ਚੰਡੀਗੜ: ਦੇਸ਼ ਭਰ ਵਿੱਚ ਨਰਾਤਿਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਸਵੇਰ ਤੋਂ ਹੀ ਮੰਦਰਾਂ ਵਿਚ ਜਾ ਕੇ ਮਾਤਾ ਦੁਰਗਾ ਦੇ ਦਰਸ਼ਨ ਕਰ ਰਹੇ ਹਨ। ਨਰਾਤਿਆਂ ਦੇ ਮੌਕੇ 'ਤੇ ਪੰਚਕੂਲਾ ਦੀ ਮਾਤਾ ਮਨਸ਼ਾ ਦੇਵੀ ਮੰਦਰ ਵਿਚ ਵੀ ਭਗਤਾਂ ਦੀ ਭੀੜ ਲੱਗੀ ਹੋਈ ਹੈ। ਪਰੰਤੂ ਇਸ ਵਾਰ ਕੋਰੋਨਾ ਨੂੰ ਦੇਖ ਦੇ ਕੁਝ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਤਾਂ ਕਿ ਲੋਕਾਂ ਦੀ ਭੀੜ ਨੂੰ ਨਿਯੰਤਰਣ ਵਿੱਚ ਕੀਤਾ ਜਾ ਸਕੇ ਅਤੇ ਮੰਦਰ ਦੇ ਅੰਦਰ ਸ਼ੋਸਲ ਡੀਸ਼ਟੇਨਸਿੰਗ ਦਾ ਪਾਲਨ ਵੀ ਕੀਤਾ ਜਾ ਸਕੇ।
ਮੰਦਰ ਪ੍ਰਬੰਧਨ ਨੇ ਇਸ ਵਾਰ ਤੋਂ ਈ-ਟੋਕਨ ਦਾ ਪ੍ਰਬੰਧ ਕੀਤਾ ਹੈ। ਇੱਥੇ ਆਉਣ ਵਾਲੇ ਮਾਤਾ ਦੇ ਭਗਤਾਂ ਨੂੰ ਦਰਸ਼ਨ ਕਰਨ ਲਈ ਮੰਦਰ ਦੀ ਵੈਬਸਾਈਟ 'ਤੇ ਰਜਿਸਟ੍ਰੇਸ਼ਨ ਪਵੇਗਾ ਕਰਾਉਣਾ ਪਵੇਗਾ ਫਿਰ ਉਸ ਤੋ ਬਾਅਦ ਉਨ੍ਹਾ ਦੇ ਮੋਬਾਈਲ' ਤੇ ਇਕ ਮੈਸੇਜ ਅਵੇਗਾ ਅਤੇ ਉਸ ਮੈਸੇਜ ਦੇ ਦਿਖਾਉਣ ਤੋ ਬਾਅਦ ਹੀ ਮੰਦਰ ਵਿਚ ਦਾਖਲ ਹੋਇਆ ਜਾਵੇਗਾ। ਈ-ਟੋਕਨ ਤੋਂ ਬਿਨਾਂ ਮੰਦਰ ਵਿਚ ਦਾਖਲ ਹੋਣਾ ਮਨ੍ਹਾ ਹੋਵੇਗਾ। ਇਸ ਤੋਂ ਇਲਾਵਾ ਸਾਰੇ ਲੋਕਾਂ ਨੂੰ ਮਾਸਕ ਪਉਨਾ ਜਰੂਰੀ ਹੋਵੇਗਾ
ਮੰਦਰ ਵਿੱਚ ਹਰ 50 ਵਰਗ ਮੀਟਰ ਦੀ ਦੂਰੀ ਤੇ ਸਮੈਨੀਟਾਈਜ਼ੇਸ਼ਨ ਦਾ ਪ੍ਰਵੰਧ ਕੀਤਾ ਗਿਆ ਹੈ ਤਾ ਜੋ ਲੋਕ ਆਪਣੇ ਹੱਥਾਂ ਨੂੰ ਸੈਨੀਟੇਜ ਕਰ ਸਕਣ। ਇਸ ਇਲਾਵਾ ਮੰਦਰ ਚ ਵੱਖ-ਵੱਖ ਥਾਵਾਂ 'ਤੇ ਵੀ ਲਗਾਤਾਰ ਸ਼ੈਨੀਟਾਇਜ ਕੀਤਾ ਜਾ ਰਿਹਾ ਹੈ। ਮੰਦਰ ਵਿੱਚ ਲੱਗੀ ਗਰੀਲ,ਪੌੜੀਆਂ, ਕੰਧਾਂ ਆਦਿ ਸਭ ਜਗ੍ਹਾ ਤੇ ਸ਼ੈਨੀਟਾਇਜ਼ ਦਾ ਛਿੜਕਾਅ ਕੀਤਾ ਜਾ ਰਿਹਾ ਹੈ।
ਦੱਸ ਦੇਇਏ ਕਿ ਪੰਚਕੂਲਾ ਵਿੱਚ ਮਾਤਾ ਮਨਸ਼ਾ ਦੇਵੀ ਦਾ ਮੰਦਰ ਦੇਸ਼ ਦੇ ਪ੍ਰਮੁੱਖ ਮੰਦਰਾਂ ਵਿੱਚੋਂ ਇੱਕ ਹੈ। ਇਥੇ ਨਾ ਸਿਰਫ ਪੰਚਕੂਲਾ, ਚੰਡੀਗੜ੍ਹ, ਬਲਕਿ ਦੇਸ਼-ਭਰ ਦੇ ਲੋਕ ਮਾਤਾ ਦੇ ਦਰਸ਼ਨ ਕਰਨ ਲਈ ਆਉਦੇ ਹਨ। ਹਰ ਸਾਲ ਲੱਖਾਂ ਭਗਤ ਆਉਦੇ ਹਨ ਪਰ ਇਸ ਵਾਰ ਭੀੜ ਘੱਟ ਦੇਖਣ ਨੂੰ ਮਿਲੀ।
ਪ੍ਰਸ਼ਾਸਨ ਨੇ ਮਾਂ ਦੇ ਦਰਸ਼ਨਾਂ ਲਈ ਆਨਲਾਈਨ ਪਲੇਟਫਾਰਮ 'ਤੇ ਪ੍ਰਬੰਧ ਵੀ ਕੀਤਾ ਹੋਇਆ ਹੈ। ਲੋਕ ਸੋਸਲ ਮੀਡੀਆ ਅਤੇ ਯੂ-ਟਿਊਬ 'ਤੇ ਮਾਤਾ ਜੀ ਦੇ ਲਾਇਵ ਦਰਸ਼ਨ ਕਰ ਸਕਦੇ ਹਨ। ਪ੍ਰਸ਼ਾਸਨ ਦੇ ਵੱਲੋ ਲੋਕਾਂ ਨੂੰ ਅਪੀਲ ਕੀਤੀ ਜਾ ਕਿ ਲੋਕਾਂ ਆਨਲਾਈਨ ਮਾਧਿਅਮ ਰਾਹੀ ਮਾਤਾ ਦੇ ਦਰਸ਼ਨ ਕਰਨ ਤਾ ਜੋ ਜ਼ਿਆਦਾ ਭੀੜ ਜਮ੍ਹਾ ਨਾ ਹੋ ਸਕੇ।