ETV Bharat / bharat

ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਦਿਵਸ : ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਨ

author img

By

Published : Jul 18, 2021, 12:25 PM IST

ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਦਿਵਸ (International Nelson Mandela Day ) ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 18 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸ਼ਾਂਤੀ ਲਈ ਨੋਬਲ ਪੁਰਸਕਾਰ ਜਿੱਤਣ ਵਾਲੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਜਨਮਦਿਨ 'ਤੇ ਉਨ੍ਹਾਂ ਦੀ ਯਾਦ 'ਚ ਮਨਾਇਆ ਜਾਂਦਾ ਹੈ। ਇਹ ਦਿਨ ਵਿਸ਼ਵ ਸ਼ਾਂਤੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।

ਅੰਤਰ ਰਾਸ਼ਟਰੀ  ਨੈਲਸਨ ਮੰਡੇਲਾ ਦਿਵਸ
ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਦਿਵਸ

ਹੈਦਰਾਬਾਦ : ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਦਿਵਸ (International Nelson Mandela Day ) ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 18 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸ਼ਾਂਤੀ ਲਈ ਨੋਬਲ ਪੁਰਸਕਾਰ ਜਿੱਤਣ ਵਾਲੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਜਨਮਦਿਨ 'ਤੇ ਉਨ੍ਹਾਂ ਦੀ ਯਾਦ 'ਚ ਮਨਾਇਆ ਜਾਂਦਾ ਹੈ।

ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਦਿਵਸ ਦਾ ਇਤਿਹਾਸ

ਸੰਯੁਕਤ ਰਾਸ਼ਟਰ ਮਹਾਸਭਾ ਨ ਨਵੰਬਰ, 2009 ਵਿੱਚ ਹਰ ਸਾਲ 18 ਜੁਲਾਈ ਨੂੰ " ਅੰਤਰਰਾਸ਼ਟਰੀ ਨੈਲਸਨ ਮੰਡੇਲਾ ਦਿਵਸ " ਮਨਾਉਣ ਦਾ ਐਲਾਨ ਕੀਤਾ ਸੀ। ਇਹ ਦਿਨ ਪਹਿਲੀ ਵਾਰ 18 ਜੁਲਾਈ 2010 ਵਿੱਚ ਮਨਾਇਆ ਗਿਆ ਸੀ। ਇਸ ਮਤੇ ਨੂੰ ਪਾਸ ਕਰਦੇ ਹੋਏ ਮਹਾਸਭਾ ਦੇ ਪ੍ਰਧਾਨ ਅਲੀ ਟ੍ਰੈਕੀ ਨੇ ਕਿਹਾ ਸੀ ਕਿ ਅੰਤਰ ਰਾਸ਼ਟਰੀ ਭਾਈਚਾਰਾ " ਇੱਕ ਮਹਾਨ ਵਿਅਕਤੀ " ਦੇ ਕੰਮਾਂ ਦੀ ਸ਼ਲਾਘਾ ਕਰਦਾ ਹੈ, ਜਿਸ ਨੇ ਸਾਡੇ ਹੋਰਨਾਂ ਲੋਕਾਂ ਦੇ ਲਈ ਕੰਮ ਕੀਤਾ ਹੈ।

ਨੈਲਸਨ ਮੰਡੇਲਾ ਬਾਰੇ ਜਾਣਕਾਰੀ

ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਬਣੇ ਸੀ। ਨੈਲਸਨ ਮੰਡੇਲਾ ਦਾ ਜਨਮ ਬਾਸਾ ਨਦੀ ਦੇ ਕੰਢੇ ਟ੍ਰਾਂਸਕੀ ਦੇ ਮਵੇਜੋ ਪਿੰਡ 'ਚ 18 ਜੁਲਾਈ, 1918 ਨੂੰ ਹੋਇਆ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਪੂਰਬ ਤੇ ਦੱਖਣੀ ਅਫਰੀਕਾ 'ਚ ਦਹਾਕਿਆਂ ਤੋਂ ਚੱਲ ਰਹੇ ਰੰਗ ਭੇਦ ਦਾ ਵਿਰੋਧ ਕਰਨ ਵਾਲੇ ਅਫਰੀਕੀ ਨੈਸ਼ਨਲ ਕਾਂਗਰਸ ਤੇ ਇਸ ਦੇ ਹਥਿਆਰਬੰਦ ਗਰੂੱਪ ਉਮਖੇਤੋਂ ਤੇ ਸਿਜਵੇ ਦੇ ਪ੍ਰਧਾਨ ਰਹੇ। ਰੰਗਭੇਦ ਵਿਰੋਧੀ ਸੰਘਰਸ਼ ਦੇ ਕਾਰਨ ਉਨ੍ਹਾਂ ਨੇ 27 ਸਾਲ ਰੋਬੇਨ ਆਈਲੈਂਡ ਦੀ ਇੱਕ ਜੇਲ 'ਚ ਵਤੀਤ ਕੀਤੇ। ਜਿਥੇ ਉਨ੍ਹਾਂ ਨੂੰ ਕੋਲਾ ਮਾਈਨਰ ਵਜੋਂ ਖੰਮ ਕਰਨਾ ਪਿਆ। ਸਾਲ 1990 'ਚ ਗੋਰੀ ਸਰਕਾਰ ਨਾਲ ਹੋਏ ਇੱਕ ਸਮਝੌਤੇ ਤੋਂ ਬਾਅਦ ਉਨ੍ਹਾਂ ਨੇ ਨਵਾਂ ਦੱਖਣੀ ਅਫਰੀਕਾ ਬਣਾਇਆ। ਉਹ ਦੱਖਣੀ ਅਫਰੀਕਾ ਤੇ ਦੁਨੀਆ ਭਰ 'ਚ ਰੰਗਭੇਦ ਦਾ ਵਿਰੋਧ ਕਰਨ ਦੇ ਪ੍ਰਤੀਕ ਬਣ ਗਏ। ਸੰਯੁਕਤ ਰਾਸ਼ਟਰੀ ਮਹਾਸਭਾ ਨੇ ਉਨ੍ਹਾਂ ਦੇ ਜਨਮ ਦਿਨ ਨੂੰ ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਲਿਆ।

ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਸਨ। ਨੈਲਸਨ ਮੰਡੇਲਾ ਇਥੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਬਣੇ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 27 ਸਾਲ ਰੰਗਭੇਦ ਦੀ ਨੀਤੀ ਦੇ ਵਿਰੁੱਧ ਲੜਦੇ ਹੋਏ ਵਤੀਤ ਕੀਤੇ ਸਨ।

ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਦਿਵਸ ਮਨਾਉਣ ਦਾ ਉਦੇਸ਼

ਇਸ ਦਿਨ ਨੂੰ ਮਨਾਉਣ ਦਾ ਮੁਖ ਉਦੇਸ਼ ਲੋਕਾਂ ਨੂੰ ਵਿਸ਼ਵ ਸ਼ਾਂਤ ਤੇ ਆਪਸੀ ਭਾਈਚਾਰਾ ਵਧਾਉਣ ਲਈ ਪ੍ਰੇਰਤ ਕਰਨਾ ਹੈ।

ਇਹ ਵੀ ਪੜ੍ਹੋ : ਹਫ਼ਤਾਵਰੀ ਰਾਸ਼ੀਫਲ(18 से 24 जुलाई) : ਆਚਾਰਯ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.