ਹੈਦਰਾਬਾਦ: ਅੱਜ ਕਰਵਾ ਚੌਥ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਵਿਆਹਿਆ ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਿਆ ਹੋਇਆ ਹੈ। ਇਸ ਦਿਨ ਚੰਦ ਨਿਕਲਣ ਤੋਂ ਬਾਅਦ ਚੰਦਰਮਾਂ ਨੂੰ ਅਰਘ ਦਿੱਤਾ ਜਾਂਦਾ ਹੈ। ਅੱਜ ਸ਼ਾਮ 7:00 ਵਜੇ ਤੋਂ ਰਾਤ 9:00 ਵਜੇ ਦੇ ਵਿਚਕਾਰ ਚੰਦ ਨਜ਼ਰ ਆ ਜਾਵੇਗਾ। ਫਿਰ ਚੰਦਰਮਾਂ ਦੀ ਪੂਜਾ ਕਰਨ ਤੋਂ ਬਾਅਦ ਹੀ ਵਰਤ ਪੂਰਾ ਕੀਤਾ ਜਾਂਦਾ ਹੈ। ਕਰਵਾ ਚੌਥ ਦੇ ਦਿਨ ਸਾਰੀਆਂ ਵਿਆਹਿਆ ਔਰਤਾਂ ਚੰਦ ਦੇ ਨਿਕਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ। ਚੰਦ ਦੇ ਨਿਕਲਣ ਦਾ ਸਮਾਂ ਵੱਖ-ਵੱਖ ਸ਼ਹਿਰਾਂ 'ਚ ਅਲੱਗ ਹੁੰਦਾ ਹੈ।
ਕਰਵਾ ਚੌਥ ਦੇ ਦਿਨ ਚੰਦ ਨਿਕਲਣ ਦਾ ਸਮਾਂ:
ਅਹਿਮਦਾਬਾਦ | 8:50 ਮਿੰਟ |
ਆਗਰਾ | 8:17 ਮਿੰਟ |
ਇੰਦੋਰ | 8:38 ਮਿੰਟ |
ਕਾਨਪੁਰ | 8:15 ਮਿੰਟ |
ਗੰਗਾਨਗਰ | 8:26 ਮਿੰਟ |
ਗਾਜੀਆਬਾਦ | 8:26 ਮਿੰਟ |
ਗੁਰੂਗ੍ਰਾਮ | 8:16 ਮਿੰਟ |
ਚੰਡੀਗੜ੍ਹ | 8:10 ਮਿੰਟ |
ਚੇਨਈ | 8:43 ਮਿੰਟ |
ਜੰਮੂ | 8:12 ਮਿੰਟ |
ਜੈਪੁਰ | 8:26 ਮਿੰਟ |
ਜੋਧਪੁਰ | 8:29 ਮਿੰਟ |
ਦਿੱਲੀ | 8:16 ਮਿੰਟ |
ਦਹਿਰਾਦੂਨ | 8:07 ਮਿੰਟ |
ਨੋਇਡਾ | 8:15 ਮਿੰਟ |
ਪਟਨਾ | 7:51 ਮਿੰਟ |
ਪਟਿਆਲਾ | 8:13 ਮਿੰਟ |
ਪ੍ਰਯਾਗਰਾਜ | 8:05 ਮਿੰਟ |
ਫਰੀਦਾਬਾਦ | 8:15 ਮਿੰਟ |
ਬਰੇਲੀ | 8:08 ਮਿੰਟ |
ਬੰਗਲੋਰ | 8:55 ਮਿੰਟ |
ਮਥੁਰਾ | 8:16 ਮਿੰਟ |
ਮੁੰਬਈ | ਰਾਤ 9:01 ਮਿੰਟ |
ਮੇਰਠ | 8:12 ਮਿੰਟ |
ਲਖਨਊ | 8:06 ਮਿੰਟ |
ਲੁਧਿਆਣਾ | 8:15 ਮਿੰਟ |
ਸ਼ਿਮਲਾ | 8:09 ਮਿੰਟ |
ਸਹਾਰਨਪੁਰ | 8:11 ਮਿੰਟ |
ਸੋਨੀਪਤ | 8:18 ਮਿੰਟ |
ਹਰੀਦੁਆਰ | 8:08 ਮਿੰਟ |
ਪੰਡਿਤ ਦਾ ਕਹਿਣਾ ਹੈ ਕਿ ਜੇਕਰ ਵਰਤ ਵਾਲੇ ਦਿਨ ਮੌਸਮ ਖਰਾਬ ਹੋਵੇ ਅਤੇ ਚੰਦਰਮਾਂ ਨਜ਼ਰ ਨਾ ਆਵੇ, ਤਾਂ ਸ਼ਹਿਰ ਦੇ ਹਿਸਾਬ ਨਾਲ ਚੰਦ ਨਿਕਲਣ ਦੇ ਦਿੱਤੇ ਸਮੇਂ 'ਤੇ ਪੂਰਬ-ਉੱਤਰ ਦਿਸ਼ਾ 'ਚ ਚੰਦਰਮਾਂ ਨੂੰ ਅਰਘਿਆ ਦੇ ਕੇ ਵਰਤ ਪੂਰਾ ਕੀਤਾ ਜਾ ਸਕਦਾ ਹੈ। ਅੱਜ ਬੁੱਧਵਾਰ ਅਤੇ ਚਤੁਰਥੀ ਦਾ ਵੀ ਸੰਯੋਗ ਹੈ। ਇਸ ਤਰੀਕ ਅਤੇ ਵਾਰ ਦੋਹਾਂ ਦਾ ਦੇਵਤਾ ਭਗਵਾਨ ਗਣੇਸ਼ ਹੈ। ਇਨ੍ਹਾਂ ਸ਼ੁਭ ਸੰਯੋਗਾਂ ਅਤੇ ਗ੍ਰਹਿਆਂ ਦੀਆਂ ਸਥਿਤੀਆਂ ਕਾਰਨ ਅੱਜ ਦੇ ਦਿਨ ਵਰਤ ਰੱਖਣ ਦਾ ਲਾਭ ਹੋਰ ਮਿਲੇਗਾ।