ETV Bharat / bharat

Encounter: ਅਨੰਤਨਾਗ ’ਚ ਸੁਰੱਖਿਆ ਬਲਾਂ ਵੱਲੋਂ ISJK ਨਾਲ ਜੁੜਿਆ ਦਹਿਸ਼ਤਗਰਦ ਢੇਰ

ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਨੇ ਮੁੱਠਭੇੜ ਵਿੱਚ ਦਹਿਸ਼ਗਰਦੀ ਸੰਗਠਨ ਇਸਲਾਮਿਕ ਸਟੇਟ ਆਫ ਜੰਮੂ ਕਸ਼ਮੀਰ (ISJK) ਦੇ ਦਹਿਸ਼ਤਗਰਦ ਨੂੰ ਮਾਰ ਸੁੱਟਿਆ ( ENCOUNTER IN JAMMU KASHMIR ANANTNAG) ਹੈ।

ਅਨੰਤਨਾਗ ਚ ਦਹਿਸ਼ਤਗਰਦ ਢੇਰ
ਅਨੰਤਨਾਗ ਚ ਦਹਿਸ਼ਤਗਰਦ ਢੇਰ
author img

By

Published : Dec 26, 2021, 12:15 PM IST

Updated : Dec 26, 2021, 2:13 PM IST

ਜ਼ੰਮੂ ਕਸ਼ਮੀਰ: ਇੱਕ ਵਾਰ ਫੇਰ ਜ਼ੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਹੋਈ ਹੈ। ਇਸ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀ ਨੂੰ ਢੇਰ ( ENCOUNTER IN JAMMU KASHMIR ANANTNAG) ਕਰ ਦਿੱਤਾ ਹੈ। ਮਾਰਿਆ ਗਿਆ ਅੱਤਵਾਦੀ ਦਹਿਸ਼ਗਰਦੀ ਸੰਗਠਨ ਇਸਲਾਮਿਕ ਸਟੇਟ ਆਫ ਜੰਮੂ ਕਸ਼ਮੀਰ ਦਾ ਦੱਸਿਆ ਜਾ ਰਿਹਾ ਹੈ। ਇਹ ਮੁੱਠਭੇੜ ਜ਼ੰਮੂ ਕਸ਼ਮੀਰ ਦੇ ਅਨੰਤਨਾਗ ਦੇ ਸ੍ਰੀਗੁਫਵਾੜਾ ਇਲਾਕੇ ਵਿੱਚ ਹੋਈ ਹੈ।

ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਦੇ ਅਨੁਸਾਰ, ਮ੍ਰਿਤਕ ਅੱਤਵਾਦੀ ਬਿਜਬਹਿਰਾ ਥਾਣੇ ਦੇ ਏਐਸਆਈ ਮੁਹੰਮਦ ਅਸ਼ਰਫ਼ ਦੀ ਹੱਤਿਆ ਵਿੱਚ ਸ਼ਾਮਲ ਸੀ। ਮਾਰੇ ਗਏ ਅੱਤਵਾਦੀ ਦੀ ਪਛਾਣ ਕਾਦੀਪੋਰਾ ਖੇਤਰ ਦੇ ਰਹਿਣ ਵਾਲੇ ਫਹੀਮ ਭੱਟ ਵਜੋਂ ਹੋਈ ਹੈ।

ਇਸ ਸਬੰਧੀ ਕਸ਼ਮੀਰ ਦੀ ਪੁਲਿਸ ਵੱਲੋਂ ਅਹਿਮ ਜਾਣਕਾਰੀ ਦਿੱਤੀ ਗਈ ਹੈ।ਅੱਤਵਾਦੀ ਦੀ ਪਛਾਣ ਕਾਦੀਪੋਰਾ, ਅਨੰਤਨਾਗ ਦੇ ਫਹੀਮ ਭੱਟ ਵਜੋਂ ਹੋਈ ਹੈ। ਉਹ ਹਾਲ ਹੀ ਵਿੱਚ ਅੱਤਵਾਦੀ ਸੰਗਠਨ ISJK ਵਿੱਚ ਸ਼ਾਮਲ ਹੋਇਆ ਸੀ ਅਤੇ ਸ਼ਹੀਦ ਏਐਸਆਈ ਮੁਹੰਮਦ ਅਸ਼ਰਫ਼ ਦੀ ਹੱਤਿਆ ਵਿੱਚ ਸ਼ਾਮਲ ਸੀ, ਜੋ PS ਬਿਜਬੇਹਰਾ ਵਿੱਚ ਤਾਇਨਾਤ ਸੀ।

ਇਹ ਵੀ ਪੜ੍ਹੋ: Train Accident in Jharkhand: ਝਾਰਖੰਡ ’ਚ ਵੱਡਾ ਟਰੇਨ ਹਾਦਸਾ, ਕਈ ਟਰੇਨਾਂ ਰੱਦ

ਇਸ ਤੋਂ ਪਹਿਲਾਂ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਅੰਸਾਰ ਗਜ਼ਵਤ ਉਲ ਹਿੰਦ (AUGH) ਅਤੇ ਲਸ਼ਕਰ-ਏ-ਤੋਇਬਾ (LeT) ਦੇ ਦੋ ਅੱਤਵਾਦੀ ਮਾਰੇ ਗਏ ਸਨ।

(ਏਜੰਸੀ ਇਨਪੁੱਟ)

Last Updated : Dec 26, 2021, 2:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.