ਚੰਡੀਗੜ੍ਹ: ਜਗਤਾਰ ਸਿੰਘ ਤਾਰਾ ਨੇ ਆਪਣਾ ਜੁਰਮ ਕਬੂਲ ਕਰਦਿਆਂ ਅਦਾਲਤ ਅੱਗੇ ਬਿਆਨ ਦੇ ਦਿੱਤਾ ਸੀ ਕਿ ਕਿਉਂਕਿ 1984 ਦੰਗਿਆਂ ਦੇ ਮੁਲਜ਼ਮਾਂ ਨੂੰ ਸਜਾ ਨਹੀਂ ਮਿਲ ਸਕੀ ਸੀ ਅਤੇ ਇਸ ਲਈ ਉਹ ਜੇਲ੍ਹ ’ਚੋਂ ਫਰਾਰ ਹੋ ਗਿਆ ਸੀ। ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹੀ ਉਸ ਨੇ ਅਜਿਹਾ ਕੀਤਾ। ਇਸ ਇਕਬਾਲੀਆ ਬਿਆਨ ’ਤੇ ਅਧਾਰਿਤ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਉਸ ਦੀ ਸਜਾ ਅੰਡਰਗੋਨ ਕਰ ਦਿੱਤੀ ਗਈ, ਯਾਨੀ ਜਿੰਨੀ ਇਸ ਮਾਮਲੇ ਵਿੱਚ ਸਜਾ ਬਣਦੀ ਹੈ, ਉਨ੍ਹਾਂ ਸਮਾਂ ਉਹ ਜੇਲ੍ਹ ਵਿੱਚ ਬੰਦ ਰਹਿ ਚੁੱਕਾ ਸੀ।
ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਸਜਾ ਅੰਡਰਗੋਨ ਹੋ ਗਈ ਹੈ। ਵਕੀਲ ਨੇ ਦੱਸਿਆ ਕਿ ਜਿਸ ਧਾਰਾ ਤਹਿਤ ਤਾਰਾ ਵਿਰੁੱਧ ਕੇਸ ਚੱਲਿਆ ਸੀ, ਉਸ ਧਾਰਾ ਤਹਿਤ ਵੱਧ ਤੋਂ ਵੱਧ ਦੋ ਸਾਲ ਸਜਾ ਹੁੰਦੀ ਹੈ ਅਤੇ ਤਾਰਾ ਨੂੰ ਜੇਲ੍ਹ ਵਿੱਚ ਬੰਦ ਹੋਇਆਂ ਵੱਧ ਸਮਾਂ ਬੀਤ ਚੁੱਕਾ ਸੀ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਨੂੰ ਸਕੱਤਰੇਤ ਦੇ ਸਾਹਮਣੇ ਬੰਬ ਨਾਲ ਉਡਾ ਦਿੱਤਾ ਗਿਆ ਸੀ।ਇਸ ਮਾਮਲੇ ਵਿੱਚ ਤਾਰਾ, ਭਿਓਰਾ, ਹਵਾਰਾ ਅਤੇ ਹੋਰਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਰੱਖਿਆ ਗਿਆ ਸੀ।ਬੁੜੈਲ ਜੇਲ੍ਹ ਵਿੱਚ ਹੀ ਟਰਾਇਲ ਚੱਲ ਰਿਹਾ ਸੀ ਪਰ ਇਸੇ ਦੌਰਾਨ ਉਹ ਸੁਰੰਗ ਬਣਾ ਕੇ ਜੇਲ੍ਹ ’ਚੋਂ ਫਰਾਰ ਹੋ ਗਏ ਸੀ।
ਇਹ ਵੀ ਪੜ੍ਹੋ:ਅਕਸ਼ੈ ਕੁਮਾਰ ਦੀ ਫਿਲਮ ਨੂੰ ਲੈ ਕੇ ਕਿਸਾਨਾਂ ਨੇ ਲਗਾਇਆ ਸਿਨਮਾ ਘਰ ਨੂੰ ਜਿੰਦਰਾ