ਅਹਿਮਦਾਬਾਦ : ਗੁਜਰਾਤ ਦੀ ਸਾਬਰਮਤੀ ਨਦੀ, ਕੰਕਰਿਆ ਅਤੇ ਚੰਦੋਲਾ ਝੀਲ ਦੇ ਪਾਣੀ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਸ ਦੇ ਖੁਲਾਸੇ 'ਤੇ ਗਾਂਧੀਨਗਰ ਆਈ.ਆਈ.ਟੀ ਸਮੇਤ 8 ਹੋਰ ਸੰਸਥਾਵਾਂ ਨੇ ਮਿਲ ਕੇ ਖੋਜ ਕੀਤੀ ਹੈ। ਭਾਰਤੀ ਵਿਗਿਆਨ ਸੰਸਥਾ, ਗਾਂਧੀਨਗਰ ਦੇ ਅਰਥ ਸਾਇੰਸ ਵਿਭਾਗ ਦੇ ਮਨੀਸ਼ ਕੁਮਾਰ ਦੁਆਰਾ ਸਤੰਬਰ ਅਤੇ ਦਸੰਬਰ ਦੇ ਵਿੱਚਕਾਰ ਲਏ ਗਏ ਨਮੂਨਿਆਂ ਤੋਂ ਖੋਜ ਕੀਤੀ ਗਈ ਸੀ। ਇਸ ਨਮੂਨੇ ਵਿੱਚ ਵਾਇਰਸ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਗਈ। ਹੋਰ ਖੋਜ ਸੰਸਥਾਵਾਂ ਵੀ ਇਸ ਖੋਜ ਵਿੱਚ ਸ਼ਾਮਲ ਹੋਈਆਂ। ਹਾਲਾਂਕਿ ਖੋਜ ਅਜੇ ਪ੍ਰਕਾਸ਼ਤ ਨਹੀਂ ਕੀਤੀ ਗਈ ਹੈ।
ਸੀਵੇਜ ਪਾਣੀ ਵਿੱਚ ਕੋਰੋਨਾ ਵਾਇਰਸ
ਦੱਸ ਦੇਈਏ ਕਿ ਯੂ ਪੀ ਵਿੱਚ ਵੀ ਸੀਵੇਜ ਪਾਣੀ ਵਿੱਚ ਕੋਰੋਨਾ ਵਾਇਰਸ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਲਖਨਊ ਸਥਿਤ ਐਸ.ਜੀ.ਪੀ.ਜੀ.ਆਈ ਦੇ ਮਾਈਕਰੋਬਾਇਓਲੋਜੀ ਵਿਭਾਗ ਦੇ ਚੇਅਰਮੈਨ ਡਾ. ਉਜਵਲਾ ਘੋਸ਼ਾਲ ਦੇ ਅਨੁਸਾਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਨੇ ਅਧਿਐਨ ਸ਼ੁਰੂ ਕੀਤਾ ਹੈ। ਇਸ ਵਿੱਚ ਦੇਸ਼ ਦੇ ਪਾਣੀ ਵਿੱਚ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਸੀਵਰੇਜ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ।
ਕੁੱਲ 8 ਕੇਂਦਰਾਂ ਨੂੰ ਸੀਵੇਜ ਦੇ ਨਮੂਨੇ ਦੀ ਜਾਂਚ
ਇਸ ਸਮੇਂ ਕੁੱਲ 8 ਕੇਂਦਰਾਂ ਨੂੰ ਸੀਵੇਜ ਦੇ ਨਮੂਨੇ ਦੀ ਜਾਂਚ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਵਿੱਚ ਯੂਪੀ ਦਾ ਕੇਂਦਰ ਐਸ.ਜੀ.ਪੀ.ਜੀ.ਆਈ ਹੈ। ਅਜਿਹੀ ਸਥਿਤੀ ਵਿੱਚ ਸੀਵੇਜ ਦੇ ਨਮੂਨੇ ਪਹਿਲੇ ਪੜਾਅ 'ਚ ਲਖਨਊ ਵਿੱਚ 3 ਥਾਵਾਂ ਤੋਂ ਲਏ ਗਏ ਸਨ। ਇਸ ਵਿੱਚ ਇਕ ਜਗ੍ਹਾ ਦੇ ਨਮੂਨੇ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੰਬਈ ਦੇ ਸੀਵੇਜ ਵਿੱਚ ਵੀ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਡਾਕਟਰ ਵੀ ਹੈਰਾਨ ਹਨ। ਇਸ ਸਮੇਂ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਅਧਿਐਨ ਚੱਲ ਰਹੇ।
ਇਹ ਵੀ ਪੜ੍ਹੋ:ਆਖਿਰ ਕਿਉਂ... ਬਾਬਾ ਦੇ ਢਾਬਾ ਮਾਲਿਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਪਾਣੀ ਰਾਹੀਂ ਫੈਲੇਗਾ ਵਾਇਰਸ ਕੀਤੀ ਜਾਏਗੀ ਖੋਜ
ਡਾ ਉਜਵਲ ਘੋਸ਼ਾਲ ਅਨੁਸਾਰ ਪਾਣੀ ਵਿਚ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ। ਪਰ ਕੀ ਪਾਣੀ ਵਿੱਚ ਮੌਜੂਦ ਵਾਇਰਸ ਲਾਗ ਨੂੰ ਫੈਲਾਏਗਾ, ਇਹ ਖੋਜ ਦਾ ਵਿਸ਼ਾ ਹੈ। ਅਜਿਹੀ ਸਥਿਤੀ ਵਿੱਚ ਯੂ.ਪੀ ਦੇ ਦੂਜੇ ਸ਼ਹਿਰਾਂ ਤੋਂ ਵੀ ਨਮੂਨੇ ਇਕੱਠੇ ਕੀਤੇ ਜਾਣਗੇ। ਹੁਣ ਸੀਵੇਜ ਦੇ ਨਮੂਨੇ ਦੀ ਜਾਂਚ ਦੇ ਅਧਾਰ ਤੇ ਇੱਕ ਵੱਡਾ ਅਧਿਐਨ ਕੀਤਾ ਜਾਵੇਗਾ। ਇਸਦੇ ਨਾਲ ਹੀ ਦੇ ਵਾਇਰਸ ਫੈਲਣ ਦੇ ਸੰਬੰਧ ਵਿੱਚ ਇੱਕ ਅਧਿਐਨ ਵੀ ਕੀਤਾ ਜਾਵੇਗਾ।