ਹੈਦਰਾਬਾਦ: ਉਡੀਸ਼ਾ ਦੇ ਨਾਲ-ਨਾਲ ਦੇਸ਼ਭਰ ਵਿੱਚ ਸਭ ਤੋਂ ਇੰਤਜ਼ਾਰ ਭਰੇ ਤਿਉਹਾਰਾਂ ਚੋਂ ਜਗਨਨਾਥ ਯਾਤਰਾ ਇੱਕ ਸਾਲਾਨਾ ਆਯੋਜਨ ਹੈ। ਇਹ ਤਿਉਹਾਰ ਪਾਰੰਪਰਿਕ ਤੌਰ 'ਤੇ ਉਡੀਆ ਕੈਲੈਂਡਰ ਦੇ ਮੁਤਾਬਕ ਸ਼ੁਕਲ ਪੱਖ ਦੇ ਅਸ਼ਾਣ ਮਹੀਨੇ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ।
ਪੁਰੀ ਵਿੱਚ ਰਥ ਯਾਤਰਾ ਕੱਢੀ ਜਾਂਦੀ ਹੈ। ਰਥ ਯਾਤਰਾ ਭਗਵਾਨ ਜਗਨਨਾਥ , ਉਨ੍ਹਾਂ ਦੀ ਭੈਣ ਸੁੱਭ੍ਰਦਾ ਤੇ ਉਨ੍ਹਾਂ ਦੇ ਵੱਡੇ ਭਰਾ ਭਗਵਾਨ ਬਾਲਭ੍ਰਦ ਨੂੰ ਸਮਰਪਿਤ ਹੈ।