ਨਵੀਂ ਦਿੱਲੀ: ਉੱਤਰ-ਭਾਰਤ ਸਣੇ ਦਿੱਲੀ ਐਨਸੀਆਰ 'ਚ ਮੰਗਲਵਾਰ ਰਾਤ ਨੂੰ 6.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕਾਂ 'ਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਭਾਵੇਂ ਕਿ ਇਸ ਦੌਰਾਨ ਕਿਸੇ ਵੀ ਜਾਨੀ ਅਤੇ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ , ਪਰ ਫਿਰ ਵੀ ਲੋਕ ਘਬਰਾਏ ਹੋਏ ਹਨ। ਜੇਕਰ ਦਿੱਲੀ ਐਨਸੀਆਰ ਖੇਤਰ ਦੀ ਗੱਲ ਕਰੀਏ ਤਾਂ ਇਹ ਸਿਸਮਿਕ ਜੋਨ 4 'ਚ ਆਉਂਦੀ ਹੈ । ਜਿਸ ਨੂੰ ਕਾਫ਼ੀ ਖ਼ਤਰਨਾਕ ਮੰਨਿਆ ਜਾਂਦਾ ਹੈ। ਆਉ ਤੁਹਾਨੂੰ ਦੱਸਦੇ ਹਾਂ ਕਿ ਸਿਸਮਿਕ ਜੋਨ ਦੇ ਨਾਲ ਭੂਚਾਲ ਆਉਣ ਦੇ ਕਾਰਨ ਅਤੇ ਬਚਾਅ ਬਾਰੇ ਦੱਸਦੇ ਹਾਂ।
ਸਿਸਮਿਕ ਜੋਨ ਦਾ ਅਰਥ: ਸਿਸਮਿਕ ਜੋਨ ਦਾ ਉਹ ਭੂਚਾਲ ਵੱਲਾ ਖੇਤਰ ਹੈ ਜਿੱਥੇ ਭੂਚਾਲ ਆਉਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਭੂਚਾਲ ਦੀ ਸੰਵੇਦਨਸ਼ੀਲਤਾ ਦੇ ਅਨੁਸਾਰ ਭਾਰਤ ਨੂੰ 2 ਤੋਂ 5 ਜੋਨ ਵਿੱਚ ਵੰਡਿਆ ਗਿਆ ਹੈ। ਖੇਤਰ ਦੇ ਢਾਂਚੇ ਅਨੁਸਾਰ ਭੂਚਾਲ ਨੂੰ ਲੈ ਕੇ ਘੱਟ ਖਤਰਨਾਕ ਤੋਂ ਲੈ ਕੇ ਖਤਰਨਾਕ ਜੋਨ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਜੋਨ 2 ਨੂੰ ਸਭ ਤੋਂ ਘੱਟ ਖ਼ਤਰਨਾਕ ਮੰਨਿਆ ਜਾਂਦਾ ਹੈ।ਉੱਥੇ ਹੀ ਜੋਨ 5 ਨੂੰ ਸਭ ਤੋਂ ਜਿਆਦਾ ਖਤਰਨਾਕ ਮੰਨਿਆ ਜਾਂਦਾ ਹੈ।
ਸਿਸਮਿਕ ਜੋਨ 2: ਇਹ ਜੋਨ ਸਭ ਤੋਂ ਵੱਧ ਖਤਰਨਾਕ ਜੋਨ ਮੰਨਿਆ ਜਾਂਦਾ ਹੈ ਜਿੱਥੇ 4.9 ਤੀਬਰਤਾ ਤੱਕ ਦਾ ਭੂਚਾਲ ਆ ਸਕਦਾ ਹੈ। ਇਸ ਵਿੱਚ ਗੋਰਖਪੁਰ, ਮੁਰਾਦਾਬਾਦ, ਚੰਡੀਗੜ ਵਰਗੇ ਸ਼ਹਿਰ ਆਉਂਦੇ ਹਨ।
ਸਿਸਮਿਕ ਜੋਨ 3: ਇਸ ਜੋਨ ਵਿੱਚ ਆਉਣ ਵਾਲੇ ਭੂਚਾਲ ਦੀ ਤੀਬਰਤਾ 7 ਜਾਂ ਉਸ ਤੋਂ ਘੱਟ ਹੁੰਦੀ ਹੈ। ਇਸ ਜੋਨ ਦੇ ਅੰਤਰਗਤ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਮਿਲਨਾਡੂ, ਪੰਜਾਬ, ਰਾਜਸਥਾਨ, ਬਿਹਾਰ, ਝਰਖੰਡ ਵਰਗੇ ਰਾਜ ਆਉਂਦੇ ਹਨ।
ਸਿਸਮਿਕ ਜੋਨ 4: ਇਸ ਜੋਨ ਵਿੱਚ ਭੂਚਾਲ ਦੀ ਤੀਬਰਤਾ 7.9 ਤੋਂ 8 ਤੱਕ ਹੋ ਸਕਦੀ ਹੈ। ਇਸ ਦੇ ਚੱਲਦੇ ਇਸ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਸਿੱਕਮ, ਹਿਮਾਚਲ ਪ੍ਰਦੇਸ਼, ਲੱਦਾਖ, ਦਿੱਲੀ-ਐਨਸੀਆਰ, ਯੂਪੀ-ਬਿਹਾਰ ਅਤੇ ਪੱਛਮੀ ਬੰਗਾਲ ਦੇ ਉੱਤਰੀ ਖੇਤਰ, ਗੁਜਰਾਤ ਦੇ ਕੁਝ ਖੇਤਰ, ਪੱਛਮੀ ਸਮੁੰਦਰ ਨਾਲ ਲੱਗਦਾ ਰਾਜਸਥਾਨ ਅਤੇ ਮਹਾਰਾਸ਼ਟਰ ਦੇ ਇਲਾਕੇ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕੇ ਆਉਂਦੇ ਹਨ।
ਸਿਸਮਿਕ ਜੋਨ 5: ਇਹ ਸਭ ਤੋਂ ਖਤਰਨਾਕ ਜੋਨ ਮੰਨਿਆ ਜਾਂਦਾ ਹੈ। ਇਸ ਦੇ ਅੰਦਰ ਉੱਤਰ ਬਿਹਾਰ, ਉੱਤਰਾਖੰਡ ਦੇ ਕੁਝ ਖੇਤਰ, ਪੂਰਵ ਉੱਤਰ ਇਲਾਕਾ, ਕੱਛ, ਹਿਮਾਚਲ ਅਤੇ ਕਸ਼ਮੀਰ ਦਾ ਕੁਝ ਹਿੱਸਾ ਅਤੇ ਅੰਡਮਾਨ ਨਿਕੋਬਾਰ ਟਾਪੂ ਆਉਂਦਾ ਹੈ।
ਭੂਚਾਲ ਆਉਣ ਦੇ ਕਾਰਨ: ਮੁੱਖ ਤੌਰ 'ਤੇ ਧਰਤੀ ਕੁਲ ਚਾਰ ਪਰਤੋਂ ਤੋਂ ਬਣੀ ਹੋਈ ਹੈ। ਇਸ ਨੂੰ ਇਨਰ ਕੋਰ, ਆਊਟਰ ਕੋਰ, ਮੈਂਟਲ ਅਤੇ ਕ੍ਰਾਸਟ ਕਹਿੰਦੇ ਹਨ। ਕ੍ਰਾਸਟ ਅਤੇ ਮੈਂਟਲ ਨੂੰ ਲਿਥੋਸਫੇਯਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ 50 ਕਿਲੋਮੀਟਰ ਮੋਟੀ ਵਾਪਸੀ ਕਈ ਵਰਗਾਂ ਵਿੱਚ ਵੰਡੀ ਹੁੰਦੀ ਹੈ। ਜਿੰਨ੍ਹਾਂ ਨੂੰ ਟੇਕਟੋਨਿਕ ਪਲੇਟਸ ਕਿਹਾ ਜਾਂਦਾ ਹੈ। ਵੈਸੇ ਤਾਂ ਇਹ ਪਲੇਟਸ ਹਿੱਲ ਦੀਆਂ ਰਹਿੰਦੀਆਂ ਹਨ ਪਰ ਜਦੋਂ ਇਹ ਪਲੇਟਸ ਬਹੁਤ ਜ਼ਿਆਦਾ ਹਿੱਲ ਜਾਂਦੀਆਂ ਹਨ ਤਾਂ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ। ਜਿਸ ਨਾਲ ਇੱਕ ਪਲੇਟ ਦੂਜੀ ਦੇ ਹੇਠਾਂ ਆ ਜਾਂਦੀ ਹੈ। ਇਸ ਮਾਪਣ ਲਈ ਰਿਕਟਰ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਦੇ ਨਾਲ ਭੂਚਾਲ ਦੀ ਤੀਬਰਤਾ ਦਾ ਪਤਾ ਲੱਗਦਾ ਹੈ।
ਭੂਚਲ ਆਉਣ 'ਤੇ ਕਰੋ ਇਹ ਉਪਾਅ-
ਜੇਕਰ ਤੁਸੀਂ ਬਿਲਡਿੰਗ ਵਿੱਚ ਮੌਜੂਦ ਹੋ ਤਾਂ ਜਲਦੀ ਹੀ ਖੁੱਲ੍ਹੇ ਸਥਾਨ 'ਤੇ ਪਹੁੰਚੋ।
ਕਿਸੇ ਵੀ ਇਮਾਰਤ ਦੇ ਕੋਲ ਖੜੇ੍ਹ ਨਹੀਂ ਹੋਣਾ।
ਇਮਾਰਤ ਤੋਂ ਹੇਠਾਂ ਆਉਣ ਲਈ ਲਿਫਟ ਦਾ ਉਪਯੋਗ ਨਾ ਕਰੋ ਅਤੇ ਪੌੜੀਆਂ ਰਾਹੀਂ ਹੇਠਾਂ ਆਓ।
ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖੋ।
ਬਿਜਲੀ ਦੇ ਸਾਰੇ ਸਵਿਚ ਬੰਦ ਕਰ ਦੇਵੋ।
ਜੇਕਰ ਬਿਲਡਿੰਗ ਤੋਂ ਉਤਰਨਾ ਸੰਭਵ ਨਹੀਂ ਹੈ ਤਾਂ ਉੱਥੇ ਹੀ ਕਿਸੇ ਮੇਜ, ਬੈੱਡ ਜਾਂ ਚੌਕੀ ਹੇਠਾਂ ਲੁੱਕ ਜਾਓ।
ਇਹ ਵੀ ਪੜ੍ਹੋ: Coronavirus Update : ਦੇਸ਼ 'ਚ ਕੋਰੋਨਾ ਦੇ 645 ਕੇਸ, ਪੰਜਾਬ 'ਚ 11 ਕੋਰੋਨਾ ਮਾਮਲੇ, ਜਾਣੋ H3N2 ਦੀ ਸਥਿਤੀ