ਨਵੀਂ ਦਿੱਲੀ: ਦੁਆਰਕਾ ਪੱਛਮੀ ਥਾਣੇ ’ਚ ਤੈਨਾਤ ਇਕ ਮਹਿਲਾ ਕਾਂਸਟੇਬਲ ਨੇ ਦਿਨ ’ਚ ਆਪਣੇ ਘਰ ਆਤਮ-ਹੱਤਿਆ ਕਰ ਲਈ। ਮ੍ਰਿਤਕਾ ਦੀ ਪਹਿਚਾਣ ਸ਼ਾਰਦਾ ਦੇ ਰੂਪ ’ਚ ਹੋਈ ਹੈ, ਜੋ ਸਾਲ 2006 ’ਚ ਬਤੌਰ ਕਾਂਸਟੇਬਲ ਦਿੱਲੀ ਪੁਲਿਸ ’ਚ ਭਰਤੀ ਹੋਈ ਸੀ। ਫਿਲਹਾਲ ਦੁਆਰਕਾ ਪੱਛਮੀ ਥਾਣੇ ’ਚ ਤਾਇਨਾਤ ਸੀ ਅਤੇ ਇੱਥੇ ਭਰਤ ਵਿਹਾਰ ਸਥਿਤ ਕਕਰੋਲਾ ’ਚ ਰਹਿੰਦੀ ਸੀ।
ਨਿੱਜੀ ਕਾਰਨਾਂ ਦੇ ਚੱਲਦਿਆਂ ਕੀਤੀ ਆਤਮ-ਹੱਤਿਆ
ਪੁਲਿਸ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮ੍ਰਿਤਕਾ ਸ਼ਾਰਦਾ ਦਾ ਪਤੀ ਸਟੇਟ ਬੈਂਕ ਆਫ਼ ਇੰਡੀਆ, ਰਾਜਸਥਾਨ ’ਚ ਨੌਕਰੀ ਕਰਦਾ ਹੈ ਅਤੇ ਇਨ੍ਹਾਂ ਦੋਹਾਂ ਦੇ ਬੱਚੇ ਵੀ ਰਾਜਸਥਾਨ ਦੇ ਸੀਕਰੀ ’ਚ ਪੜ੍ਹਦੇ ਹਨ। ਪੁਲਿਸ ਨੂੰ ਪਤਾ ਚੱਲਿਆ ਇਹ ਪਿਲਾਨੀ ਤਹਸੀਲ ਦੇ ਬਨਗੋਠੀ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਮੌਕੇ ਤੋਂ ਮਿਲੇ ਸੁਸਾਇਡ ਨੋਟ ਦੁਆਰਾ ਪਤਾ ਚਲਿਆ ਹੀ ਘਰੇਲੂ ਕਾਰਨਾਂ ਕਰਕੇ ਆਤਮ-ਹੱਤਿਆ ਕੀਤੀ ਗਈ ਹੈ। ਤੇ ਇਹ ਵੀ ਕਿਹਾ ਗਿਆ ਹੈ ਕਿ ਮਰਨ ਤੋਂ ਬਾਅਦ ਉਸਦੇ ਕਿਸੇ ਵੀ ਰਿਸ਼ਤੇਦਾਰ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
ਦੋ ਰਿਸ਼ਤੇਦਾਰ ਵੀ ਦਿੱਲੀ ਪੁਲਿਸ ’ਚ ਕਰਦੇ ਹਨ ਨੌਕਰੀ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਦੋ ਰਿਸ਼ਤੇਦਾਰ ਵੀ ਦਿੱਲੀ ਪੁਲਿਸ ’ਚ ਬਤੌਰ ਕਾਂਸਟੇਬਲ ਨੌਕਰੀ ਕਰਦੇ ਹਨ, ਇਨ੍ਹਾਂ ਦੇ ਨਾਲ ਦੇ ਵੀ ਕੁਝ ਸਮਾਂ ਪਹਿਲਾਂ ਮੌਤ ਹੋਈ ਸੀ।
ਜਾਂਚ ’ਚ ਜੁੱਟੀ ਪੁਲਿਸ
ਫਿਲਹਾਲ ਪੁਲਿਸ ਇਹ ਪਤਾ ਲਾਉਣ ’ਚ ਜੁੱਟੀ ਹੈ ਕਿ ਉਹ ਘਰੇਲੂ ਕਾਰਨ ਕੀ ਸੀ, ਜਿਸ ਦੀ ਵਜ੍ਹਾ ਮਹਿਲਾ ਕਾਂਸਟੇਬਲ ਨੇ ਆਤਮ-ਹੱਤਿਆ ਕੀਤੀ।