ਨਵੀਂ ਦਿੱਲੀ: ਯੂਪੀ-ਦਿੱਲੀ ਬਾਰਡਰ ਉੱਤੇ ਕਿਸਾਨਾਂ ਦੇ ਅੰਦੋਲਨ ਵਿੱਚ ਲਗਾਤਾਰ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਵੇਂ-ਜਿਵੇਂ ਅੰਦੋਲਨ ਵਿੱਚ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ, ਉਵੇਂ-ਉਵੇਂ ਅੰਦੋਲਨ ਵੀ ਭਖਵਾਂ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਨੇ ਸ਼ਾਮ 4.00 ਵਜੇ ਦੇ ਕਰੀਬ ਦਿੱਲੀ ਤੋਂ ਗਾਜ਼ਿਆਬਾਦ ਜਾਣ ਵਾਲੇ ਐੱਨ.ਐੱਚ-9 ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।
ਕਿਸਾਨਾਂ ਮੁਤਾਬਕ ਯੂ.ਪੀ. ਗੇਟ ਆ ਰਹੇ ਕਿਸਾਨਾਂ ਦੇ ਦਰਜਨਾਂ ਟ੍ਰੈਕਟਰ-ਟ੍ਰਾਲੀਆਂ ਨੂੰ ਪੀਲੀਭੀਤ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਅਚਾਨਕ ਹੀ ਕਿਸਾਨ ਦਿੱਲੀ ਤੋਂ ਗਾਜ਼ਿਆਬਾਦ ਜਾਣ ਵਾਲੇ ਨੈਸ਼ਨਲ ਹਾਈਵੇ-9 ਦੀ ਲਿੰਕ ਉੱਤੇ ਜਾ ਕੇ ਬੈਠ ਗਏ ਅਤੇ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ।
ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਕਾਰਨ ਗਾਜ਼ਿਆਬਾਦ ਤੋਂ ਦਿੱਲੀ ਜਾਣ ਵਾਲੇ ਨੈਸ਼ਨਲ ਹਾਈਵੇਅ-9 ਦੀ ਕਈ ਲਾਇਨਾਂ ਬੰਦ ਹਨ, ਕਿਉਂਕਿ ਕਿਸਾਨਾਂ ਵੱਲੋਂ ਇਨ੍ਹਾਂ ਲਾਇਨਾਂ ਉੱਤੇ ਡੇਰਾ ਲਾ ਰੱਖਿਆ ਹੈ।
ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਇਸ ਲਈ ਅੰਦੋਲਨ ਵਿੱਚ ਸ਼ਾਮਲ ਹੋਣ ਆ ਰਹੇ ਕਿਸਾਨਾਂ ਨੂੰ ਵਿਚਕਾਰ ਹੀ ਰਸਤੇ ਵਿੱਚ ਰੋਕਿਆ ਜਾ ਰਿਹਾ ਹੈ। ਜਦੋਂ ਤੱਕ ਟ੍ਰੈਕਟਰ-ਟ੍ਰਾਲੀ ਨੂੰ ਪੁਲਿਸ ਵੱਲੋਂ ਛੱਡ ਨਹੀਂ ਦਿੱਤਾ ਜਾਂਦਾ ਤਾਂ ਉਦੋਂ ਤੱਕ ਦਿੱਲੀ ਤੋਂ ਗਾਜ਼ਿਆਬਾਦ ਜਾਣ ਵਾਲੇ ਨੈਸ਼ਨਲ ਹਾਈਵੇਅ-9 ਨੂੰ ਇਸੇ ਤਰ੍ਹਾਂ ਬੰਦ ਰੱਖਿਆ ਜਾਵੇਗਾ।