ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਛੇਂਵੀ ਵਾਰ ਆਪਣੀ ਰਵਾਇਤੀ ਸੀਟ ਗ੍ਰੇਟਰ ਕੈਲਾਸ਼ ਤੋਂ ਉਮੀਦਵਾਰ ਹੋਣਗੇ। ਲੰਘੇ ਦਿਨੀਂ ਪਾਰਟੀ ਦਫ਼ਤਰ ਵਿੱਚ ਜਾਗੋ ਪਾਰਟੀ ਦੇ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰਦੇ ਹੋਏ ਜਾਗੋ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੱਤੀ।
ਜੀਕੇ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਾਗੋ ਪਾਰਟੀ 37 ਸੀਟਾਂ ਉੱਤੇ ਪਹਿਲੇ ਹੀ ਉਮੀਦਵਾਰ ਐਲਾਨ ਕਰ ਚੁੱਕੀ ਹੈ। 4 ਸੀਟਾਂ ਉੱਤੇ ਲੰਘੇ ਦਿਨੀਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚੋਂ 41 ਉਮੀਦਵਾਰ ਜਾਗੋ ਪਾਰਟੀ ਦੇ ਅਤੇ 5 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਹਨ।
ਜੀਕੇ ਨੇ ਕਿਹਾ ਕਿ ਜਾਗੋ ਪਾਰਟੀ ਨੇ 41 ਉਮੀਦਵਾਰ ਵਿੱਚੋਂ 5 ਔਰਤਾਂ ਨੂੰ ਉਮੀਦਵਾਰ ਬਣਾਇਆ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਡੈਮੋਕੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਨਾਲ ਕੁਝ ਸੀਟਾਂ ਉੱਤੇ ਸਮਝੋਤਾ ਹੋਇਆ ਹੈ।
ਜੀਕੇ ਨੇ ਕਿਹਾ ਕਿ ਜਾਗੋ ਪਾਰਟੀ ਨੇ 46 ਵਿੱਚੋਂ 41 ਸੀਟਾਂ ਉੱਤੇ ਜਾਗੋ ਪਾਰਟੀ ਦੇ ਉਮੀਦਵਾਰ ਲੜਣਗੇ ਜਿਸ ਵਿੱਚ 5 ਔਰਤਾਂ ਨੂੰ ਬਣਾਇਆ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤ੍ਰਿ ਨਗਰ ਦੀ ਸੀਟ ਤੋਂ ਜਾਗੋ ਪਾਰਟੀ ਨੇ ਮਹਿਲਾ ਉਮੀਦਵਾਰ ਦਾ ਐਲਾਨ ਕੀਤਾ ਹੈ।