ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖ਼ਰਿਆਲ ਨਿਸ਼ੰਕ ਨੇ ਕਿਹਾ ਹੈ ਕਿ ਜੇਈਈ ਐਡਵਾਂਸ ਦੀ ਪ੍ਰੀਖੀਆ 3 ਜੁਲਾਈ, 2021 ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰੀਖੀਆ ਦੀ ਤਿਆਰੀ ਲਈ ਪੂਰਾ ਸਮਾਂ ਹੈ, ਇਸ ਲਈ ਵਿਦਿਆਰਥੀ ਤਿਆਰੀਆਂ ’ਚ ਜੁੱਟ ਜਾਣ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਹਾਲਾਤ ਬੁਰ੍ਹੇ ਸਨ। ਅਸੀਂ ਹਾਲੇ ਇਸ ਤੋਂ ਉੱਭਰ ਨਹੀਂ ਸਕੇ ਹਾਂ। ਉਨ੍ਹਾਂ ਕਿਹਾ ਕਿ ਆਈਆਈਟੀ ’ਚ ਦਾਖ਼ਲੇ ਲਈ ਹੁਣ 75 ਫ਼ੀਸਦ ਦਾ ਮਾਪਦੰਡ ਹਟਾ ਲਿਆ ਗਿਆ ਹੈ।
ਨਿਸ਼ੰਕ ਨੇ ਕਿਹਾ ਕਿ ਇਸ ਫ਼ੈਸਲੇ ਦਾ ਮਕਸਦ ਪ੍ਰਤਿਭਾਸ਼ਾਲੀ ਲੋਕਾਂ ਨੂੰ ਪ੍ਰੀਖੀਆ ’ਚ ਸ਼ਾਮਲ ਹੋਣ ਦਾ ਮੌਕਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਆਈਆਈਟੀ ਖ਼ੜਗਪੁਰ ਪ੍ਰੀਖੀਆ ਦਾ ਆਯੋਜਨ ਹੋਵੇਗਾ।
ਨਿਸ਼ੰਕ ਨੇ ਦੱਸਿਆ ਕਿ ਕੋਵਿਡ-19 ਦੀ ਸਥਿਤੀ ਨੂੰ ਦੇਖਦਿਆਂ ਜੇਈਈ ਐਡਵਾਂਸ ਪ੍ਰੀਖੀਆ ਲਈ 12ਵੀਂ ਜਮਾਤ ’ਚ 75 ਫ਼ੀਸਦ ਦੀ ਨਿਰਧਾਰਤ ਮਾਪਦੰਡ ’ਚ ਇਸ ਵਾਰ ਵੀ ਛੋਟ ਦਿੱਤੀ ਗਈ ਹੈ।
ਦੱਸ ਦੱਈਏ ਕਿ ਵੱਖ-ਵੱਖ ਰਿਪੋਰਟਾਂ ਮੁਤਾਬਕ ਜੇਈਈ ਐਡਵਾਂਸ ਪ੍ਰੀਖੀਆ ਲਈ 1.60 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਸਾਲ 2019 ਦੀ ਜੇਈਈ ਐਡਵਾਂਸ ਪ੍ਰੀਖੀਆ ’ਚ 1.73 ਲੱਖ ਤੋਂ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ।