ਹੈਦਰਾਬਾਦ ਡੈਸਕ: ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਤਣਾਅ ਲਗਾਤਾਰ ਜਾਰੀ ਹੈ। ਉੱਥੇ ਹੀ ਐਨਆਈਏ ਨੇ ਕਈ ਅੱਤਵਾਦੀਆਂ ਦਾ ਡੋਜ਼ੀਅਰ ਤਿਆਰ ਕਰ ਲਿਆ ਹੈ ਜੋ ਕਿ ਕੈਨੇਡਾ ਜਾ ਹੋਰ ਦੇਸ਼ਾਂ 'ਚ ਬੈਠ ਕੇ ਭਾਰਤ ਖਿਲਾਫ਼ ਸਾਜਿਸ਼ ਰਚਦੇ ਰਹਿੰਦੇ ਹਨ। ਇੰਨ੍ਹਾਂ 'ਚ ਕਈਆਂ ਦਾ ਲਿੰਕ ਪਾਕਿਸਤਾਨੀ ਆਈਐੱਸਆਈ ਅਤੇ ਹੋਰ ਸਗੰਠਨਾਂ ਨਾਲ ਵੀ ਹਨ। ਇਸ ਲਿਸਟ 'ਚ ਅਰਸ਼ ਡੱਲਾ ਦਾ ਨਾਮ ਵੀ ਸ਼ਾਮਿਲ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਸ ਦੇ ਤਾਰ ਅੱਤਵਾਦੀ ਸੰਗਠਨ ਲਕਸ਼ਰ-ਏ-ਤੋਇਬਾ ਦੇ ਨਾਲ ਜੁੜੇ ਹੋਏ ਹਨ। ਉੱਥੇ ਹੀ ਕਿਹਾ ਗਿਆ ਹੈ ਕਿ ਉਹ ਪੰਜਾਬ 'ਚ ਹਿੰਦੂ ਲੀਡਰਾਂ ਦੇ ਕਤਲ ਕਰਵਾਉਣ ਦੀ ਸਾਜਿਸ਼ ਰਚ ਰਿਹਾ ਸੀ।
ਦਿੱਲੀ 'ਚ ਕਟਵਾਇਆ ਹਿੰਦੂ ਲੜਕੇ ਦਾ ਸਿਰ: ਰਿਪੋਰਟਾਂ ਮੁਤਾਬਿਕ ਡੱਲਾ ਲਕਸ਼ਰ ਅੱਤਵਾਦੀ ਸੁਹੈਲ ਦੇ ਸਪੰਰਕ ਵਿਚ ਸੀ। ਦਿੱਲੀ ਦੇ ਜਹਾਂਗੀਰ ਪੁਰੀ 'ਚ ਡੱਲਾ ਦੇ ਦੋ ਗੁਰਗਿਆਂ ਨੂੰ ਦਿੱਲੀ ਪੁਲਿਸ ਨੇ ਇਸੇ ਸਾਲ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੁਹੈਲ ਅਤੇ ਡੱਲਾ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ ਅਤੇ ਦਿੱਲੀ ਦੇ ਜਹਾਂਗੀਰ ਪੁਰੀ 'ਚ ਉਨ੍ਹਾਂ ਨੇ ਇੱਕ ਹਿੰਦੂ ਲੜਕੇ ਦਾ ਸਿਰ ਵੱਢ ਕੇ ਕਤਲ ਕੀਤਾ ਸੀ। ਇਸ ਕੰਮ ਲਈ ਉਨ੍ਹਾਂ ਨੂੰ 2 ਲੱਖ ਰੁਪਏ ਮਿਲੇ ਸਨ। ਉਨਹਾਂ ਨੇ ਵੀਡੀਓ ਬਣਾ ਕੇ ਸੁਹੈਲ ਅਤੇ ਡੱਲਾ ਨੂੰ ਭੇਜੀ ਸੀ।
- Gangster Sukha Duneke Murder Update: ਗੈਂਗਸਟਰ ਸੁੱਖਾ ਦੇ ਕਤਲ 'ਚ ਹੋਇਆ ਵੱਡਾ ਖੁਲਾਸਾ, ਖਾਲਿਸਤਾਨੀ ਨਿੱਝਰ ਅਤੇ ਡੱਲਾ ਨਾਲ ਨੇੜਤਾ ਹੋਣ ਕਾਰਨ ਮਾਰਿਆ ਗਿਆ
- Canada Is Playing With Fire: ਅੱਗ ਨਾਲ ਖੇਡ ਰਿਹਾ ਹੈ ਕੈਨੇਡਾ, ਭੁਗਤਣੇ ਪੈ ਸਕਦੇ ਨੇ ਗੰਭੀਰ ਨਤੀਜੇ
- Pakistani Drone Recovered: ਅੰਮ੍ਰਿਤਸਰ ਦੇ ਪਿੰਡ ਮਹਾਵਾ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਬਰਾਮਦ, ਬੀਐੱਸਐਫ ਨੇ ਸਾਂਝੀ ਕੀਤੀ ਜਾਣਕਾਰੀ
ਨਿੱਝਰ ਤੋਂ ਵੀ ਵੱਡਾ ਕਿਲਿੰਗ ਰਿਕਾਰਡ: ਅਰਸ਼ ਡੱਲਾ ਦਾ ਕਿਲਿੰਗ ਰਿਕਾਰਡ ਨਿੱਝਰ ਤੋਂ ਵੀ ਵੱਡਾ ਹੈ। ਉਹ 2020 'ਚ ਭਾਰਤ ਤੋਂ ਭੱਜ ਕੇ ਕੈਨੇਡਾ ਚੱਲਿਆ ਗਿਆ ਸੀ। ਉਹ ਖਾਲਿਸਤਾਨੀ ਟਾਇਗਰ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੇਡਰੈਸ਼ਨ ਵਰਗੇ ਖਾਲਿਸਤਾਨੀ ਸੰਗਠਨਾਂ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਡੱਲਾ ਬ੍ਰਿਟਿਸ਼ ਕੋਲੰਬਿਆ ਦੇ ਸਰੇ 'ਚ ਰਹਿੰਦਾ ਹੈ। ਉਹ ਅੱਤਵਾਦੀ ਮਡਿਊਲ ਨੂੰ ਮਜ਼ਬੂਤ ਕਰਨ, ਸੀਮਾ ਪਾਰ ਹਥਿਆਰਾਂ ਦੀ ਤਸਕਰੀ ਕਰਵਾਉਣ ਅਤੇ ਪੰਜਾਬ 'ਚ ਟਾਰਗੇਟ ਕਿਲਿੰਗ ਕਰਵਾਉਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਪੰਜਾਬ 'ਚ ਹਥਿਆਰ ਭੇਜਣ ਲਈ ਲਈ ਲਕਸ਼ਰ ਦੇ ਅੱਤਵਾਦੀਆਂ ਦੀ ਮਦਦ ਲੈਂਦਾ ਹੈ।
ਡੱਲਾ ਦੇ ਸਿਰ 'ਤੇ ਆਈਐਸਆਈ ਦਾ ਹੱਥ: ਭਾਰਤੀ ਏਜੰਸੀਆਂ ਵੱਲੋਂ ਜਾਰੀ ਡੋਜ਼ੀਅਰ 'ਚ ਦੱਸਿਆ ਗਿਆ ਹੈ ਕਿ ਪੰਜਾਬ 'ਚ ਕੇਟੀਐੱਫ਼ ਮਾਡਿਊਲ ਬਣਾਉਣਾ ਚਾਹੁੰਦਾ ਸੀ। ਉਹ ਭਾਰਤ 'ਚ ਅੱਤਵਾਦੀ ਹਮਲੇ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ। ਇਸ ਨੇ ਪੰਜਾਬ 'ਚ ਕਈ ਲੋਕਾਂ ਦੀ ਟਾਰਗੇਟ ਕਿਿਲੰਗ ਕਰਵਾਉਣ ਅਤੇ ਫਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ। ਉਹ ਪਾਕਿਸਤਾਨ-ਆਈਐਸਆਈ ਵਿਚਕਾਰ ਮਡਿਊਲ ਬਣਾਉਣ ਦਾ ਕੰਮ ਕਰਦਾ ਹੈ।