ਸ਼੍ਰੀਨਗਰ: ਬੇਮਿਨਾ ਖੇਤਰ ਵਿੱਚ ਸ਼ੁਰੂ ਹੋਏ ਇੱਕ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ (ਐਲਈਟੀ) ਦੇ 2 ਅੱਤਵਾਦੀ ਮਾਰੇ ਗਏ, ਪੁਲਿਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ, ਇਸ ਮੁਕਾਬਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਕਿਹਾ, "ਇਹ ਅੱਤਵਾਦੀਆਂ ਦਾ ਉਹੀ ਸਮੂਹ ਸੀ, ਜੋ ਸੋਪੋਰ ਮੁਕਾਬਲੇ ਤੋਂ ਬਚ ਗਿਆ ਸੀ, ਅਸੀਂ ਉਨ੍ਹਾਂ ਦੀ ਹਰਕਤ 'ਤੇ ਨਜ਼ਰ ਰੱਖ ਰਹੇ ਹਾਂ"।
ਆਈਜੀਪੀ ਕਸ਼ਮੀਰ ਨੇ ਇੱਕ ਹੋਰ ਟਵੀਟ ਵਿੱਚ ਕਿਹਾ, "ਪਾਕਿਸਤਾਨ ਸਥਿਤ ਹੈਂਡਲਰਜ਼ ਨੇ ਲਸ਼ਕਰ ਅੱਤਵਾਦੀ ਸੰਗਠਨ ਦੇ 2 ਪਾਕਿਸਤਾਨੀ ਅੱਤਵਾਦੀਆਂ ਨੂੰ ਪਹਿਲਗਾਮ-ਅਨੰਤਨਾਗ ਦੇ ਇੱਕ ਸਥਾਨਕ ਅੱਤਵਾਦੀ ਆਦਿਲ ਹੁਸੈਨ ਮੀਰ ਦੇ ਨਾਲ ਭੇਜਿਆ ਸੀ, ਜੋ ਯਾਤਰਾ 'ਤੇ ਹਮਲਾ ਕਰਨ ਦੇ ਇਰਾਦੇ ਨਾਲ 2018 ਤੋਂ ਪਾਕਿਸਤਾਨ ਵਿੱਚ ਹੈ।"
ਅੱਤਵਾਦੀਆਂ ਦੀ ਪਛਾਣ ਅਬਦੁੱਲਾ ਗੋਜਰੀ ਅਤੇ ਆਦਿਲ ਹੁਸੈਨ ਮੀਰ (ਸੂਫੀਆਨ ਮੁਸਾਬ) ਵਜੋਂ ਹੋਈ ਹੈ। ਗੋਜਰੀ ਪਾਕਿਸਤਾਨ ਦੇ ਫੈਸਲਾਬਾਦ ਦਾ ਵਸਨੀਕ ਸੀ ਜਦਕਿ ਆਦਿਲ ਹੁਸੈਨ ਮੀਰ ਅਨੰਤਨਾਗ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਆਦਿਲ ਹੁਸੈਨ ਮੀਰ 2018 ਵਿਚ ਵਾਹਗਾ ਤੋਂ ਵਿਜ਼ਿਟ ਵੀਜ਼ਾ 'ਤੇ ਪਾਕਿਸਤਾਨ ਗਿਆ ਸੀ।
ਇਹ ਵੀ ਪੜੋ:- ਅਲਵਰ 'ਚ ਕਬਜ਼ੇ ਹਟਾਉਣ ਦੇ ਵਿਰੋਧ 'ਚ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ