ETV Bharat / bharat

PNB loan fraud: ਨੀਰਵ ਮੋਦੀ ਦੇ ਸਹਿਯੋਗੀ ਸੁਭਾਸ਼ ਸ਼ੰਕਰ ਨੂੰ ਲਿਆਂਦਾ ਗਿਆ ਭਾਰਤ - PNB ਲੋਨ ਧੋਖਾਧੜੀ

ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਨਜ਼ਦੀਕੀ ਸਹਿਯੋਗੀ ਸੁਭਾਸ਼ ਸ਼ੰਕਰ ਨੂੰ ਮੇਹੁਲ ਚੋਕਸੀ ਨਾਲ ਜੁੜੇ ਪੰਜਾਬ ਨੈਸ਼ਨਲ ਬੈਂਕ (PNB) ਲੋਨ ਧੋਖਾਧੜੀ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਮਿਸਰ ਤੋਂ ਮੁੰਬਈ ਭੇਜ ਦਿੱਤਾ ਹੈ।

Key official of diamantaire Nirav Modi company deported from Egypt: Officials

author img

By

Published : Apr 12, 2022, 1:20 PM IST

ਨਵੀਂ ਦਿੱਲੀ : PNB ਲੋਨ ਧੋਖਾਧੜੀ ਮਾਮਲੇ ਵਿੱਚ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਨਜ਼ਦੀਕੀ ਸਹਿਯੋਗੀ ਸੁਭਾਸ਼ ਸ਼ੰਕਰ ਨੂੰ ਮੇਹੁਲ ਚੋਕਸੀ ਨਾਲ ਜੁੜੇ ਪੰਜਾਬ ਨੈਸ਼ਨਲ ਬੈਂਕ (PNB) ਲੋਨ ਧੋਖਾਧੜੀ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਮਿਸਰ ਤੋਂ ਮੁੰਬਈ ਭੇਜ ਦਿੱਤਾ ਹੈ।

ਸ਼ੰਕਰ, ਨੀਰਵ ਮੋਦੀ ਦੀ ਕੰਪਨੀ ਵਿੱਚ ਡੀਜੀਐਮ ਫਾਈਨਾਂਸ ਸਨ। ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਪੀਐਨਬੀ ਦੇ ਲੋਨ ਧੋਖਾਧੜੀ ਮਾਮਲੇ ਵਿੱਚ ਸੰਘੀ ਜਾਂਚ ਏਜੰਸੀ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀ। ਸੀਬੀਆਈ ਦੇ ਇੱਕ ਅਧਿਕਾਰੀ ਨੇ ਕਿਹਾ, "ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਸੀਂ ਉਸ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਹਿਰਾਸਤੀ ਰਿਮਾਂਡ ਮੰਗਾਂਗੇ। ਉਸ ਤੋਂ ਬਾਅਦ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।"

ਸ਼ੰਕਰ 'ਤੇ ਅਪਰਾਧਿਕ ਸਾਜ਼ਿਸ਼, ਵਿਸ਼ਵਾਸ ਦੀ ਅਪਰਾਧਿਕ ਉਲੰਘਣਾ, ਧੋਖਾਧੜੀ ਅਤੇ ਜਨਤਕ ਸੇਵਕ ਜਾਂ ਬੈਂਕਰ ਵਪਾਰੀ ਜਾਂ ਏਜੰਟ ਦੁਆਰਾ ਜਾਇਦਾਦ ਦੀ ਸਪੁਰਦਗੀ ਲਈ ਬੇਈਮਾਨ ਉਕਸਾਉਣ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੀਬੀਆਈ ਚਾਰ ਸਾਲ ਪਹਿਲਾਂ ਹੀ ਉਸ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ, ਜਿਸ ਦੇ ਆਧਾਰ ’ਤੇ ਇੰਟਰਪੋਲ ਨੇ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਜੈਸੀ ਜਗਦਾਲੇ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਸੀ। 49 ਸਾਲਾ 2018 ਵਿੱਚ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨਾਲ ਵਿਦੇਸ਼ ਭੱਜ ਗਿਆ ਸੀ। ਉਸ ਨੂੰ ਨੀਰਵ ਮੋਦੀ ਦਾ ਸਭ ਤੋਂ ਭਰੋਸੇਮੰਦ ਵਿਅਕਤੀ ਮੰਨਿਆ ਜਾਂਦਾ ਹੈ ਅਤੇ ਉਸ ਨੇ ਉਸ ਦਾ ਸਾਰਾ ਕਾਰੋਬਾਰ ਸੰਭਾਲ ਲਿਆ ਸੀ।

IANS

ਇਹ ਵੀ ਪੜ੍ਹੋ: ਖੜਗੇ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਪਵਨ ਬੰਸਲ ਤੋਂ ਈਡੀ ਵਲੋਂ ਪੁੱਛਗਿੱਛ

ETV Bharat Logo

Copyright © 2024 Ushodaya Enterprises Pvt. Ltd., All Rights Reserved.