ਚੰਡੀਗੜ੍ਹ: ਸੀਐਮ ਚੰਨੀ ਦੇ ਕਰੀਬੀਆਂ ’ਤੇ ਈਡੀ ਰੇਡ (ED raids) ਨੂੰ ਲੈਕੇ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ। ਇਸ ਮਸਲੇ ਨੂੰ ਲੈਕੇ ਹੁਣ ਸੀਐਮ ਚੰਨੀ ਅਤੇ ਅਰਵਿੰਦਰ ਕੇਜਰੀਵਾਲ ਆਹਮੋ-ਸਾਹਮਣੇ ਹਨ। ਮੁੱਖ ਮੰਤਰੀ ਚੰਨੀ ਨੇ ਈਡੀ ਦੀ ਰੇਡ ਨੂੰ ਲੈਕੇ ਭਾਜਪਾ ਅਤੇ ਕੇਜਰੀਵਾਲ ਖਿਲਾਫ਼ ਜੰਮਕੇ ਭੜਾਕ ਕੱਢੀ। ਸੀਐਮ ਚੰਨੀ ਨੇ ਕੇਜਰੀਵਾਲ ਤੇ ਵਰ੍ਹਦਿਆਂ ਕਿਹਾ ਸੀ ਕਿ ਜਦੋਂ ਕੇਜਰੀਵਾਲ ਦੇ ਰਿਸ਼ਤੇਦਾਰ ਦੇ ਘਰ ਤੇ ਈਡੀ ਨੇ ਰੇਡ ਕੀਤੀ ਸੀ ਤਾਂ ਉਸ ਸਮੇਂ ਉਹ ਪਰੇਸ਼ਾਨ ਸਨ ਪਰ ਜਦੋਂ ਹੁਣ ਈਡੀ ਨੇ ਚੰਨੀ ਦੇ ਰਿਸ਼ਤੇਦਾਰ ਦੇ ਘਰ ਉੱਤੇ ਰੇਡ ਕੀਤੀ ਹੈ ਤਾਂ ਕਿ ਕੇਜਰੀਵਾਲ ਖੁਸ਼ ਹੋ ਰਹੇ ਹਨ।
ਚਰਨਜੀਤ ਚੰਨੀ ਦੇ ਇਸ ਬਿਆਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਚੰਨੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਰੇਡ ਕਰਵਾਈ ਸੀ ਪਰ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਤੇ ਨਹੀਂ ਸਗੋਂ ਉਨ੍ਹਾਂ ਦੇ ਖੁਦ ਦੇ ਘਰ ਉੱਤੇ ਰੇਡ ਕੀਤੀ ਗਈ ਸੀ। ਕੇਜਰੀਵਾਲ ਨੇ ਚੰਨੀ ਨੇ ਅੱਗੇ ਦੱਸਿਆ ਕਿ ਈਡੀ ਨੂੰ ਰੇਡ ਦੌਰਾਨ 10 ਮਾਫਲਰ ਮਿਲੇ ਸਨ। ਉਨ੍ਹਾਂ ਨਾਲ ਹੀ ਚੰਨੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਤਰ੍ਹਾਂ ਇੰਨ੍ਹੀ ਨਗਦੀ ਅਤੇ ਗੱਡੀਆਂ ਨਹੀਂ ਮਿਲੀਆਂ। ਕੇਜਰੀਵਾਲ ਨੇ ਕਿਹਾ ਚੰਨੀ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ 111 ਦਿਨ੍ਹਾਂ ਦੀ ਸਰਕਾਰ ਨੇ ਕਮਾਲ ਕਰ ਦਿੱਤਾ ਹੈ।
ਕੇਜਰੀਵਾਲ ਦੇ ਇਸ ਟਵੀਟ ਤੋਂ ਬਾਅਦ ਪੰਜਾਬ ਕਾਂਗਰਸ ਨੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਮੋਦੀ ਦੀ ਬੋਲੀ ਬੋਲਦੇ ਹਨ।
ਓਧਰ ਇਸ ਨਾਲ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ ਕੇਜਰੀਵਾਲ ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੂੰ ਜੋ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਭਾਜਪਾ ਦੀ ਭੁੱਲ ਹੈ। ਉਨ੍ਹਾਂ ਕਿਹਾ ਕਿ ਚੰਨੀ ਝੁਕਣ ਵਾਲਿਆਂ ਚੋਂ ਨਹੀਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਚੰਨੀ ਕੈਪਟਨ ਅਮਰਿੰਦਰ ਸਿੰਘ ਨਹੀਂ ਜੋ ਦਬਾਅ ਚ ਆ ਕੇ ਗੋਦੀ ਵਿੱਚ ਬੈਠ ਜਾਣਗੇ।
-
AICC incharge Punjab Mr @Barmer_Harish :
— Supriya Bhardwaj (@Supriya23bh) January 19, 2022 " class="align-text-top noRightClick twitterSection" data="
राजनीतिक तौर पर Mr @CHARANJITCHANNI को दबाने की कोशिश चल रही है, उनको ख़त्म करने की कोशिश हो रही है, भाजपा की भूल है ये
Mr Channi ख़त्म तो क्या झुकेंगे भी नहीं , वो Capt Amarinder Singh जी नहीं है जो दबाव में आ कर आपकी गोदी में बैठ जाएँ pic.twitter.com/av7gHDuxSA
">AICC incharge Punjab Mr @Barmer_Harish :
— Supriya Bhardwaj (@Supriya23bh) January 19, 2022
राजनीतिक तौर पर Mr @CHARANJITCHANNI को दबाने की कोशिश चल रही है, उनको ख़त्म करने की कोशिश हो रही है, भाजपा की भूल है ये
Mr Channi ख़त्म तो क्या झुकेंगे भी नहीं , वो Capt Amarinder Singh जी नहीं है जो दबाव में आ कर आपकी गोदी में बैठ जाएँ pic.twitter.com/av7gHDuxSAAICC incharge Punjab Mr @Barmer_Harish :
— Supriya Bhardwaj (@Supriya23bh) January 19, 2022
राजनीतिक तौर पर Mr @CHARANJITCHANNI को दबाने की कोशिश चल रही है, उनको ख़त्म करने की कोशिश हो रही है, भाजपा की भूल है ये
Mr Channi ख़त्म तो क्या झुकेंगे भी नहीं , वो Capt Amarinder Singh जी नहीं है जो दबाव में आ कर आपकी गोदी में बैठ जाएँ pic.twitter.com/av7gHDuxSA
ਇਹ ਵੀ ਪੜ੍ਹੋ:ਈਡੀ ਦੀ ਰੇਡ ਨੂੰ ਲੈਕੇ ਚੰਨੀ ਦਾ ਕੇਂਦਰ ’ਤੇ ਤਿੱਖਾ ਹਮਲਾ