ETV Bharat / bharat

KARNATAKA ELECTION 2023: ਅਯਾਨੂਰ ਮੰਜੂਨਾਥ ਨੇ ਭਾਜਪਾ ਨੂੰ ਦਿੱਤਾ ਦੂਜਾ ਝਟਕਾ, ਪਾਰਟੀ ਛੱਡਣ ਦਾ ਕੀਤਾ ਐਲਾਨ

ਭਾਜਪਾ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਅਯਾਨੂਰ ਮੰਜੂਨਾਥ ਨੇ ਬੁੱਧਵਾਰ ਨੂੰ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਹ ਅੱਜ ਦੁਪਹਿਰ ਤੱਕ ਇਹ ਐਲਾਨ ਕਰਨਗੇ ਕਿ ਉਹ ਕਿਸ ਪਾਰਟੀ ਵਿੱਚ ਸ਼ਾਮਲ ਹੋਣਗੇ।

KARNATAKA ELECTION 2023
KARNATAKA ELECTION 2023
author img

By

Published : Apr 19, 2023, 10:34 PM IST

ਸ਼ਿਵਮੋਗਾ: ਕਰਨਾਟਕ ਭਾਜਪਾ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਸ਼ਿਵਮੋਗਾ ਜ਼ਿਲ੍ਹੇ ਦੇ ਅਯਾਨੂਰ ਮੰਜੂਨਾਥ ਨੇ ਬੁੱਧਵਾਰ ਨੂੰ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਐਮਐਲਸੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵੀ ਛੱਡ ਦੇਣਗੇ। ਮੰਜੂਨਾਥ ਸ਼ਿਵਮੋਗਾ ਸ਼ਹਿਰ ਤੋਂ ਟਿਕਟ ਦੇ ਦਾਅਵੇਦਾਰ ਸਨ, ਜਿੱਥੋਂ ਸਾਬਕਾ ਮੰਤਰੀ ਕੇ.ਐਸ. ਈਸ਼ਵਰੱਪਾ ਵਿਧਾਇਕ ਹਨ। ਭਾਜਪਾ ਨੇ ਉਸ ਹਲਕੇ ਲਈ ਟਿਕਟ ਦਾ ਐਲਾਨ ਨਹੀਂ ਕੀਤਾ ਹੈ। ਇੱਥੇ ਬਜਰੰਗ ਦਲ ਦੇ ਕਾਰਕੁਨ ਹਰਸ਼ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦਾ ਐਲਾਨ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਬਾਅਦ ਹੋਇਆ ਹੈ ਕਿ ਪਾਰਟੀ ਉਨ੍ਹਾਂ ਨੂੰ ਸ਼ਿਵਮੋਗਾ ਤੋਂ ਚੋਣ ਮੈਦਾਨ ਵਿੱਚ ਨਹੀਂ ਉਤਾਰੇਗੀ।

ਪਾਰਟੀ ਛੱਡਣ ਦਾ ਐਲਾਨ :- ਅਯਾਨੂਰ ਮੰਜੂਨਾਥ ਨੇ ਕਿਹਾ, "ਮੈਂ ਐਮਐਲਸੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਅੱਜ ਹੁਬਲੀ ਜਾਵਾਂਗਾ ਅਤੇ ਸਪੀਕਰ ਨੂੰ ਆਪਣਾ ਅਸਤੀਫਾ ਸੌਂਪਾਂਗਾ।" ਉਨ੍ਹਾਂ ਕਿਹਾ, "ਮੈਂ ਭਾਜਪਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਆਪਣਾ ਅਸਤੀਫਾ ਦੇਵਾਂਗਾ। ਮੈਂ ਕੱਲ੍ਹ (ਵੀਰਵਾਰ) ਸ਼ਿਵਮੋਗਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਾਂਗਾ। ਮੈਂ ਦੁਪਹਿਰ ਤੱਕ ਐਲਾਨ ਕਰਾਂਗਾ ਕਿ ਮੈਂ ਕਿਸ ਪਾਰਟੀ ਤੋਂ ਚੋਣ ਲੜ ਰਿਹਾ ਹਾਂ।"

ਕਿਸ ਪਾਰਟੀ ਵਿੱਚ ਹੋਣਗੇ ਸ਼ਾਮਲ:- ਅਯਾਨੂਰ ਮੰਜੂਨਾਥ ਨੇ ਪਹਿਲਾਂ ਹੀ ਐਮਐਲਸੀ ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਸੀ। ਹੁਣ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਾਹਿਰ ਹੈ ਕਿ ਇਸ ਕਾਰਨ ਭਾਜਪਾ ਨੂੰ ਦੋ ਝਟਕੇ ਲੱਗੇ ਹਨ। ਉੱਥੇ ਹੀ. ਅਯਾਨੂਰ ਮੰਜੂਨਾਥ ਨੇ ਇਹ ਨਹੀਂ ਦੱਸਿਆ ਹੈ ਕਿ ਉਹ ਕਿਸ ਪਾਰਟੀ 'ਚ ਸ਼ਾਮਲ ਹੋਣਗੇ। ਹਾਲਾਂਕਿ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਵੀਰਵਾਰ ਨੂੰ ਸ਼ਿਵਮੋਗਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ, ਪਰ ਇਸ ਤੋਂ ਪਹਿਲਾਂ ਉਹ ਅੱਜ ਦੁਪਹਿਰ ਤੱਕ ਜਿਸ ਪਾਰਟੀ ਵਿੱਚ ਸ਼ਾਮਲ ਹੋਣਗੇ, ਉਹ ਜ਼ਰੂਰ ਦੇਣਗੇ।

ਉਨ੍ਹਾਂ ਕਿਹਾ, "ਮੈਂ ਭਾਜਪਾ ਤੋਂ ਅਸਤੀਫਾ ਦੇ ਰਿਹਾ ਹਾਂ। ਟਿਕਟ ਨਾ ਮਿਲਣ ਕਾਰਨ ਪਾਰਟੀ ਨਹੀਂ ਛੱਡ ਰਿਹਾ। ਮੈਂ ਇਹ ਫੈਸਲਾ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਲਿਆ ਹੈ। ਮੈਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਹਨ, ਜੋ ਮੈਂ ਚੋਣਾਂ ਦੌਰਾਨ ਦੇਵਾਂਗਾ। ਮੈਂ ਇਕੱਲਾ ਅਜਿਹਾ ਵਿਅਕਤੀ ਹਾਂ ਜਿਸ ਨੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੇ ਸਮਰਥਨ ਵਿੱਚ ਬਿਆਨ ਦਿੱਤਾ ਹੈ। (ਏਜੰਸੀ-ਇਨਪੁਟ)

ਇਹ ਵੀ ਪੜੋ:- Atiq Chat Viral: ਮਾਫੀਆ ਅਤੀਕ ਅਹਿਮਦ ਤੇ ਬਿਲਡਰ ਦੀ ਚੈਟ ਹੋ ਰਹੀ ਵਾਇਰਲ, ਪੈਸਿਆਂ ਨੂੰ ਲੈ ਕੇ ਕੀਤੇ ਸੀ ਮੈਸੇਜ

ETV Bharat Logo

Copyright © 2024 Ushodaya Enterprises Pvt. Ltd., All Rights Reserved.