ਕੋਲਕਾਤਾ: ਕੋਲਕਾਤਾ ਦੇ ਭਾਰਤੀ ਅਜਾਇਬ ਘਰ ਵਿੱਚ ਤਾਇਨਾਤ ਇੱਕ ਸੀਆਈਐਸਐਫ ਜਵਾਨ ਨੇ ਕਥਿਤ ਤੌਰ ’ਤੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਵਾਨ ਨੇ ਆਪਣੇ ਸਰਵਿਸ ਹਥਿਆਰ ਨਾਲ ਇੱਕ ਸਹਾਇਕ ਸਬ-ਇੰਸਪੈਕਟਰ ਅਤੇ ਹੈੱਡ ਕਾਂਸਟੇਬਲ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਸ਼ਾਮ ਕਰੀਬ 7.45 ਵਜੇ ਭਾਰਤ ਦੇ 'ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ' ਮਿਊਜ਼ੀਅਮ ਕੰਪਲੈਕਸ 'ਚ ਬਣੀ ਬੈਰਕ 'ਚ ਵਾਪਰੀ।
ਇਹ ਵੀ ਪੜ੍ਹੋ: ਸਲਮਾਨ ਖਿਲਾਫ ਕੇਸ ਲੜ ਰਹੇ ਵਕੀਲ ਨੇ ਕਾਂਸਟੇਬਲ ਨੂੰ ਉਡਾਇਆ
ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦਸੰਬਰ 2019 ਤੋਂ ਅਜਾਇਬ ਘਰ ਦੀ ਸੁਰੱਖਿਆ ਨੂੰ ਸੰਭਾਲ ਰਿਹਾ ਹੈ। ਕੋਲਕਾਤਾ ਦੇ ਦਿਲ ਵਿੱਚ ਸਥਿਤ ਅਜਾਇਬ ਘਰ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ।
ਇਹ ਵੀ ਪੜ੍ਹੋ: ਪ੍ਰੇਮਿਕਾ ਨੂੰ ਮਿਲੀ ਸ਼ੋਲੇ ਦੀ 'ਬਸੰਤੀ' ਵਰਗੀ ਸਜ਼ਾ...ਦੇਖੋ ਵੀਡੀਓ