ਬੈਂਗਲੁਰੂ: 35 ਸਾਲ ਦੇ ਟੀ. ਸਿਦਲਿੰਗੱਪਾ ਅਤੇ ਉਸਦੀ ਪ੍ਰੇਮਿਕਾ ਚੰਦਰਕਲਾ ਨੇ ਜਿਸ ਤਰ੍ਹਾਂ ਕਤਲ ਕੀਤਾ, ਉਸ ਨੇ ਪੁਲਿਸ ਦੇ ਵੀ ਲੂੰਕੰਡੇ ਖੜ੍ਹੇ ਕਰ ਦਿੱਤੇ। ਹੁਣ ਇਹ ਦੋਵੇਂ ਇਸ ਸਮੇਂ ਸੂਬੇ ਦੀ ਜੇਲ੍ਹ ਵਿੱਚ ਬੰਦ ਹਨ। ਇੱਕ-ਦੂਜੇ ਤੋਂ 24 ਕਿਲੋਮੀਟਰ ਦੀ ਦੂਰੀ 'ਤੇ ਮਿਲੀਆਂ ਬਿਨ੍ਹਾਂ ਸਿਰ ਤੇ ਧੜ੍ਹ ਵਾਲੀਆਂ ਔਰਤਾਂ ਦੀਆਂ ਲਾਸ਼ਾਂ ਦਾ ਭੇਤ ਸੁਲਝਾਉਣ ਲਈ ਪੁਲਿਸ ਨੇ ਇੱਕ ਖਾਸ ਜਾਂਚ ਟੀਮ ਲਗਾਈ ਸੀ। ਜਾਣਕਾਰੀ ਮੁਤਾਬਿਕ ਸਿੱਦਲਿੰਗੱਪਾ ਅਤੇ ਚੰਦਰਕਲਾ ਨੇ ਘੱਟੋ-ਘੱਟ ਪੰਜ ਔਰਤਾਂ ਨੂੰ ਬੇਰਹਿਮੀ ਨਾਲ ਮਾਰਨ ਦੀ ਯੋਜਨਾ ਬਣਾਈ ਸੀ।
ਇਨ੍ਹਾਂ ਮਾਮਲਿਆਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਿੱਦਲਿੰਗੱਪਾ ਨੇ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਇਹ ਕਾਰਾ ਕੀਤਾ ਸੀ। ਇਸ ਤੋਂ ਇਲਾਵਾ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਇਹ ਔਰਤਾਂ ਇਸ ਲਈ ਮਾਰੀਆਂ ਕਿਉਂ ਕਿ ਇਨ੍ਹਾਂ ਨੇ ਉਸਦੀ ਪ੍ਰੇਮਿਕਾ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਸੀ। ਇਸ ਤੋਂ ਗੁੱਸਾ ਖਾ ਕੇ ਸਿੱਦਲਿੰਗੱਪਾ ਨੇ ਬੜੀ ਬੇਰਹਿਮੀ ਨਾਲ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਮਾਮਲਾ: 8 ਜੂਨ ਨੂੰ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ 'ਚ ਇਕ ਜਲ ਨਹਿਰ ਦੇ ਨੇੜੇ ਵੱਖ-ਵੱਖ ਥਾਵਾਂ 'ਤੇ ਦੋ ਔਰਤਾਂ ਦੀਆਂ ਕੱਟੀਆਂ ਵੱਢੀਆਂ ਹੋਈਆ ਲਾਸ਼ਾਂ ਮਿਲੀਆਂ ਸਨ। ਲਾਸ਼ਾਂ ਦਾ ਉਪਰਲਾ ਹਿੱਸਾ ਧੜ ਤੋਂ ਵੱਖ ਸੀ। ਅੰਗ ਅੱਧੀ ਸੜੀ ਹਾਲਤ ਵਿਚ ਮਿਲੇ ਸਨ। ਕਾਤਲਾਂ ਨੇ ਦੋਵਾਂ ਔਰਤਾਂ ਦੇ ਸਰੀਰ ਦੇ ਉਪਰਲੇ ਹਿੱਸੇ ਨੂੰ ਵੱਢ ਦਿੱਤਾ ਸੀ ਅਤੇ ਹੇਠਲੇ ਹਿੱਸੇ ਨੂੰ ਬਾਰਦਾਨੇ ਵਿੱਚ ਭਰ ਕੇ ਦੋ ਵੱਖ-ਵੱਖ ਥਾਵਾਂ ’ਤੇ ਨਹਿਰ ਵਿੱਚ ਸੁੱਟ ਦਿੱਤਾ ਸੀ। ਜਾਣਾਕਾਰੀ ਮੁਤਾਬਿਕ ਬੇਟਾਨਹੱਲੀ ਨੇੜੇ ਬੇਬੀ ਲੇਕ ਨਹਿਰ 'ਚੋਂ ਇਕ ਲਾਸ਼ ਮਿਲੀ ਹੈ। ਦੂਜਾ ਆਰਕੇਰੇ ਪਿੰਡ ਨੇੜੇ ਸੀਡੀਐਸ ਨਹਿਰ ਵਿੱਚ ਪਾਇਆ ਗਿਆ, ਜੋ ਕ੍ਰਮਵਾਰ ਮਾਂਡਿਆ ਜ਼ਿਲ੍ਹੇ ਦੇ ਪਾਂਡਵਪੁਰਾ ਕਸਬੇ ਅਤੇ ਅਰਕੇਰੇ ਪੁਲਿਸ ਸਟੇਸ਼ਨਾਂ ਦੇ ਅਧੀਨ ਆਉਂਦਾ ਹੈ। ਕਾਤਲਾਂ ਨੇ ਕੱਟੀਆਂ ਲਾਸ਼ਾਂ ਦੀਆਂ ਲੱਤਾਂ ਬੰਨ੍ਹ ਦਿੱਤੀਆਂ ਸਨ।
ਕਾਤਲਾਂ ਦੀ ਬੇਰਹਿਮੀ ਨਾਲ ਸਥਾਨਕ ਲੋਕ ਹੈਰਾਨ ਹਨ ਅਤੇ ਇਸ ਨਾਲ ਇਲਾਕੇ ਵਿੱਚ ਤਣਾਅ ਵਾਲੀ ਸਥਿਤੀ ਬਣ ਗਈ ਹੈ। ਜਾਂਚ ਦੀ ਨਿਗਰਾਨੀ ਕਰਨ ਵਾਲੇ ਮਾਂਡਿਆ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਯਤੀਸ਼ ਨੇ ਕਿਹਾ ਕਿ ਪੁਲਿਸ ਵਿਭਾਗ ਨੇ ਇਸ ਮਾਮਲੇ ਨੂੰ ਚੁਣੌਤੀ ਵਜੋਂ ਲਿਆ ਹੈ। ਮਨੁੱਖੀ ਹੀ ਨਹੀਂ ਸਗੋਂ ਵਿਆਪਕ ਤਕਨੀਕੀ ਯਤਨ ਵੀ ਕੀਤੇ ਗਏ। ਇਸ ਮਾਮਲੇ ਨੂੰ ਸੁਲਝਾਉਣ ਵਿੱਚ ਕਰੀਬ 50 ਦਿਨ ਲੱਗ ਗਏ। 40 ਤੋਂ 50 ਪੁਲਿਸ ਵਾਲਿਆਂ ਦੀ ਟੀਮ ਨੇ ਤਿੰਨ ਤੋਂ ਚਾਰ ਰਾਜਾਂ ਦਾ ਦੌਰਾ ਕੀਤਾ ਅਤੇ ਜਾਣਕਾਰੀ ਇਕੱਠੀ ਕੀਤੀ। ਉਨ੍ਹਾਂ ਮੁਤਾਬਿਕ ਇਹ ਇੱਕ ਭਿਆਨਕ ਘਟਨਾ ਸੀ। ਸਾਨੂੰ ਉਮੀਦ ਨਹੀਂ ਸੀ ਕਿ ਕੋਈ ਔਰਤ ਉਸ ਨਾਲ ਸ਼ਾਮਲ ਹੋਵੇਗੀ, ਇਹ ਸਾਡੇ ਲਈ ਸਦਮੇ ਵਾਂਗ ਸੀ।
- 31 ਜੁਲਾਈ ਦੀ ਇਨਕਮ ਟੈਕਸ ਰਿਟਰਨ ਦੀ ਸਮਾਂ ਸੀਮਾ ਵਧਾਉਣ 'ਤੇ ਕੋਈ ਵਿਚਾਰ ਨਹੀਂ, ਜਲਦੀ ITR ਕਰੋ ਫਾਈਲ : ਮਾਲ ਸਕੱਤਰ
- ਪਾਣੀ ਦੇ ਮੁੱਦੇ ਤੇ CM ਮਾਨ ਦਾ ਬਿਆਨ, ਹੁਣ ਮੰਗੇ ਹਿਮਾਚਲ ਹਰਿਆਣਾ ਪਾਣੀ, ਗਵਾਂਢੀ ਸੂਬੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਚੰਗੀ ਨਹੀਂ ਲੱਗੀ ਟਿੱਪਣੀ, ਪੜ੍ਹੋ ਕੀ ਕਿਹਾ...
- Revenge Porn: ਲੜਕੀ ਦੇ "ਨਿੱਜੀ ਪਲ਼ਾਂ ਦੀਆਂ ਤਸਵੀਰਾਂ" ਸੋਸ਼ਲ ਮੀਡੀਆ 'ਤੇ ਕੀਤੀਆਂ ਵਾਇਰਲ, 6 ਸਾਲ ਦੀ ਸਜ਼ਾ, ਅੱਠ ਸਾਲ ਲਈ ਖੋਹੇ ਇੰਟਰਨੈੱਟ ਅਧਿਕਾਰ
ਜਾਂਚ: ਜਾਂਚ 'ਚ ਕੋਈ ਸਫਲਤਾ ਨਾ ਮਿਲਣ ਕਾਰਨ ਮੰਡਿਆ ਪੁਲਿਸ ਨੇ ਕਤਲਾਂ ਬਾਰੇ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਪੁਲਿਸ ਟੀਮ ਨੇ ਆਲੇ-ਦੁਆਲੇ ਦੇ ਇਲਾਕਿਆਂ 'ਚ 10,000 ਪਰਚੇ ਵੰਡੇ। ਵਿਗੜ ਚੁੱਕੀਆਂ ਲਾਸ਼ਾਂ ਬਾਰੇ ਖੇਤਰ ਅਤੇ ਕਤਲ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਦਾ ਪਤਾ ਲਗਾਇਆ। ਉਸ ਨੇ ਕੇਸ ਨੂੰ ਸੁਲਝਾਉਣ ਲਈ 9 ਵਿਸ਼ੇਸ਼ ਟੀਮਾਂ ਅਤੇ 2 ਤਕਨੀਕੀ ਟੀਮਾਂ ਦਾ ਗਠਨ ਕੀਤਾ। ਪੁਲਿਸ ਨੇ ਰਾਜ ਅਤੇ ਗੁਆਂਢੀ ਰਾਜਾਂ ਵਿੱਚ ਲਾਪਤਾ ਔਰਤਾਂ ਦੇ 1,116 ਕੇਸਾਂ ਦੀ ਪੜਤਾਲ ਕੀਤੀ। ਪੁਲੀਸ ਨੂੰ ਦੋਹਰੇ ਕਤਲ ਦਾ ਪਤਾ ਉਦੋਂ ਲੱਗਾ ਜਦੋਂ ਗੀਤਾ ਦੇ ਲਾਪਤਾ ਹੋਣ ਦਾ ਮਾਮਲਾ ਚਾਮਰਾਜਨਗਰ ਥਾਣੇ ਵਿੱਚ ਸਾਹਮਣੇ ਆਇਆ। ਗੀਤਾ ਦੀ ਲਾਸ਼ ਅੱਧੀ ਕੱਟੀ ਹੋਈ ਸੀ। ਪੁਲਿਸ ਜਾਂਚ ਵਿੱਚ ਕੜੀ ਦਰ ਕੜੀ ਇਹ ਮਾਮਲਾ ਖੁੱਲਦਾ ਗਿਆ ਅਤੇ ਸੀਰੀਅਲ ਕਿੱਲਰ ਤੱਕ ਪੁਲਿਸ ਪਹੁੰਚਣ ਲਈ ਸਫਲ ਹੋ ਗਈ। (IANS)