ਹੈਦਰਾਬਾਦ: ਭਗਵਾਨ ਜਗਨਨਾਥ ਮੰਦਰ ਦੇ ਨੇੜੇ ਬਹੁਤ ਸਾਰੇ ਰਹੱਸ ਹਨ, ਉਨ੍ਹਾਂ ਚੋਂ ਜਿਆਦਾਤਰ ਰਹੱਸ ਮੰਦਰ ਦੀ ਰਸੋਈ ਨਾਲ ਜੁੜੇ ਹਨ। ਜਗਨਨਾਥ ਮੰਦਰ ਦੀ ਰਸੋਈ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਮੰਨੀ ਜਾਂਦੀ ਹੈ। ਇਸ ਰਸੋਈ 'ਚ 56 ਤਰ੍ਹਾਂ ਦੇ " ਭੋਗ " ਪਕਾਏ ਜਾਂਦੇ ਹਨ।
ਹਰ ਰੋਜ਼ ਰਸੋਈ 'ਚ ਦੇਵਤਾਵਾਂ ਲਈ ਲਕੜ ਦੀ ਅੱਗ ਤੇ ਮਿੱਟੀ ਦੇ ਭਾਂਡਿਆ ਵਿੱਚ ਭੋਜਨ ਪਕਾਇਆ ਜਾਂਦਾ ਹੈ। ਪਵਿੱਤਰ " ਮਹਾਂਪ੍ਰਸਾਦ " ਦਿਨ ਵਿੱਚ 1 ਲੱਖ ਲੋਕਾਂ ਨੂੰ ਖਿਲਾਇਆ ਜਾਂਦਾ ਹੈ। 2400 ਰਸੋਈਏ 24 ਘੰਟੇ ਇਸ ਵਿੱਚ ਲੱਗੇ ਰਹਿੰਦੇ ਹਨ। " ਮਹਾਂਪ੍ਰਸਾਦ " ਨੂੰ 752 ਛੋਟੇ ਚੁੱਲਿਆਂ 'ਤੇ ਪਕਾਇਆ ਜਾਂਦਾ ਹੈ।