ਨਵੀਂ ਦਿੱਲੀ: ਯੂਪੀ ਦੇ ਲਖੀਮਪੁਰ (Lakhimpur of UP) ਵਿੱਚ ਵਾਪਰੀ ਘਟਨਾ ਤੋਂ ਬਾਅਦ ਬਹੁਤ ਸਾਰੇ ਸਿਆਸੀ ਆਗੂ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚ ਰਹੇ ਹਨ, ਪਰ ਪੁਲਿਸ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਰਹੀ ਹੈ ਤੇ ਕਈ ਸਿਆਸੀ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਉਥੇ ਹੀ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ (PRIYANKA GANDHI) ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ। ਇਸ ਸਬੰਧੀ ਪ੍ਰਿਅੰਕਾ ਗਾਂਧੀ (PRIYANKA GANDHI) ਦੇ ਪਤੀ ਰੌਬਰਟ ਵਾਡਰਾ (ROBERT VADRA) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਿਯੰਕਾ (PRIYANKA GANDHI) ਨਾਲ ਮਿਲਣ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਇਹ ਵੀ ਪੜੋ: ਲਖੀਮਪੁਰ ਮਾਮਲਾ: ਭਾਜਪਾ ’ਤੇ ਭੜਕੇ ਰਾਹੁਲ ਕਿਹਾ-ਦੇਸ਼ ‘ਚ ਲੋਕਤੰਤਰ ਨਹੀਂ, ਤਾਨਾਸ਼ਾਹੀ
ਵਾਡਰਾ (ROBERT VADRA) ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ- ‘ਮੈਨੂੰ ਲਖਨਊ, ਯੂਪੀ ਜਾਣ ਲਈ ਰੋਕਿਆ ਗਿਆ ਹੈ। ਮੈਂ ਉਥੇ ਜਾ ਕੇ ਆਪਣੀ ਪਤਨੀ ਦਾ ਹਾਲ ਜਾਨਣਾ ਚਾਹੁੰਦਾ ਸੀ ਕਿ ਉਹ ਠੀਕ ਹਨ ਜਾ ਨਹੀਂ।
ਮੈਂ ਹੈਰਾਨ ਹਾਂ ਕਿ ਪ੍ਰਿਯੰਕਾ ਨੂੰ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 151 ਦੇ ਤਹਿਤ ਕਿਵੇਂ ਗ੍ਰਿਫਤਾਰ ਕੀਤਾ ਗਿਆ ਹੈ। ਮੈਂ ਕੱਲ੍ਹ ਉਸ ਨਾਲ ਗੱਲ ਕੀਤੀ ਅਤੇ ਪ੍ਰਿਅੰਕਾ (PRIYANKA GANDHI) ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਕੋਈ ਨੋਟਿਸ ਜਾਂ ਆਦੇਸ਼ ਨਹੀਂ ਦਿਖਾਇਆ ਸੀ। ਉਸ ਨੂੰ ਨਿਆਂਇਕ ਅਧਿਕਾਰੀ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਸ ਨੂੰ ਕਾਨੂੰਨੀ ਸਲਾਹਕਾਰ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ।
ਵਾਡਰਾ (ROBERT VADRA) ਨੇ ਅੱਗੇ ਲਿਖਿਆ, ਮੈਂ ਪ੍ਰਿਯੰਕਾ (PRIYANKA GANDHI) ਲਈ ਬਹੁਤ ਚਿੰਤਤ ਹਾਂ, ਮੈਂ ਲਖਨਾਊ ਜਾਣ ਲਈ ਬੈਗ ਵੀ ਪੈਕ ਕੀਤਾ ਸੀ। ਬਾਅਦ ਵਿੱਚ ਮੈਨੂੰ ਦੱਸਿਆ ਗਿਆ ਕਿ ਮੈਨੂੰ ਲਖਨਾਊ ਹਵਾਈ ਅੱਡੇ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਇਹ ਸੱਚਮੁੱਚ ਹੈਰਾਨੀਜਨਕ ਹੈ ਕਿ ਇੱਕ ਪਤੀ ਨੂੰ ਉਸਦੀ ਪਤਨੀ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਇਹ ਵੀ ਪੜੋ: ਪ੍ਰਿਯੰਕਾ ਦੀ ਗ੍ਰਿਫਤਾਰੀ ਨੂੰ ਲੈ ਕੇ ਸਿੱਧੂ ਦੀ ਭਾਜਪਾ ਤੇ ਯੂਪੀ ਪੁਲਿਸ ਨੂੰ ਮੁੜ ਲਲਕਾਰ, ਕਿਹਾ...
ਵਾਡਰਾ (ROBERT VADRA) ਨੇ ਆਪਣੀ ਫੇਸਬੁੱਕ ਪੋਸਟ 'ਤੇ ਅੱਗੇ ਲਿਖਿਆ, ਪ੍ਰਿਯੰਕਾ ਗਾਂਧੀ (PRIYANKA GANDHI) ਨੂੰ ਬਹੁਤ ਸਾਰੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਮੇਰੇ ਲਈ ਮੇਰਾ ਪਰਿਵਾਰ ਅਤੇ ਪਤਨੀ ਪਹਿਲਾਂ ਆਉਂਦੇ ਹਨ। ਵਾਡਰਾ ਨੇ ਉਮੀਦ ਪ੍ਰਗਟ ਕੀਤੀ ਕਿ ਪ੍ਰਿਯੰਕਾ ਗਾਂਧੀ ਛੇਤੀ ਹੀ ਰਿਹਾਅ ਹੋ ਜਾਵੇਗੀ ਅਤੇ ਉਹ ਸੁਰੱਖਿਅਤ ਵਾਪਸ ਆਵੇਗੀ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਮੰਗਲਵਾਰ ਨੂੰ ਪ੍ਰਿਅੰਕਾ ਗਾਂਧੀ ਵਾਡਰਾ (PRIYANKA GANDHI), ਦੀਪੇਂਦਰ ਹੁੱਡਾ ਅਤੇ ਅਜੇ ਕੁਮਾਰ ਲੱਲੂ ਸਮੇਤ 11 ਕਾਂਗਰਸੀ ਆਗੂਆਂ ਦੇ ਖਿਲਾਫ ਸ਼ਾਂਤੀ ਭੰਗ ਕਰਨ ਦੇ ਡਰ ਕਾਰਨ ਮਾਮਲਾ ਦਰਜ ਕੀਤਾ। ਜਦੋਂ ਪੁਲਿਸ ਨੇ ਵਿਰੋਧੀ ਆਗੂ ਪ੍ਰਿਯੰਕਾ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਨੂੰ ਸੀਤਾਪੁਰ ਲੈ ਗਈ ਤਾਂ ਵਿਰੋਧੀਆਂ ਵੱਲੋਂ ਭਾਜਪਾ ਅਤੇ ਉੱਤਰ ਪ੍ਰਦੇਸ਼ ਸਰਕਾਰ ਦੀ ਅਲੋਚਨਾ ਕੀਤੀ ਜਾ ਰਹੀ ਹੈ।
ਪ੍ਰਿਯੰਕਾ ਨੇ ਇਲਜ਼ਾਮ ਲਾਇਆ ਹੈ ਕਿ ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਉਸ ਨੂੰ ਸੀਤਾਪੁਰ ਪੀਏਸੀ ਪਰਿਸਰ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਹੈ, ਜੋ ਉਸਦੇ ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਹੈ।
ਕਾਂਗਰਸ ਨੇ ਪ੍ਰਿਯੰਕਾ ਦੀ ਹਿਰਾਸਤ 'ਤੇ ਸਵਾਲ ਉਠਾਏ ਜਾਣ ਦੇ ਨਾਲ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਅਤੇ 10 ਹੋਰ ਲੋਕਾਂ ਦੇ ਵਿਰੁੱਧ ਇੱਥੇ ਸ਼ਾਂਤੀ ਭੰਗ ਦੀ ਹਿਰਾਸਤ ਭਰੀ ਚਿੰਤਾ ਸੰਬੰਧੀ ਅਪਰਾਧਿਕ ਪ੍ਰਕਿਰਿਆ ਸੰਹਿਤਾ (ਸੀਆਰਪੀਸੀ) ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੀਤਾਪੁਰ ਦੇ ਉਪ ਜ਼ਿਲ੍ਹਾ ਮੈਜਿਸਟਰੇਟ (ਐਸਡੀਐਮ) ਪਿਆਰੇ ਲਾਲ ਮੌਰਿਆ ਨੇ ਇੱਥੇ ਦੱਸਿਆ ਕਿ ਸੀਆਰਪੀਸੀ ਦੀ ਧਾਰਾ 144, 151, 107 ਅਤੇ 116 ਦੇ ਤਹਿਤ 4 ਅਕਤੂਬਰ ਨੂੰ ਕਾਂਗਰਸ ਆਗੂ ਪ੍ਰਿਯੰਕਾ ਸਮੇਤ 11 ਆਗੂਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਜੱਦੀ ਪਿੰਡ ਦੇ ਦੌਰੇ ਵਿਰੁੱਧ ਐਤਵਾਰ ਨੂੰ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਟਿਕੋਨੀਆ ਖੇਤਰ ਵਿੱਚ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ 'ਚ ਮਿਸ਼ਰਾ ਦੇ ਬੇਟੇ ਆਸ਼ੀਸ਼ ਸਮੇਤ ਕਈ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਵੱਖ-ਵੱਖ ਆਗੂ ਜ਼ਮੀਨੀ ਹਕੀਕਤ ਦੇਖਣ ਲਈ ਉਥੇ ਜਾ ਰਹੇ ਹਨ, ਪਰ ਪੁਲਿਸ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਰਹੀ ਹੈ।