ETV Bharat / bharat

ਨੂਪੁਰ ਸ਼ਰਮਾ ਖਿਲਾਫ ਕੁਵੈਤ 'ਚ ਪ੍ਰਦਰਸ਼ਨ ਕਰਨ 'ਤੇ ਪ੍ਰਵਾਸੀਆਂ ਦੇ ਵੀਜ਼ੇ ਰੱਦ, ਹੁਣ ਡਿਪੋਰਟ ਦੀ ਤਿਆਰੀ - protested against remarks on Prophet

ਵਿਰੋਧ ਕਰਨ ਵਾਲਿਆਂ ਨੂੰ ਕੁਵੈਤ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਦੇਸ਼ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਦਰਅਸਲ, ਕੁਵੈਤ ਦੇ ਕਾਨੂੰਨ ਦੇ ਅਨੁਸਾਰ, ਦੇਸ਼ ਵਿੱਚ ਪ੍ਰਵਾਸੀਆਂ ਦੁਆਰਾ ਧਰਨੇ ਜਾਂ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ ਜਾਂ ਆਯੋਜਿਤ ਕਰਨਾ ਗੈਰ-ਕਾਨੂੰਨੀ ਹੈ।

Kuwait to deport expats who protested against remarks on Prophet
Kuwait to deport expats who protested against remarks on Prophet
author img

By

Published : Jun 13, 2022, 8:44 AM IST

ਨਵੀਂ ਦਿੱਲੀ: ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦੀ ਪੈਗੰਬਰ ਮੁਹੰਮਦ 'ਤੇ ਕੀਤੀ ਗਈ ਟਿੱਪਣੀ ਤੋਂ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਵਿਰੋਧ ਭਾਰਤ ਸਮੇਤ ਵਿਦੇਸ਼ਾਂ ਵਿੱਚ ਵੀ ਫੈਲਿਆ ਹੈ। ਜਾਣਕਾਰੀ ਮੁਤਾਬਕ ਕੁਵੈਤ 'ਚ ਪੈਗੰਬਰ 'ਤੇ ਕੀਤੀ ਗਈ ਟਿੱਪਣੀ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਗਿਆ। ਜਿਸ 'ਤੇ ਉੱਥੋਂ ਦੀ ਸਰਕਾਰ ਨੇ ਸਖਤ ਰੁਖ ਅਖਤਿਆਰ ਕੀਤਾ ਹੈ। ਕੁਵੈਤ ਦੇ ਫਹੇਲ ਇਲਾਕੇ 'ਚ ਕੁਝ ਪ੍ਰਵਾਸੀਆਂ ਨੇ ਨੂਪੁਰ ਸ਼ਰਮਾ ਦੇ ਬਿਆਨ ਖਿਲਾਫ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਕੁਵੈਤ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੁਵੈਤ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਦੇਸ਼ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਦਰਅਸਲ, ਕੁਵੈਤ ਦੇ ਕਾਨੂੰਨ ਦੇ ਅਨੁਸਾਰ, ਦੇਸ਼ ਵਿੱਚ ਪ੍ਰਵਾਸੀਆਂ ਦੁਆਰਾ ਧਰਨੇ ਜਾਂ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ ਜਾਂ ਆਯੋਜਿਤ ਕਰਨਾ ਗੈਰ-ਕਾਨੂੰਨੀ ਹੈ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੁਵੈਤ ਸਰਕਾਰ ਦੇ ਅਧਿਕਾਰੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੀ ਪ੍ਰਕਿਰਿਆ ਪੂਰੀ ਕਰ ਰਹੇ ਹਨ। ਕਤਰ ਦਾ ਦੇਸ਼ ਨਿਕਾਲੇ ਕੇਂਦਰ ਸਾਰੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਕੰਮ ਕਰ ਰਿਹਾ ਹੈ। ਕੁਵੈਤ ਵਿੱਚ ਸਾਰੇ ਪ੍ਰਵਾਸੀਆਂ ਦੇ ਮੁੜ ਦਾਖਲੇ 'ਤੇ ਵੀ ਪਾਬੰਦੀ ਲਗਾਈ ਜਾਵੇਗੀ।ਸਰਕਾਰ ਦਾ ਕਹਿਣਾ ਹੈ ਕਿ ਕੁਵੈਤ ਵਿੱਚ ਸਾਰੇ ਪ੍ਰਵਾਸੀਆਂ ਨੂੰ ਕੁਵੈਤ ਦੇ ਕਾਨੂੰਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਹੈ।

ਪੈਗੰਬਰ ਮੁਹੰਮਦ ਵਿਵਾਦ 'ਤੇ ਕੁਵੈਤ ਸਰਕਾਰ ਨੇ ਕੀ ਕਿਹਾ : ਭਾਰਤੀ ਜਨਤਾ ਪਾਰਟੀ ਦੀ ਤਰਜਮਾਨ ਨੂਪੁਰ ਸ਼ਰਮਾ ਦੁਆਰਾ ਇੱਕ ਟੀਵੀ ਬਹਿਸ ਦੌਰਾਨ ਪੈਗੰਬਰ ਮੁਹੰਮਦ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ, ਜਿਸ ਤੋਂ ਬਾਅਦ ਸਾਰੇ ਮੁਸਲਿਮ ਦੇਸ਼ਾਂ ਵਿੱਚ ਇਸ ਦੇ ਖਿਲਾਫ ਤਿੱਖੀ ਪ੍ਰਤੀਕਿਰਿਆ ਹੋਈ ਸੀ। ਕੁਵੈਤ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਰਾਜਦੂਤ ਸਿਬੀ ਜਾਰਜ ਨੂੰ ਤਲਬ ਕੀਤਾ ਅਤੇ ਅਧਿਕਾਰਤ ਵਿਰੋਧ ਪੱਤਰ ਸੌਂਪਿਆ। ਹਾਲਾਂਕਿ ਜਦੋਂ ਭਾਜਪਾ ਨੇ ਨੂਪੁਰ ਸ਼ਰਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਤਾਂ ਕੁਵੈਤ ਨੇ ਵੀ ਇਸ ਦਾ ਸਵਾਗਤ ਕੀਤਾ।

ਟਿੱਪਣੀ ਨੂੰ ਲੈ ਕੇ ਵਿਵਾਦ : ਦਰਅਸਲ, ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਨੇ ਇੱਕ ਟੀਵੀ ਬਹਿਸ ਦੌਰਾਨ ਪੈਗੰਬਰ ਮੁਹੰਮਦ 'ਤੇ ਵਿਵਾਦਿਤ ਟਿੱਪਣੀ ਕੀਤੀ ਸੀ। ਭਾਰਤ ਤੋਂ ਇਲਾਵਾ ਕਈ ਮੁਸਲਿਮ ਦੇਸ਼ਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਬਾਅਦ ਵਿਚ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ 6 ਸਾਲ ਲਈ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਉਸ ਦੇ ਬਿਆਨ ਦੇ ਵਿਰੋਧ 'ਚ ਭਾਰਤ ਦੇ ਕਈ ਸੂਬਿਆਂ 'ਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ।

ਇਹ ਵੀ ਪੜ੍ਹੋ : ਮਿਲੋ ਬਿਹਾਰ ਦੇ ਲਾਲੂ ਯਾਦਵ ਨਾਲ, ਜੋ ਲੜਨ ਜਾ ਰਹੇ ਰਾਸ਼ਟਰਪਤੀ ਚੋਣ

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.