ਹੈਦਰਾਬਾਦ: ਉਡੀਸ਼ਾ 'ਚ ਸਥਿਤ ਪਾਵਨ ਪੁਰ ਖੇ਼ਤਰ ਨੂੰ ਜਗਨਨਾਥ ਪੁਰੀ ਧਾਮ ਵਜੋਂ ਜਾਣਿਆ ਜਾਂਦਾ ਹੈ। ਇਹ ਸੱਪਤਪੁਰੀਆਂ ਦੀ ਪਵਿੱਤਰ ਨਗਰੀ ਹੈ ਤੇ ਜਿਸ ਤਰ੍ਹਾਂ ਮਹਾਦੇਵ ਸ਼ਿਵ ਨੇ ਲੋਕਾਂ ਦੇ ਕਲਿਆਣ ਲਈ ਕਾਸ਼ੀ ਨੂੰ ਆਪਣਾ ਨਿਵਾਸ ਬਣਾਇਆ, ਉਂਝ ਹੀ ਦਵਾਪਰ ਯੁਗ ਦੀ ਦਵਾਰਕਾ ਨਗਰੀ ਨਸ਼ਟ ਹੋਣ ਮਗਰੋਂ ਸ਼੍ਰੀ ਕ੍ਰਿਸ਼ਨ ਅਵਤਾਰ ਵਿਸ਼ਣੂ ਨੇ ਪੁਰੀ ਨੂੰ ਆਪਣਾ ਨਿਵਾਸ ਬਣਾਇਆ। ਇਸ ਧਾਮ ਬਾਰੇ ਇੱਕ ਬੇਹਦ ਦਿਲਚਸਪ ਕਥਾ ਮਸ਼ਹੂਰ ਹੈ।
ਜਦੋਂ ਭਗਵਾਨ ਨੀਲ ਮਾਧਵ ਪੁਰੀ ਦੇ ਰਾਜਾ ਇੰਦਰਦਯੁਮਨਾ ਦੇ ਰਾਜ ਵਿੱਚ ਪਹੁੰਚੇ, ਤਾਂ ਸਾਰੇ ਸ਼ਰਧਾਲੂ ਉਨ੍ਹਾਂ ਨੂੰ ਮਿਲਣ ਪੁੱਜੇ।ਜਗਨਨਾਥ ਸਵਾਮੀ ਨੇ ਸਭ ਦੀ ਇੱਛਾ ਮੁਤਾਬਕ ਉਨ੍ਹਾਂ ਨੂੰ ਦਰਸ਼ਨ ਦਿੱਤੇ।ਇਸ ਮੌਕੇ ਚਿਰੰਜੀਵੀ ਹਨੂੰਮਾਨ ਵੀ ਆਏ ਸਨ। ਜਦੋਂ ਉਹ ਆਪਣੇ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰਨ ਲਈ ਉਹ ਸਮੁੰਦਰ ਪਾਰ ਕਰਕੇ ਚੱਲ ਪਏ। ਜਦੋਂ ਸਮੁੰਦਰ ਨੇ ਉਨ੍ਹਾਂ ਨੂੰ ਵੇਖਿਆ, ਤਾਂ ਉਹ ਵੀ ਉਨ੍ਹਾਂ ਦੇ ਪਿਛੇ -ਪਿਛੇ ਆ ਗਿਆ ।ਹਨੂੰਮਾਨ ਜੀ ਨੇ ਸ਼੍ਰੀ ਰਾਮ ਦੇ ਦਰਸ਼ਨ ਕੀਤੇ ਸਨ, ਪਰ ਸਮੁੰਦਰ ਦੇ ਸ਼ਹਿਰ ਵਿੱਚ ਦਾਖਲ ਹੋਣ ਕਾਰਨ ਸਾਰਾ ਖੇਤਰ ਡੁੱਬ ਗਿਆ ਸੀ। ਜਦੋਂ ਸ਼੍ਰੀ ਰਾਮ ਨੇ ਸਮੁੰਦਰ ਨੂੰ ਦਰਸ਼ਨ ਦਿੱਤੇ, ਤਾਂ ਉਹ ਵਾਪਸ ਮੁੜ ਗਿਆ। ਇਸ ਤੋਂ ਬਾਅਦ ਜਦੋਂ ਵੀ ਸੁਮੰਦਰ ਦਾ ਮਨ ਹੁੰਦਾ ਤਾਂ ਉਹ ਖੇਤਰ 'ਚ ਦਾਖਲ ਹੋ ਜਾਂਦਾ। ਇਸ ਮਗਰੋਂ ਭਗਵਾਨ ਜਗਨਨਾਥ ਜੀ ਨੇ ਹਨੂੰਮਾਨ ਨੂੰ ਸਮੁੰਦਰ ਕਿਨਾਰੇ ਰੋਕਣ ਦਾ ਆਦੇਸ਼ ਦਿੱਤਾ।
ਹਨੂੰਮਾਨ ਜੀ ਪੁਰੀ ਖੇਤਰ ਨੂੰ ਸਮੁੰਦਰ ਤੋਂ ਬਚਾਉਣ 'ਚ ਜੁੱਟ ਗਏ। ਪਰ ਹਨੂਮਾਨ ਜੀ ਵੀ ਸ਼੍ਰੀ ਰਾਮ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਜਦੋਂ ਵੀ ਹਨੂਮਾਨ ਜੀ ਪੁਰੀ 'ਚ ਦਾਖਲ ਹੁੰਦੇ ਤਾਂ , ਸਮੁੰਦਰ ਉਨ੍ਹਾਂ ਦੇ ਪਿੱਛੇ-ਪਿੱਛੇ ਆ ਜਾਂਦਾ ਸੀ। ਅਜਿਹਾ ਤਿੰਨ ਵਾਰ ਹੋਇਆ ਅਤੇ ਪੁਰੀ ਖੇਤਰ ਨੂੰ ਬਹੁਤ ਨੁਕਸਾਨ ਹੋਇਆ। ਇਸ ਮਗਰੋਂ ਭਗਵਾਨ ਜਗਨਨਾਥ ਸ਼੍ਰੀ ਰਾਮ ਦੇ ਰੂਪ ਵਿੱਚ ਆਏ ਤੇ ਹਨੂਮਾਨ ਜੀ ਤੇ ਸਮੁੰਦਰ ਨੂੰ ਕਿਨਾਰੇ ਲਿਜਾ ਕੇ ਦੋਹਾਂ ਨੂੰ ਸੋਨੇ ਦੀਆਂ ਬੇੜੀਆਂ ਨਾਲ ਬੰਨ ਦਿੱਤਾ ਤੇ ਕਿਹਾ ਕਿ ਤੁਸੀਂ ਦੋਵੇਂ ਭਗਤ ਮੇਰੇ ਇਥੋ ਹੀ ਦਰਸ਼ਨ ਕਰੋ। ਇਸ ਮੰਦਰ ਵਿੱਚ ਹਨੂੰਮਾਨ ਜੀ ਨੂੰ ਜੰਜ਼ੀਰਾਂ ਵਿੱਚ ਬੰਨ੍ਹਣ ਕਾਰਨ, ਇਸ ਥਾਂ ਨੂੰ ਬੇੜੀ ਹਨੂੰਮਾਨ ਮੰਦਰ ਵਜੋਂ ਜਾਣਿਆ ਜਾਂਦਾ ਹੈ। ਸਥਾਨਕ ਲੋਕ ਇਸ ਨੂੰ ਦਾਰੀਆ ਮਹਾਂਵੀਰ ਮੰਦਰ ਵੀ ਕਹਿੰਦੇ ਹਨ। ਕਹਿੰਦੇ ਹਨ ਕਿ ਜੋ ਵੀ ਭਗਤ ਜਗਨਨਾਥ ਮੰਦਰ ਜਾਂਦਾ ਹੈ ਉਹ ਇਥੇ ਜ਼ਰੂਰ ਆਉਂਦਾ ਹੈ ਤੇ ਹਨੂੰਮਾਨ ਜੀ ਭਗਤਾਂ ਦੀਆਂ ਅੱਖਾਂ ਚੋਂ ਸ਼੍ਰੀ ਰਾਮ ਦੇ ਦਰਸ਼ਨ ਕਰਦੇ ਹਨ।