ਰਾਂਚੀ: ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਿਮਜ਼ ਡਾਇਰੈਕਟਰ ਦੇ ਬੰਗਲੇ ਤੋਂ ਰਿਮਜ਼ ਦੇ ਪੇਇੰਗ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਲਲਨ ਪਾਸਵਾਨ ਨੇ ਲਾਲੂ ਯਾਦਵ ਖਿਲਾਫ ਕੇਸ ਦਾਇਰ ਕੀਤਾ ਹੈ।
ਇਸ ਸਬੰਧ ਵਿੱਚ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲਲਨ ਪਾਸਵਾਨ ਨੇ ਕਿਹਾ ਕਿ ਮੇਰੇ ਵਰਗੇ ਨਵੇਂ ਅਤੇ ਲੋਕਤੰਤਰ ਵਿੱਚ ਪੂਰਨ ਵਿਸ਼ਵਾਸ ਰੱਖਣ ਵਾਲੇ ਵਿਧਾਇਕ ਦੇ ਨਾਲ, ਜਿਸ ਤਰ੍ਹਾਂ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਨੇ ਇਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਬਹੁਤ ਚਿੰਤਾਜਨਕ ਹੈ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਮੈ ਉਸ ਵੇਲੇ ਬਹੁਤ ਖੁਸ਼ੀ ਹੋਇਆ ਸੀ ਜਦੋਂ ਇੱਕ ਵੱਡੇ ਰਾਜਨੇਤਾ ਨੇ ਮੈਨੂੰ ਵਿਧਾਇਕ ਚੁਣੇ ਜਾਣ 'ਤੇ ਵਧਾਈ ਦੇਣ ਲਈ ਫੌਨ ਕੀਤਾ। ਪਰ ਉਨ੍ਹਾਂ ਮੈਨੂੰ ਸਰਕਾਰ ਡੇਗਣ ਦੀ ਸਾਜ਼ਿਸ ਵਿੱਚ ਸਾਮਿਲ ਕਰਨ ਦੀ ਕੋਸ਼ਿਸ ਕੀਤੀ।
ਮੈਨੂੰ ਕਾਨੂੰਨ 'ਤੇ ਪੂਰਾ ਭਰੋਸ਼ਾ ਹੈ- ਲਲਨ ਪਾਸਵਾਨ
ਆਪਣੇ 'ਤੇ ਸੰਭਾਵਿਤ ਖ਼ਤਰੇ ਬਾਰੇ ਪੁੱਛੇ ਗਏ ਸਵਾਲ 'ਤੇ ਲਲਨ ਪਾਸਵਾਨ ਨੇ ਈਟੀਵੀ ਭਾਰਤ ਨੂੰ ਦੱਸਿਆ, ਮੈਨੂੰ ਭਾਰਤ ਦੇ ਕਾਨੂੰਨ 'ਤੇ ਪੂਰਾ ਭਰੋਸਾ ਹੈ। ਖਤਰਾ ਤਾਂ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਨੂੰ ਵੀ ਸੀ, ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਪਰ ਮੈਂ ਚਾਹੁੰਦਾ ਹਾਂ ਕਿ ਇਸ ਸਬੰਧ ਵਿੱਚ ਨਿਆਂ ਕੀਤਾ ਜਾਵੇ। ਜੋ ਗਲਤ ਕਰਦਾ ਹੈ ਕਾਨੂੰਨ ਉਸ 'ਤੇ ਕਾਰਵਾਈ ਕਰੇਗਾ। ਦੱਸ ਦਈਏ ਕਿ ਲਲਨ ਪਾਸਵਾਨ ਨੇ 5802/26 ਨਵੰਬਰ 2020 ਦੇ ਅਧੀਨ ਨਿਗਰਾਨੀ ਹੇਠ ਮਾਮਲਾ ਦਰਜ ਕਰਵਾਈ ਹੈ।
ਲਾਲੂ ਯਾਦਵ ਦਾ ਰਿੰਮਜ਼ ਵਿੱਚ ਚੱਲ ਰਿਹਾ ਹੈ ਇਲਾਜ
ਦੱਸ ਦੇਈਏ ਕਿ ਲਾਲੂ ਯਾਦਵ 23 ਦਸੰਬਰ, 2017 ਤੋਂ ਰਾਂਚੀ ਦੀ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਵਿੱਚ ਹੈ ਅਤੇ ਸਿਹਤ ਖ਼ਰਾਬ ਹੋਣ ਕਾਰਨ ਰਿਮਜ਼ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹੈ ਹੈ। ਲਾਲੂ ਯਾਦਵ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ, ਗੁਰਦੇ ਦੀ ਸਮੱਸਿਆ ਅਤੇ ਤਕਰੀਬਨ ਇਕ ਦਰਜਨ ਬਿਮਾਰੀਆਂ ਨੇ ਲਪੇਟ ਰੱਖਿਆ ਹੋਇਆ ਹੈ। ਇਨ੍ਹੀਂ ਦਿਨੀਂ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਵੀ ਰਿਮਜ਼ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਲਈ ਲਾਲੂ ਯਾਦਵ ਨੂੰ ਰਿਮਜ਼ ਡਾਇਰੈਕਟਰ ਦੀ ਰਿਹਾਇਸ਼ ਕੈਲੀ ਬੰਗਲੇ ਵਿੱਚ ਰੱਖਿਆ ਗਿਆ ਸੀ।
ਹਾਲ ਹੀ ਵਿੱਚ ਬਿਹਾਰ ਸਰਕਾਰ ਢਾਉਣ ਨਾਲ ਜੁੜੇ ਕਥਿਤ ਆਡੀਓ ਤੋਂ ਬਾਅਦ, ਰਿਮਜ਼ ਪ੍ਰਸ਼ਾਸਨ ਨੇ ਲਾਲੂ ਨੂੰ ਪੇਇੰਗ ਵਾਰਡ ਵਿੱਚ ਤਬਦੀਲ ਕਰ ਦਿੱਤਾ ਹੈ।