ਸ਼੍ਰੀਨਗਰ (ਜੰਮੂ-ਕਸ਼ਮੀਰ) : ਜੰਮੂ-ਕਸ਼ਮੀਰ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਕਸ਼ਮੀਰ ਘਾਟੀ 'ਚ ਇਸ ਸਾਲ ਹੁਣ ਤੱਕ ਕਰੀਬ 50 ਮੁਕਾਬਲਿਆਂ 'ਚ 83 ਅੱਤਵਾਦੀ ਮਾਰੇ ਜਾ ਚੁੱਕੇ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ, "ਜਨਵਰੀ ਤੋਂ, ਸੁਰੱਖਿਆ ਬਲ ਅੱਤਵਾਦੀਆਂ ਦੀ ਮੌਜੂਦਗੀ 'ਤੇ ਭਰੋਸੇਯੋਗ ਰਿਪੋਰਟਾਂ ਦੇ ਆਧਾਰ 'ਤੇ ਅੱਤਵਾਦ ਵਿਰੋਧੀ ਕਾਰਵਾਈਆਂ ਦਾ ਸੰਚਾਲਨ ਅਤੇ ਆਧੁਨਿਕੀਕਰਨ ਕਰ ਰਹੇ ਹਨ। ਆਪ੍ਰੇਸ਼ਨ ਤਕਨੀਕੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੀ ਵਰਤੋਂ ਕਰਕੇ ਕੀਤੇ ਜਾਂਦੇ ਹਨ।"
ਅਧਿਕਾਰੀ ਨੇ ਕਿਹਾ, "2022 ਵਿੱਚ ਹੁਣ ਤੱਕ ਹੋਈਆਂ ਕੁੱਲ 115 ਹੱਤਿਆਵਾਂ ਵਿੱਚੋਂ 16 ਨਾਗਰਿਕ ਸਨ, 16 ਸੁਰੱਖਿਆ ਬਲ ਦੇ ਕਰਮਚਾਰੀ ਸਨ ਅਤੇ ਬਾਕੀ 83 ਅੱਤਵਾਦੀ ਸਨ। ਇਸ ਤੋਂ ਇਲਾਵਾ, 40 ਤੋਂ ਵੱਧ ਹਾਈਬ੍ਰਿਡ ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।"
ਇਸ ਦੌਰਾਨ ਪੁਲਿਸ ਦੇ ਇੰਸਪੈਕਟਰ ਜਨਰਲ (ਕਸ਼ਮੀਰ ਜ਼ੋਨ) ਵਿਜੇ ਕੁਮਾਰ ਨੇ ਕਿਹਾ, "ਇਸ ਸਾਲ ਮਾਰੇ ਗਏ ਅੱਤਵਾਦੀਆਂ ਵਿੱਚੋਂ 26 ਵਿਦੇਸ਼ੀ ਹਨ, ਜਿਨ੍ਹਾਂ ਵਿੱਚੋਂ 12 ਲਸ਼ਕਰ-ਏ-ਤੋਇਬਾ ਅਤੇ ਰੇਸਿਸਟੈਂਸ ਫਰੰਟ ਨਾਲ ਸਬੰਧਤ ਸਨ, ਜਦਕਿ 14 ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ।"
ਇਸ ਤੋਂ ਪਹਿਲਾਂ, ਪੁਲਿਸ ਨੇ ਕਿਹਾ ਸੀ ਕਿ ਕੁਪਵਾੜਾ ਜ਼ਿਲ੍ਹੇ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ। ਉੱਤਰੀ ਕਸ਼ਮੀਰ ਵਿੱਚ 24 ਘੰਟਿਆਂ ਵਿੱਚ ਇਹ ਦੂਜਾ ਮੁਕਾਬਲਾ ਸੀ। ਬਾਰਾਮੂਲਾ 'ਚ ਬੁੱਧਵਾਰ ਸਵੇਰੇ ਹੋਏ ਮੁਕਾਬਲੇ 'ਚ ਤਿੰਨ ਵਿਦੇਸ਼ੀ ਅੱਤਵਾਦੀ ਅਤੇ ਇਕ ਪੁਲਿਸ ਕਰਮਚਾਰੀ ਮਾਰਿਆ ਗਿਆ।
ਇਹ ਵੀ ਪੜ੍ਹੋ : ਯਾਸੀਨ ਮਲਿਕ ਨੂੰ ਤਿਹਾੜ 'ਚ ਨਹੀਂ ਦਿੱਤਾ ਜਾਵੇਗਾ ਕੰਮ, ਸੈੱਲ 'ਚ ਰਹਿਣਗੇ ਇਕੱਲੇ