ਨਵੀਂ ਦਿੱਲੀ: ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦੇ ਨਵੇਂ ਸੀਈਓ (Twitter New CEO ) ਪਰਾਗ ਅਗਰਵਾਲ ਹੋਣਗੇ। ਸੋਮਵਾਰ ਨੂੰ ਜੈਕ ਡੋਰਸੀ ਨੇ ਟਵਿਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ (Twitter CEO Jack Dorsey resigns) ਦੇ ਦਿੱਤਾ ਸੀ। ਪਰਾਗ ਅਗਰਵਾਲ (parag agrawal) ਇਸ ਸਮੇਂ ਟਵਿੱਟਰ ਵਿੱਚ ਸੀਟੀਓ (Chief Technology Officer ) ਵਜੋਂ ਕੰਮ ਕਰ ਰਹੇ ਸਨ।
ਕੌਣ ਹਨ ਪਰਾਗ ਅਗਰਵਾਲ ?
ਪਰਾਗ ਅਗਰਵਾਲ (parag agrawal) ਨੇ ਆਈਆਈਟੀ ਬੰਬੇ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿੱਚ ਡਾਕਟਰੇਟ ਹਾਸਿਲ ਕੀਤੀ ਹੈ। ਉਨ੍ਹਾਂ ਨੇ ਇਹ ਡਿਗਰੀ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਪਰਾਗ ਨੇ Yahoo, Microsoft ਅਤੇ AT&T ਨਾਲ ਕੰਮ ਕਰਨ ਤੋਂ ਬਾਅਦ 2011 ਵਿੱਚ ਟਵਿੱਟਰ ਵਿੱਚ ਸ਼ਾਮਲ ਹੋਏ ਸੀ। ਉਨ੍ਹਾਂ ਕੋਲ ਇਹਨਾਂ ਤਿੰਨਾਂ ਕੰਪਨੀਆਂ ਵਿੱਚ ਖੋਜ-ਮੁਖੀ ਅਹੁਦਿਆਂ ਦਾ ਤਜਰਬਾ ਸੀ, ਜਿਸਦੀ ਵਰਤੋਂ ਉਨ੍ਹਾਂ ਨੇ ਟਵਿੱਟਰ ’ਤੇ ਕੀਤੀ। ਉਸਨੇ ਟਵਿੱਟਰ ਵਿੱਚ ਵਿਗਿਆਪਨ-ਸਬੰਧਤ ਉਤਪਾਦਾਂ 'ਤੇ ਕੰਮ ਕਰਕੇ ਸ਼ੁਰੂਆਤ ਕੀਤੀ। ਪਰ, ਬਾਅਦ ਵਿੱਚ ਉਸਨੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਲ 2017 ਵਿੱਚ ਉਨ੍ਹਾਂ ਨੂੰ ਕੰਪਨੀ ਦਾ ਸੀਟੀਓ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਉਹ ਟਵਿਟਰ ਵਿੱਚ ਕੰਮ ਕਰ ਰਹੇ ਹਨ।
-
Deep gratitude for @jack and our entire team, and so much excitement for the future. Here’s the note I sent to the company. Thank you all for your trust and support 💙 https://t.co/eNatG1dqH6 pic.twitter.com/liJmTbpYs1
— Parag Agrawal (@paraga) November 29, 2021 " class="align-text-top noRightClick twitterSection" data="
">Deep gratitude for @jack and our entire team, and so much excitement for the future. Here’s the note I sent to the company. Thank you all for your trust and support 💙 https://t.co/eNatG1dqH6 pic.twitter.com/liJmTbpYs1
— Parag Agrawal (@paraga) November 29, 2021Deep gratitude for @jack and our entire team, and so much excitement for the future. Here’s the note I sent to the company. Thank you all for your trust and support 💙 https://t.co/eNatG1dqH6 pic.twitter.com/liJmTbpYs1
— Parag Agrawal (@paraga) November 29, 2021
ਜੈਕ ਡੋਰਸੀ ਦੇ ਚਹੇਤੇ ਹਨ ਪਰਾਗ
ਜੈਕ ਡੋਰਸੀ ਵੀ ਆਪਣਾ ਕੰਮ ਬਹੁਤ ਪਸੰਦ ਕਰਦੇ ਹਨ। ਇਸ ਗੱਲ ਨੇ ਵੀ ਉਨ੍ਹਾਂ ਨੂੰ ਕੰਪਨੀ ਦੇ ਉੱਚ ਅਹੁਦੇ ਤੱਕ ਪਹੁੰਚਣ ਵਿਚ ਵੀ ਮਦਦ ਕੀਤੀ ਅਤੇ ਇਹੀ ਕਾਰਨ ਹੈ ਕਿ ਜਦੋਂ ਜੈਕ ਡੋਰਸੀ ਨੇ ਅਸਤੀਫਾ ਦੇ ਕੇ ਨਵੇਂ ਸੀਈਓ ਦਾ ਐਲਾਨ ਕੀਤਾ ਤਾਂ ਪਰਾਗ ਅਗਰਵਾਲ ਦਾ ਨਾਂ ਲੈ ਕੇ ਉਨ੍ਹਾਂ ਦੀ ਤਾਰੀਫ ਵੀ ਕੀਤੀ।
ਸੀਟੀਓ ਵਜੋਂ ਪਰਾਗ ਨੇ ਮਸ਼ੀਨ ਲਰਨਿੰਗ 'ਤੇ ਬਹੁਤ ਕੰਮ ਕੀਤਾ। ਹੁਣ ਸਿਰਫ਼ 10 ਸਾਲਾਂ ਦੇ ਸਮੇਂ ਵਿੱਚ ਉਹ ਇਸ ਕੰਪਨੀ ਦੇ ਸੀਈਓ ਬਣ ਗਏ ਹਨ। ਪਰਾਗ ਨੇ ਇਹ ਅਹੁਦਾ ਮਿਲਣ ਤੋਂ ਬਾਅਦ ਜੈਕ ਡੋਰਸੀ ਦਾ ਵੀ ਬਹੁਤ ਧੰਨਵਾਦ ਕੀਤਾ ਹੈ।
ਇਹ ਵੀ ਪੜੋ: Twitter ਦੇ CEO ਅਹੁਦੇ ਤੋਂ ਜੈਕ ਡੋਰਸੀ ਨੇ ਦਿੱਤਾ ਅਸਤੀਫਾ, ਪਰਾਗ ਅਗਰਵਾਲ ਦੇ ਹੱਥ ਹੋਵੇਗੀ Twitter ਦੀ ਕਮਾਨ
ਪਰਾਗ ਅਗਰਵਾਲ (parag agrawal) ਟਵਿਟਰ ਦੇ ਬਲੂਸਕਾਈ ਯਤਨਾਂ ਦੀ ਅਗਵਾਈ ਕਰ ਰਿਹਾ ਸੀ, ਜਿਸਦਾ ਉਦੇਸ਼ ਸੋਸ਼ਲ ਮੀਡੀਆ ਲਈ ਇੱਕ ਖੁੱਲਾ ਅਤੇ ਵਿਕੇਂਦਰੀਕ੍ਰਿਤ ਮਿਆਰ ਬਣਾਉਣਾ ਸੀ।
-
Congrats @paraga So proud of you!! Big day for us, celebrating this news♥️♥️♥️ https://t.co/PxRBGQ29q4
— Shreya Ghoshal (@shreyaghoshal) November 29, 2021 " class="align-text-top noRightClick twitterSection" data="
">Congrats @paraga So proud of you!! Big day for us, celebrating this news♥️♥️♥️ https://t.co/PxRBGQ29q4
— Shreya Ghoshal (@shreyaghoshal) November 29, 2021Congrats @paraga So proud of you!! Big day for us, celebrating this news♥️♥️♥️ https://t.co/PxRBGQ29q4
— Shreya Ghoshal (@shreyaghoshal) November 29, 2021
ਪਰਾਗ ਨੇ ਕੀਤਾ ਟਵੀਟ
ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ਤੋਂ ਲਿਖਿਆ ਕਿ ਜਦੋਂ ਉਹ ਇਸ ਕੰਪਨੀ ਨਾਲ ਜੁੜਿਆ ਸੀ ਤਾਂ ਇੱਥੇ ਕਰਮਚਾਰੀਆਂ ਦੀ ਗਿਣਤੀ 1000 ਤੋਂ ਘੱਟ ਸੀ। ਇਸ ਦੌਰਾਨ ਉਨ੍ਹਾਂ ਨੂੰ ਕਈ ਉਤਰਾਅ-ਚੜ੍ਹਾਅ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਸਮੇਂ ਦੇ ਨਾਲ, ਉਹ ਟਵਿਟਰ ਦੇ ਬਦਲਾਅ ਅਤੇ ਇਸਦੇ ਪ੍ਰਭਾਵ ਨੂੰ ਲਗਾਤਾਰ ਦੇਖ ਰਿਹਾ ਸੀ।
ਪਰਾਗ ਅਤੇ ਸ਼੍ਰੇਆ ਘੋਸ਼ਾਲ ਦੀ ਬਚਪਨ ਦੀ ਦੋਸਤੀ
ਟਵਿਟਰ ਵੱਲੋਂ ਭਾਰਤੀ ਮੂਲ ਦੇ ਪਰਾਗ ਅਗਰਵਾਲ ਨੂੰ ਨਵਾਂ ਸੀਈਓ ਨਿਯੁਕਤ ਕਰਨ ਤੋਂ ਬਾਅਦ ਸ਼੍ਰੇਆ ਘੋਸ਼ਾਲ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਸ਼੍ਰੇਆ ਘੋਸ਼ਾਲ ਅਤੇ ਪਰਾਗ ਬਹੁਤ ਪੁਰਾਣੇ ਦੋਸਤ ਹਨ। ਸੀਈਓ ਦੀ ਨਿਯੁਕਤੀ ਤੋਂ ਬਾਅਦ ਦੋਵਾਂ ਦੇ ਪੁਰਾਣੇ ਟਵੀਟ ਵਾਇਰਲ ਹੋ ਰਹੇ ਹਨ।
ਸ਼੍ਰੇਆ ਘੋਸ਼ਾਲ ਨੇ ਸਾਲ 2010 ਵਿੱਚ ਟਵੀਟ ਕਰ ਲਿਖਿਆ ਕਿ ਮੈਨੂੰ ਇੱਕ ਹੋਰ ਬਚਪਨ ਦਾ ਦੋਸਤ ਮਿਲ ਗਿਆ ਹੈ! ਜੋ ਖਾਣੇ ਦਾ ਸ਼ੌਕੀਨ ਹੈ ਅਤੇ ਯਾਤਰੀ ਵੀ। ਇੱਕ ਸਟੈਨਫੋਰਡ ਵਿਦਵਾਨ! ਪਰਾਗ ਨੂੰ ਫੋਲੋ ਕਰੋ। ਕੱਲ੍ਹ ਉਨ੍ਹਾਂ ਦਾ ਜਨਮ ਦਿਨ ਸੀ। ਉਨ੍ਹਾਂ ਨੂੰ ਮੁਬਾਰਕਬਾਦ ਦੇਵੋ।
ਇਸ ਤੋਂ ਇਲਾਵਾ ਪਰਾਗ ਨੇ ਸ਼੍ਰੇਆ ਘੋਸ਼ਾਲ ਨਾਲ ਇਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਪਰਾਗ ਨੇ ਲਿਖਿਆ ਕਿ ਸ਼੍ਰੇਆ ਘੋਸ਼ਾਲ, ਤੁਸੀਂ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਹੋ।
ਸ਼੍ਰੇਆ ਘੋਸ਼ਾਲ ਨੇ ਇਸ ਤਰ੍ਹਾਂ ਦਿੱਤੀ ਵਧਾਈ
ਸੋਸ਼ਲ ਮੀਡੀਆ 'ਤੇ ਪਰਾਗ ਅਗਰਵਾਲ ਨੂੰ ਵਧਾਈ ਦਿੰਦੇ ਹੋਏ ਸ਼੍ਰੇਆ ਘੋਸ਼ਾਲ ਨੇ ਲਿਖਿਆ ਕਿ ਵਧਾਈਆਂ ਪਰਾਗ, ਸਾਨੂੰ ਤੁਹਾਡੇ 'ਤੇ ਮਾਣ ਹੈ!! ਇਹ ਸਾਡੇ ਲਈ ਬਹੁਤ ਵੱਡਾ ਦਿਨ ਹੈ, ਅਸੀਂ ਸਾਰੇ ਇਸ ਖਬਰ ਦਾ ਜਸ਼ਨ ਮਨਾ ਰਹੇ ਹਾਂ।