ਬਲੋਮਫੋਂਟੇਨ: ਖਰਾਬ ਰੋਸ਼ਨੀ ਨੇ ਭਾਰਤ-ਏ ਦਾ ਦੱਖਣੀ ਅਫਰੀਕਾ-ਏ (India vs South Africa match) ਖਿਲਾਫ ਜਿੱਤ ਦਾ ਸੁਪਨਾ ਅਧੂਰਾ ਰੱਖਿਆ ਕਿਉਂਕਿ ਦੋਵਾਂ ਟੀਮਾਂ ਵਿਚਾਲੇ ਦੂਜਾ ਗੈਰ-ਅਧਿਕਾਰਤ ਟੈਸਟ ਸ਼ੁੱਕਰਵਾਰ ਨੂੰ ਇੱਥੇ ਡਰਾਅ (Test Match Draw) ਰਿਹਾ।
234 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਤਿੰਨ ਵਿਕਟਾਂ 'ਤੇ 155 ਦੌੜਾਂ ਬਣਾ ਕੇ ਬਿਹਤਰ ਸਥਿਤੀ 'ਚ ਨਜ਼ਰ ਆ ਰਿਹਾ ਸੀ ਪਰ ਖਰਾਬ ਰੋਸ਼ਨੀ ਕਾਰਨ ਇਸ ਤੋਂ ਬਾਅਦ ਅੱਗੇ ਖੇਡ ਨਹੀਂ ਹੋ ਸਕੀ। ਉਸ ਸਮੇਂ 20 ਤੋਂ ਵੱਧ ਓਵਰ ਬਾਕੀ ਸਨ ਅਤੇ ਭਾਰਤ ਨੂੰ ਸਿਰਫ਼ 79 ਦੌੜਾਂ ਦੀ ਲੋੜ ਸੀ ਪਰ ਮੌਸਮ ਵਿੱਚ ਸੁਧਾਰ ਨਹੀਂ ਹੋਇਆ ਜਿਸ ਤੋਂ ਬਾਅਦ ਮੈਚ ਡਰਾਅ ਐਲਾਨ (Test Match Draw) ਦਿੱਤਾ ਗਿਆ।
ਹਨੁਮਾ ਵਿਹਾਰੀ 116 ਗੇਂਦਾਂ 'ਤੇ 12 ਚੌਕਿਆਂ ਦੀ ਮਦਦ ਨਾਲ 72 ਦੌੜਾਂ ਬਣਾ ਕੇ ਅਜੇਤੂ ਰਹੇ। ਉਸ ਨੇ ਅਭਿਮਨਿਊ ਈਸ਼ਵਰਨ (55) ਨਾਲ ਤੀਜੇ ਵਿਕਟ ਲਈ 133 ਦੌੜਾਂ ਦੀ ਸਾਂਝੇਦਾਰੀ ਕੀਤੀ। ਪ੍ਰਿਥਵੀ ਸੌਵ ਨੇ 18 ਦੌੜਾਂ ਬਣਾਈਆਂ। ਪ੍ਰਿਯਾਂਕ ਪੰਚਾਲ ਖਾਤਾ ਨਹੀਂ ਖੋਲ੍ਹ ਸਕਿਆ।ਈਸ਼ਵਰਨ ਦੇ ਆਊਟ ਹੋਣ ਤੋਂ ਤੁਰੰਤ ਬਾਅਦ ਖਰਾਬ ਰੋਸ਼ਨੀ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਨੇ ਪੰਜ ਵਿਕਟਾਂ ’ਤੇ 116 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪੂਰੀ ਟੀਮ 212 ਦੌੜਾਂ ’ਤੇ ਆਊਟ ਹੋ ਗਈ। ਤਿੰਨ ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 6 ਦਸੰਬਰ ਤੋਂ ਇਸੇ ਮੈਦਾਨ 'ਤੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ:'ਗੋਲਡਨ ਬੁਆਏ' ਨੀਰਜ ਚੋਪੜਾ ਪ੍ਰਧਾਨ ਮੰਤਰੀ ਦੇ ਮਿਸ਼ਨ ਦੀ ਕਰਨਗੇ ਸ਼ੁਰੂਆਤ