ਹੈਦਰਾਬਾਦ: ਸੋਸ਼ਲ ਮੀਡੀਆ ਦੀ ਦੁਨੀਆ ਤੋਂ ਵੱਡੀ ਖ਼ਬਰ ਇਹ ਹੈ ਕਿ ਟਵਿਟਰ (Twitter) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਜੈਕ ਡੋਰਸੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ (CEO Jack Dorsey resigns) ਦੇ ਦਿੱਤਾ ਹੈ।
ਹੁਣ ਉਨ੍ਹਾਂ ਦੀ ਜਗ੍ਹਾ ਪਰਾਗ ਅਗਰਵਾਲ ਟਵਿਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (Parag Aggarwal Chief Executive Officer of Twitter) ਹੋਣਗੇ। ਜੈਕ ਡੋਰਸੀ ਕੰਪਨੀ ਦੀ ਕਮਾਨ ਆਪਣੇ ਉਤਰਾਧਿਕਾਰੀ ਪਰਾਗ ਨੂੰ ਸੌਂਪਣਗੇ। ਇਹ ਫੈਸਲਾ ਟਵਿੱਟਰ ਵੱਲੋਂ ਪਿਛਲੇ ਇੱਕ ਸਾਲ ਵਿੱਚ ਆਪਣੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਕਈ ਕਾਢਾਂ ਤੋਂ ਬਾਅਦ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਟਵਿੱਟਰ ਨੇ ਫੇਸਬੁੱਕ ਅਤੇ ਟਿੱਕਟੋਕ (Facebook and TickTok) ਵਰਗੇ ਮੁਕਾਬਲੇਬਾਜ਼ਾਂ ਨਾਲ ਬਾਜ਼ਾਰ 'ਚ ਬਣੇ ਰਹਿਣ ਅਤੇ 2023 ਤੱਕ ਆਪਣੀ ਸਾਲਾਨਾ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਕਰਨ ਲਈ ਕਈ ਨਵੇਂ ਉਪਾਅ ਕੀਤੇ ਹਨ।
ਟਵਿੱਟਰ ਦੁਆਰਾ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿਚ ਡੋਰਸੀ ਨੇ ਕਿਹਾ ਕਿ ਉਨ੍ਹਾਂ ਨੇ ਕੰਪਨੀ ਵਿਚ ਕਈ ਅਹੁਦਿਆਂ 'ਤੇ ਜ਼ਿੰਮੇਵਾਰੀ ਨਿਭਾਈ ਹੈ। ਉਸਨੇ ਪਹਿਲੇ ਸਹਿ-ਸੰਸਥਾਪਕ ਤੋਂ ਸੀਈਓ ਦੀ ਭੂਮਿਕਾ ਨਿਭਾਈ। ਫਿਰ ਚੇਅਰਮੈਨ ਦਾ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਕਾਰਜਕਾਰੀ ਚੇਅਰਮੈਨ, ਤਦ ਅੰਤਰਿਮ ਸੀ.ਈ.ਓ. ਦੇ ਅਹੁਦੇ 'ਤੇ ਰਿਹਾ।
ਫਿਰ ਲਗਭਗ 16 ਸਾਲ ਸੀਈਓ ਵਜੋਂ ਕੰਮ ਕੀਤਾ ਪਰ ਹੁਣ ਮੈਂ ਫੈਸਲਾ ਕੀਤਾ ਹੈ ਕਿ ਕੰਪਨੀ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਇਸ ਲਈ ਮੇਰੇ ਉੱਤਰਾਧਿਕਾਰੀ ਅਰਥਾਤ ਪਰਾਗ ਅਗਰਵਾਲ ਹੁਣ ਸਾਡੇ ਨਵੇਂ ਸੀ.ਈ.ਓ. ਹੋਣਗੇ।
ਅਗਰਵਾਲ ਇਸ ਸਮੇਂ ਟਵਿੱਟਰ ਦੇ ਮੁੱਖ ਤਕਨਾਲੋਜੀ ਅਧਿਕਾਰੀ (CTO) ਹਨ। ਡੋਰਸੀ 2022 ਵਿੱਚ ਆਪਣੇ ਕਾਰਜਕਾਲ ਦੇ ਅੰਤ ਤੱਕ ਨਿਰਦੇਸ਼ਕ ਮੰਡਲ ਵਿੱਚ ਬਣੇ ਰਹਿਣਗੇ। ਅਗਰਵਾਲ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਨਿਯੁਕਤ ਕੀਤੇ ਜਾਣ 'ਤੇ ਬਹੁਤ ਸਨਮਾਨਿਤ ਅਤੇ ਖੁਸ਼ ਹਨ ਅਤੇ ਡੋਰਸੀ ਦੇ ਨਿਰੰਤਰ ਮਾਰਗਦਰਸ਼ਨ ਅਤੇ ਦੋਸਤੀ ਲਈ ਧੰਨਵਾਦ ਪ੍ਰਗਟ ਕਰਦੇ ਹਨ।
ਅਗਰਵਾਲ ਆਈਆਈਟੀ-ਬੰਬੇ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ, 2011 ਤੋਂ ਟਵਿੱਟਰ 'ਤੇ ਕੰਮ ਕਰ ਰਹੇ ਹਨ ਅਤੇ 2017 ਤੋਂ ਕੰਪਨੀ ਦੇ ਸੀਟੀਓ ਹਨ। ਜਦੋਂ ਉਹ ਕੰਪਨੀ ਜੁਆਇਨ ਕੀਤਾ ਤਾਂ ਇਸ ਦੇ ਕਰਮਚਾਰੀਆਂ ਦੀ ਗਿਣਤੀ 1000 ਤੋਂ ਘੱਟ ਸੀ।
ਡੋਰਸੀ ਨੇ ਆਪਣੇ ਟਵਿੱਟਰ ਪੇਜ (Twitter page) 'ਤੇ ਪੋਸਟ ਕੀਤੀ ਇਕ ਚਿੱਠੀ 'ਚ ਲਿਖਿਆ ਕਿ ਉਹ ਕੰਪਨੀ ਛੱਡਣ 'ਤੇ ਬਹੁਤ ਦੁਖੀ ਹੈ ਪਰ ਨਾਲ ਹੀ ਬਹੁਤ ਖੁਸ਼ ਹੈ ਅਤੇ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ। ਇਸ ਤੋਂ ਪਹਿਲਾਂ, ਡੋਰਸੀ ਦੀ ਪੋਸਟ ਛੱਡਣ ਦੀ ਖਬਰ ਤੋਂ ਬਾਅਦ ਟਵਿੱਟਰ ਸ਼ੇਅਰਾਂ ਵਿੱਚ ਉਛਾਲ ਆਇਆ ਸੀ।
ਡੋਰਸੀ ਨੇ ਐਤਵਾਰ ਨੂੰ ਟਵਿੱਟਰ 'ਤੇ ਲਿਖਿਆ ਕਿ ਮੈਨੂੰ ਟਵਿਟਰ ਪਸੰਦ ਹੈ। ਡੋਰਸੀ ਸਕੁਏਅਰ ਨਾਂ ਦੀ ਇਕ ਹੋਰ ਕੰਪਨੀ ਦਾ ਚੋਟੀ ਦਾ ਕਾਰਜਕਾਰੀ ਵੀ ਹੈ। ਉਸਨੇ ਇਸ ਵਿੱਤੀ ਭੁਗਤਾਨ ਸੇਵਾ ਪ੍ਰਦਾਤਾ ਕੰਪਨੀ ਦੀ ਸਥਾਪਨਾ ਕੀਤੀ। ਕੁਝ ਵੱਡੇ ਨਿਵੇਸ਼ਕਾਂ ਨੇ ਖੁੱਲ੍ਹ ਕੇ ਸਵਾਲ ਕੀਤਾ ਕਿ ਡੋਰਸੀ ਦੋਵਾਂ ਕੰਪਨੀਆਂ ਦੀ ਅਗਵਾਈ ਕਿਵੇਂ ਕਰ ਸਕਦਾ ਹੈ।
ਇਹ ਵੀ ਪੜ੍ਹੋ: ਖੇਤੀ ਕਾਨੂੰਨ ਵਾਪਸੀ ਬਿੱਲ ਲੋਕ ਸਭਾ 'ਚ ਪਾਸ, ਟਿਕੈਤ ਬੋਲੇ, ਇੱਕ ਬਿਮਾਰੀ ਸੀ, ਕੱਟ ਗਈ