿਸ਼ੀਕੇਸ਼-ਬਦਰੀਨਾਥ ਹਾਈਵੇ ਖਾਨਖੜਾ ਅਤੇ ਨਾਰਕੋਟਾ ਰਾਹ ਖਸਤਾ ਹੋ ਗਿਆ ਹੈ। ਇਥੇ ਪਿਛਲੇ ਮਹੀਨੇ ਹਾਈਵੇ ਚਾਰ ਦਿਨ ਬੰਦ ਰਿਹਾ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਾਤ ਵੇਲੇ ਹਲਕੀ ਬਾਰਿਸ਼ ਹੋਣ ਕਾਰਨ ਜ਼ਮੀਨ ਖਿਸਕ ਰਹੀ ਹੈ। ਪਹਾੜੀ ਤੋਂ ਡਿੱਗੇ ਪਥਰ ਅਤੇ ਮਲਬੇ ਕਾਰਨ ਹਾਈਵੇ ਬੰਦ ਹੋ ਗਿਆ ਹੈ।
ਅਜਿਹੇ ਵਿੱਚ ਲੋਕ ਸੇਵੇਰ 4 ਵਜੇ ਤੋਂ ਸੜਕ ਖੁਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ, ਪਰ ਨੈਸ਼ਨਲ ਹਾਈਵੇ ਦੀਆਂ ਮਸ਼ੀਨਾਂ ਹਾਈਵੇ ਖੋਲ੍ਹਣ ਲਈ 3 ਘੰਟੇ ਦੇਰੀ ਨਾਲ ਪੁੱਜਿਆਂ, ਜਦੋਂ ਕਿ ਇਥੇ ਹਰ ਸਮੇਂ ਮਸ਼ੀਨਾਂ ਤਾਇਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਥੇ ਆਲ ਵੈਦਰ ਦਾ ਕੰਮ ਕਰ ਰਹੀ ਕੰਪਨੀ ਆਰਸੀਸੀ ਨੇ ਇਸ ਥਾਂ ਨੂੰ ਬੇਹਦ ਭਿਆਨਕ ਬਣਾ ਦਿੱਤਾ ਹੈ। ਜਿਸ ਦੇ ਚਲਦੇ ਆਵਾਜਾਈ ਦੇ ਦੌਰਾਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਹਾਈਵੇ ਬੰਦ ਹੋਣ ਦੌਰਾਨ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਵੀ ਹਾਈਵੇ ਖੁਲ੍ਹਣ ਦਾ ਇੰਤਜ਼ਾਰ ਕਰਨਾ ਪਿਆ। ਇੱਕ ਬਿਮਾਰ ਮਹਿਲਾ ਨੂੰ ਹਾਇਰ ਸੈਂਟਰ ਰੈਫਰ ਕਰਨ ਲਈ ਸੇਵਾਦਾਰਾਂ ਤੇ ਮੈਡੀਕਲ ਸਟਾਫ ਨੂੰ ਕੜੀ ਮਸ਼ਕਤ ਕਰਨੀ ਪਈ। ਅਜਿਹੇ ਹਲਾਤਾਂ 'ਚ ਗੰਭੀਰ ਜ਼ਖਮੀ ਤੇ ਬਿਮਲਾਰ ਲੋਕਾਂ ਦੀ ਜਾਨ ਜਾ ਰਹੀ ਹੈ।
3 ਘੰਟਿਆਂ ਦੇ ਇੰਤਜ਼ਾਰ ਮਗਰੋਂ ਹਾਈਵੇ ਖੁਲ੍ਹਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਉਥੇ ਹੀ ਪ੍ਰਸ਼ਾਸਨ ਨੂੰ ਮੀਂਹ ਦਾ ਮੌਸਮ ਸ਼ੁਰੂ ਹੁੰਦੇ ਹੀ ਖ਼ਤਰੇ ਵਾਲੀਆਂ ਥਾਵਾਂ 'ਤੇ ਮਸ਼ੀਨਾਂ ਤਾਇਨਾਤ ਕਰ ਦੇਣੀਆਂ ਚਾਹੀਦੀਆਂ ਹਨ ਤੇ ਮੀਂਹ ਦੇ ਕਾਰਨ ਉੱਤਰਾਕਾਸ਼ੀ ਜਨਪਦ ਵਿੱਚ ਵੀ 13 ਰਸਤੇ ਬੰਦ ਹਨ, ਜਿਨ੍ਹਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਜਾਰੀ ਹੈ।
ਇਹ ਵੀ ਪੜ੍ਹੋ : Corona Update:24 ਘੰਟਿਆਂ ਵਿੱਚ 41,806 ਨਵੇਂ ਕੇਸ, 581 ਮੌਤਾਂ ਦਰਜ