ਦੇਹਰਾਦੂਨ: ਉੱਤਰਾਖੰਡ 'ਚ ਕੇਦਾਰਨਾਥ ਧਾਮ ਦੇ ਮੁੱਖ ਸਟਾਪ 'ਤੇ ਇਕ ਵਾਰ ਫਿਰ ਮੀਂਹ ਨੇ ਆਪਣਾ ਤਾਂਡਵ ਦਿਖਾਇਆ ਹੈ। ਬੀਤੀ ਰਾਤ ਗੌਰੀਕੁੰਡ,ਸੋਨਪ੍ਰਯਾਗ ਅਤੇ ਆਸਪਾਸ ਦੇ ਇਲਾਕਿਆਂ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਗੌਰੀਕੁੰਡ 'ਚ ਪਹਾੜੀ ਤੋਂ ਮਲਬਾ ਡਿੱਗਣ ਕਾਰਨ ਦੋ ਦੁਕਾਨਾਂ ਤਬਾਹ ਹੋ ਗਈਆਂ ਹਨ। ਇਸ ਦੇ ਨਾਲ ਹੀ ਘਟਨਾ 'ਚ 13 ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਿਸ ਸਮੇਂ ਪਹਾੜੀ ਤੋਂ ਮਲਬਾ ਡਿੱਗਿਆ ਉਸ ਸਮੇਂ ਦੁਕਾਨ 'ਚ ਕਈ ਲੋਕ ਸੁੱਤੇ ਹੋਏ ਸਨ। ਜਿਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ।ਜ਼ਿਕਰਯੋਗ ਹੈ ਕਿ ਕੇਦਾਰਘਾਟੀ 'ਚ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਨੇ ਆਪਣਾ ਕਹਿਰ ਦਿਖਾਇਆ ਹੈ।
- ਲੋਕ ਸਭਾ 'ਚ ਬੋਲੇ ਸੁਸ਼ੀਲ ਰਿੰਕੂ, ਕਿਹਾ - ਦਿੱਲੀ ਸੇਵਾ ਬਿੱਲ ਪਾਸ ਹੋਣ 'ਤੇ ਲੋਕਤੰਤਰ ਖ਼ਤਰੇ 'ਚ ਪਵੇਗਾ
- Harsimrat Badal in Lok Sabha: ਹਰਸਿਮਰਤ ਕੌਰ ਨੇ ਵਿਰੋਧੀਆਂ 'ਤੇ ਸਾਧੇ ਨਿਸ਼ਾਨੇ, ਕਿਹਾ-ਫੈਡਰਲ ਢਾਂਚੇ ਲਈ ਖ਼ਤਰਾ ਹਨ 'ਆਪ' ਅਤੇ ਕਾਂਗਰਸ
- 'ਆਪ' ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਸੰਸਦ ਦੇ ਮਾਨਸੂਨ ਸੈਸ਼ਨ 'ਚੋਂ ਕੀਤਾ ਮੁਅੱਤਲ
ਜ਼ਿਆਦਾਤਰ ਲੋਕ ਨੇਪਾਲੀ : ਭਾਰੀ ਮੀਂਹ ਕਾਰਨ ਕੇਦਾਰਨਾਥ ਧਾਮ ਦੇ ਮੁੱਖ ਸਟਾਪ ਗੌਰੀਕੁੰਡ 'ਚ ਪਹਾੜੀ ਤੋਂ ਅਚਾਨਕ ਮਲਬਾ ਡਿੱਗਣ ਕਾਰਨ ਦੋ ਦੁਕਾਨਾਂ ਢਹਿ ਗਈਆਂ। ਇਸ ਦੇ ਨਾਲ ਹੀ 13 ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਿਸ ਸਮੇਂ ਪਹਾੜੀ ਤੋਂ ਮਲਬਾ ਡਿੱਗਿਆ ਉਸ ਸਮੇਂ ਦੁਕਾਨ 'ਚ ਕਈ ਲੋਕ ਸੁੱਤੇ ਹੋਏ ਸਨ।ਇਸ ਵਿੱਚ ਜ਼ਿਆਦਾਤਰ ਲੋਕ ਨੇਪਾਲੀ ਮੂਲ ਦੇ ਹਨ। ਸੂਚਨਾ ਮਿਲਣ ਤੋਂ ਬਾਅਦ ਐਸਡੀਆਰਐਫ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ।ਲਗਾਤਾਰ ਮੀਂਹ ਕਾਰਨ ਬਚਾਅ ਕਾਰਜ ਸ਼ੁਰੂ ਨਹੀਂ ਹੋ ਰਹੇ ਹਨ। ਮਲਬੇ ਹੇਠਾਂ ਲੋਕਾਂ ਦੇ ਦੱਬੇ ਹੋਣ ਜਾਂ ਮੰਦਾਕਿਨੀ ਨਦੀ ਵਿੱਚ ਵਹਿ ਜਾਣ ਦੀ ਸੰਭਾਵਨਾ ਹੈ। ਲਾਪਤਾ ਲੋਕ: ਨੇਪਾਲੀ ਮੂਲ ਦੇ ਲੋਕ ਇਨ੍ਹਾਂ ਦੁਕਾਨਾਂ ਨੂੰ ਚਲਾਉਂਦੇ ਸਨ।
ਇਸ ਦੇ ਨਾਲ ਹੀ ਹਾਦਸੇ 'ਚ ਲਾਪਤਾ ਲੋਕਾਂ ਦੀ ਗਿਣਤੀ ਵਧ ਸਕਦੀ ਹੈ। ਕੁਝ ਸਥਾਨਕ ਲੋਕ ਵੀ ਟਰੇਸ ਨਹੀਂ ਕਰ ਪਾ ਰਹੇ ਹਨ। ਰਾਤ ਨੂੰ ਤਲਾਸ਼ੀ ਮੁਹਿੰਮ ਦੌਰਾਨ ਵੀ ਕੋਈ ਲਾਸ਼ ਨਹੀਂ ਮਿਲੀ। ਅਜਿਹੇ 'ਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਘਟਨਾ 'ਚ ਲਾਪਤਾ ਲੋਕ ਮੰਦਾਕਿਨੀ ਨਦੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ ਹੋ ਸਕਦੇ ਹਨ।ਫਿਲਹਾਲ ਮੀਂਹ ਪੈ ਰਿਹਾ ਹੈ ਅਤੇ ਬਚਾਅ ਕਾਰਜ ਬੰਦ ਹਨ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਕੇਦਾਰਨਾਥ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਐਸਡੀਆਰਐਫ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਦਾਜ਼ਨ 13 ਲੋਕ ਲਾਪਤਾ ਹਨ। ਇਨ੍ਹਾਂ ਵਿੱਚ ਨੇਪਾਲੀ ਅਤੇ ਸਥਾਨਕ ਲੋਕ ਸ਼ਾਮਲ ਹਨ। ਘਟਨਾ ਵਾਲੀ ਥਾਂ ਤੋਂ ਕੁਝ ਵੀ ਨਹੀਂ ਮਿਲਿਆ ਹੈ। ਮੰਦਾਕਿਨੀ ਨਦੀ ਵੀ ਹੇਠਾਂ ਤੋਂ ਤੇਜ਼ ਵਹਿ ਰਹੀ ਹੈ। ਮੀਂਹ ਰੁਕਣ ਤੋਂ ਬਾਅਦ ਹੀ ਬਚਾਅ ਕਾਰਜ ਮੁੜ ਸ਼ੁਰੂ ਕੀਤਾ ਜਾਵੇਗਾ।