ETV Bharat / bharat

ਗਰਮੀ ਦੇ ਮੌਸਮ 'ਚ ਨਿੰਬੂ ਪਾਣੀ ਪੀਣਾ ਹੋਇਆ ਮੁਸ਼ਕਿਲ, ਆਸਮਾਨੀ ਚੜ੍ਹੇ ਨਿੰਬੂ ਦੇ ਭਾਅ - ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ

ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਤੋਂ ਬਾਅਦ ਹੁਣ ਆਮ ਆਦਮੀ ਗਰਮੀ ਤੋਂ ਰਾਹਤ ਪਾਉਣ ਲਈ ਨਿੰਬੂ ਪਾਣੀ ਵੀ ਨਹੀਂ ਪੀ ਸਕਦੇ। ਨਿੰਬੂ ਦੇ ਭਾਅ ਵੀ ਹੁਣ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ।

ਗਰਮੀ ਦੇ ਮੌਸਮ 'ਚ ਨਿੰਬੂ ਪਾਣੀ ਪੀਣਾ ਹੋਇਆ ਮੁਸ਼ਕਿਲ, ਜਾਣੋ ਨਿੰਬੂ ਦੀ ਕੀਮਤ

author img

By

Published : Apr 8, 2022, 12:22 PM IST

ਹੈਦਰਾਬਾਦ: ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਤੋਂ ਬਾਅਦ ਹੁਣ ਆਮ ਆਦਮੀ ਗਰਮੀ ਤੋਂ ਰਾਹਤ ਪਾਉਣ ਲਈ ਨਿੰਬੂ ਪਾਣੀ ਵੀ ਨਹੀਂ ਪੀ ਸਕਦੇ। ਨਿੰਬੂ ਦੇ ਭਾਅ ਵੀ ਹੁਣ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। ਗਰਮੀਆਂ 'ਚ ਵਧਦੇ ਤਾਪਮਾਨ ਦੇ ਵਿਚਕਾਰ ਨਿੰਬੂ ਦੀ ਮੰਗ ਵੀ ਕਾਫੀ ਵਧ ਗਈ ਹੈ। ਜਿਸ ਕਾਰਨ ਕਈ ਥਾਵਾਂ 'ਤੇ ਨਿੰਬੂ ਦਾ ਭਾਅ 300 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਿਆ ਹੈ।

ਸਥਿਤੀ ਇਹ ਹੈ ਕਿ ਕਈ ਥਾਵਾਂ 'ਤੇ ਸਿਰਫ ਇਕ ਨਿੰਬੂ 10 ਰੁਪਏ 'ਚ ਮਿਲਦਾ ਹੈ। ਸੂਰਤ 'ਚ ਵੀ ਨਿੰਬੂ ਦੀ ਕੀਮਤ ਕਾਫੀ ਵਧ ਗਈ ਹੈ। “ਇੱਕ ਸਬਜ਼ੀਆਂ ਦੇ ਥੋਕ ਵਿਕਰੇਤਾ ਨੇ ਦੱਸਿਆ ਕਿ ਪਿਛਲੇ ਸਾਲ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਚੱਕਰਵਾਤ ਦੌਰਾਨ, ਨਿੰਬੂ ਦੇ ਪੌਦਿਆਂ ਨੂੰ ਭਾਰੀ ਨੁਕਸਾਨ ਹੋਇਆ ਸੀ। ਦਿੱਲੀ, ਨੋਇਡਾ ਸਮੇਤ ਦੇਸ਼ ਦੇ ਇਨ੍ਹਾਂ ਸ਼ਹਿਰਾਂ 'ਚ ਨਿੰਬੂ ਦੀ ਕੀਮਤ ਕਿਸ ਹੱਦ ਤਕ ਪਹੁੰਚ ਗਈ ਹੈ ਦਿੱਲੀ ਦੇ ਬਾਜ਼ਾਰ 'ਚ ਵੀ ਪਿਛਲੇ ਕੁਝ ਦਿਨਾਂ ਤੋਂ ਨਿੰਬੂ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ।

ਨੋਇਡਾ 'ਚ ਨਿੰਬੂ 250 ਤੋਂ 300 ਰੁਪਏ ਪ੍ਰਤੀ ਕਿਲੋ ਵੱਖ-ਵੱਖ ਭਾਅ 'ਤੇ ਵਿਕ ਰਿਹਾ ਹੈ। ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੰਡੀਆਂ 'ਚ ਹੀ ਨਿੰਬੂ ਦੇ ਭਾਅ ਕਾਫੀ ਵਧ ਗਏ ਹਨ, ਪਿਛਲੇ ਹਫਤੇ ਜੋ ਨਿੰਬੂ 200 ਰੁਪਏ ਕਿਲੋ ਵਿਕ ਰਿਹਾ ਸੀ। ਉਹ ਹੁਣ 250 ਰੁਪਏ ਕਿਲੋ ਤੋਂ ਵੀ ਟੱਪ ਗਿਆ ਹੈ।ਇਸ ਤਰ੍ਹਾਂ ਪੰਜਾਬ 'ਚ ਵੀ ਨਿੰਬੂ ਦੀ ਕੀਮਤ ਵਧ ਰਹੀ ਹੈ ਪੰਜਾਬ 'ਚ ਵੀ ਇਕ ਨਿੰਬੂ 10 ਰੁਪਏ ਦਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਖੁੰਖਾਰ ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.