ਬੈਂਗਲੁਰੂ: ਬੈਂਗਲੁਰੂ 'ਚ ਬੰਦੂਕ ਦੀ ਨੋਕ 'ਤੇ ਨੌਜਵਾਨ ਲੜਕੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਬੈਂਗਲੁਰੂ ਪੁਲਿਸ ਨੇ ਪੱਛਮੀ ਬੰਗਾਲ ਦੀ ਰਹਿਣ ਵਾਲੀ ਨੌਜਵਾਨ ਔਰਤ ਕਿਰਾਏਦਾਰ ਨਾਲ ਬੰਦੂਕ ਦੀ ਨੋਕ 'ਤੇ ਬਲਾਤਕਾਰ ਕਰਨ ਦੇ ਦੋਸ਼ 'ਚ 46 ਸਾਲਾ ਮਕਾਨ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ।
46 ਸਾਲਾ ਮੁਲਜ਼ਮ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਮੱਧ ਬੈਂਗਲੁਰੂ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸ਼ਨੀਵਾਰ ਨੂੰ ਰੇਪ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸ਼ਿਕਾਇਤ ਦੇ ਆਧਾਰ 'ਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਬੇਨਤੀ ਕਰਦਿਆਂ ਦੱਸਿਆ ਕਿ ਦੋਵਾਂ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ।
ਪੁਲਿਸ ਨੇ ਕਿਹਾ ਕਿ 11 ਅਪ੍ਰੈਲ ਨੂੰ, ਦੋਸ਼ੀ ਪੀੜਤਾ ਦੇ ਘਰ ਵਿਚ ਦਾਖਲ ਹੋਇਆ ਅਤੇ ਬੰਦੂਕ ਦੀ ਨੋਕ 'ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਉਸ ਨੂੰ ਕਿਹਾ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੈ ਅਤੇ ਉਹ ਕੁਝ ਵੀ ਕਰ ਸਕਦਾ ਹੈ।
ਸ਼ਨੀਵਾਰ ਨੂੰ ਅਸ਼ੋਕ ਨਗਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਰੇਪ ਦੀ ਸ਼ਿਕਾਰ ਹੋਈ ਲੜਕੀ ਇੱਕ ਵਿਦਿਆਰਥਣ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸਨੇ ਮਕਾਨ ਮਾਲਕ ਨੂੰ ਉਸਦੀ ਰਿਹਾਇਸ਼ 'ਤੇ ਆਉਣ ਵਾਲੇ ਕਿਸੇ ਵੀ ਪੁਰਸ਼ ਦੋਸਤਾਂ 'ਤੇ ਪਾਬੰਦੀਆਂ ਲਗਾਇਆ ਹੋਇਆ ਸੀ ਪਰ ਖੁਦ ਉਸਨੇ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਇਹ ਵੀ ਪੜ੍ਹੋ : ਸੂਰਤ ਦੇ 5 ਨੌਜਵਾਨਾਂ ਦੇ ਯਤਨਾਂ ਨਾਲ ਰਾਜਸਥਾਨ ਦੇ 700 ਪਿੰਡਾਂ ਨੂੰ ਮਿਲੇਗਾ ਸ਼ੁੱਧ ਪੀਣ ਵਾਲਾ ਪਾਣੀ