ETV Bharat / bharat

'ਮਾਨਸਿਕ ਤੌਰ 'ਤੇ ਬਿਮਾਰ, ਕੁਰਸੀ ਖਿਸਕਣ ਦਾ ਡਰ ਜਾਂ ਹੌਲੀ-ਹੌਲੀ ਦਿੱਤਾ ਜਾ ਰਿਹਾ ਜ਼ਹਿਰ', ਨਿਤੀਸ਼ ਕੁਮਾਰ ਨੂੰ ਲੈਕੇ ਆ ਕੀ ਬੋਲ ਗਏ ਮਾਂਝੀ? - ਬਿਹਾਰ ਪਬਲਿਕ ਸਰਵਿਸ ਕਮਿਸ਼ਨ

Question on Indian alliance in BPSC exam: ਬਿਹਾਰ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਈ ਗਈ ਪ੍ਰੀਖਿਆ 'ਚ 'ਇੰਡੀਆ' ਗਠਜੋੜ ਬਾਰੇ ਸਵਾਲ ਪੁੱਛੇ ਜਾਣ ਤੋਂ ਬਾਅਦ ਬਿਹਾਰ 'ਚ ਸਿਆਸਤ ਗਰਮਾ ਗਈ ਹੈ। ਇਸੇ ਬਹਾਨੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਜੁੜਿਆ ਅਜਿਹਾ ਸਵਾਲ ਪੁੱਛਿਆ ਹੈ, ਜਿਸ 'ਤੇ ਹੰਗਾਮਾ ਹੋਣਾ ਤੈਅ ਹੈ।

Jitan Ram Manjhi on Nitish Kumar
Jitan Ram Manjhi on Nitish Kumar
author img

By ETV Bharat Punjabi Team

Published : Dec 16, 2023, 4:08 PM IST

ਪਟਨਾ: ਜਦੋਂ ਤੋਂ ਬਿਹਾਰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੀਤਨ ਰਾਮ ਮਾਂਝੀ ਨਾਲ ‘ਤੂੰ-ਤੜੱਕ’ ਲਹਿਜੇ ਵਿੱਚ ਗੱਲ ਕੀਤੀ ਹੈ, ਉਦੋਂ ਤੋਂ ਹੀ ਹਿੰਦੁਸਤਾਨੀ ਅਵਾਮ ਮੋਰਚਾ ਸਮੇਤ ਸਮੁੱਚਾ ਵਿਰੋਧੀ ਧਿਰ ਮੁੱਖ ਮੰਤਰੀ ’ਤੇ ਹਮਲਾਵਰ ਹੋ ਰਹੀ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਵਿਰੋਧੀ ਧਿਰ ਦੇ ਲੀਡਰ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਣ ਤੋਂ ਨਹੀਂ ਖੁੰਝਦੇ। ਹੁਣ ਇਕ ਵਾਰ ਫਿਰ ਮਾਂਝੀ ਬੀਪੀਐਸਸੀ ਦੁਆਰਾ ਆਯੋਜਿਤ ਪ੍ਰਤੀਯੋਗੀ ਪ੍ਰੀਖਿਆ ਵਿਚ ਇੰਡੀਆ ਅਲਾਇੰਸ (INDIA) ਬਾਰੇ ਸਵਾਲ ਪੁੱਛੇ ਜਾਣ ਤੋਂ ਬਾਅਦ ਭੜਕ ਗਏ ਹਨ।

ਮਾਂਝੀ ਨੇ ਨਿਤੀਸ਼ 'ਤੇ ਕੀ ਪੁੱਛਿਆ?: ਦਰਅਸਲ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਆਪਣੇ 'ਐਕਸ' ਹੈਂਡਲ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਅਧਿਆਪਕਾਂ ਦੀ ਨਿਯੁਕਤੀ 'ਚ ਇੰਡੀਆ ਗੱਠਜੋੜ ਦੇ ਸਵਾਲ ਤੋਂ ਬਾਅਦ ਹੁਣ ਬੀਪੀਐਸਸੀ ਦੀ ਅਗਲੀ ਪ੍ਰੀਖਿਆ 'ਚ ਸ਼ਾਇਦ ਇਹ ਸਵਾਲ ਪੁੱਛਿਆ ਜਾ ਸਕਦਾ ਹੈ, ਨਿਤੀਸ਼ ਕੁਮਾਰ ਨੂੰ ਕੀ ਹੋ ਗਿਆ ਹੈ?'

  • शिक्षक नियुक्ति में Indi गठबंधन के प्रश्न के बाद अब BPSC के अगले परीक्षा में शायद यह प्रश्न पुछा जा सकता है,
    नीतीश कुमार को क्या हो गया है।
    A-मानसिक तौर पर बीमार हैं।
    B-कुर्सी खिसकने के डर से परेशान हैं।
    C-उनको धीमा जहर दिया जा रहा है।
    D-इनमें से तीनों।
    जवाब दिजिए… pic.twitter.com/jGsfMszMHh

    — Jitan Ram Manjhi (@jitanrmanjhi) December 16, 2023 " class="align-text-top noRightClick twitterSection" data=" ">

ਬਿਮਾਰ, ਕੁਰਸੀ ਗੁਆਉਣ ਦਾ ਡਰ ਜਾਂ ਧੀਮਾ ਜ਼ਹਿਰ?: ਜੀਤਨਰਾਮ ਮਾਂਝੀ ਨੇ ਆਪਣੇ ਇਸ ਸਵਾਲ ਦੇ ਜਵਾਬ ਵਿੱਚ 4 ਵਿਕਲਪ ਦਿੱਤੇ ਹਨ। ਜਿਸ ਵਿਚ 'A-ਮਾਨਸਿਕ ਤੌਰ 'ਤੇ ਬੀਮਾਰ ਹੈ। B- ਕੁਰਸੀ ਖਿਸਕਣ ਦੇ ਡਰ ਤੋਂ ਪਰੇਸ਼ਾਨ ਹੈ। C-ਉਨ੍ਹਾਂ ਨੂੰ ਹੌਲੀ-ਹੌਲੀ ਜ਼ਹਿਰ ਦਿੱਤਾ ਜਾ ਰਿਹਾ ਹੈ। D-ਇੰਨ੍ਹਾਂ ਵਿਚੋਂ ਤਿੰਨੋਂ ਹੀ।' ਅੱਗੇ ਸਾਬਕਾ ਮੁੱਖ ਮੰਤਰੀ ਨੇ ਲਿਖਿਆ, 'ਕਿਰਪਾ ਕਰਕੇ ਜਵਾਬ ਦਿਓ...'

ਨਿਤੀਸ਼ ਨੇ ਮਾਂਝੀ ਨਾਲ ਕੀਤੀ ਸੀ 'ਤੂੰ-ਤੜਾਕ': ਤੁਹਾਨੂੰ ਯਾਦ ਕਰਾ ਦਈਏ ਕਿ ਹਾਲ ਹੀ ਦੇ ਸਰਦ ਰੁੱਤ ਸੈਸ਼ਨ ਦੌਰਾਨ ਜਾਤੀ ਜਨਗਣਨਾ ਰਿਪੋਰਟ ਅਤੇ ਰਾਖਵਾਂਕਰਨ ਸੋਧ ਬਿੱਲ 'ਤੇ ਚਰਚਾ ਦੌਰਾਨ ਨਿਤੀਸ਼ ਕੁਮਾਰ ਜੀਤਨ ਰਾਮ ਮਾਂਝੀ 'ਤੇ ਅਚਾਨਕ ਗੁੱਸੇ ਹੋ ਗਏ ਸਨ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਦੀ ਮੂਰਖਤਾ ਕਾਰਨ ਹੀ ਉਹ ਬਿਹਾਰ ਦਾ ਸੀ.ਐਮ ਬਣਿਆ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਕੇ ਗਲਤੀ ਕੀਤੀ ਸੀ। ਉਹ ਕੁਝ ਨਹੀਂ ਜਾਣਦੇ ਹਨ। ਗਲਤ ਫੈਸਲਿਆਂ ਕਾਰਨ ਉਨ੍ਹਾਂ ਨੂੰ ਕੁਝ ਮਹੀਨਿਆਂ 'ਚ ਹੀ ਅਹੁਦੇ ਤੋਂ ਹਟਾਉਣਾ ਪਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.