ਚੰਡੀਗੜ੍ਹ: ਵਿਦੇਸ਼ਾਂ ਵਿੱਚ ਬੈਠ ਕੇ ਭਾਰਤ ਖ਼ਿਲਾਫ਼ ਕੋਝੀਆਂ ਸਾਜ਼ਿਸ਼ਾਂ ਰਚਣ ਦੇ ਮਾਮਲੇ ਵਿੱਚ ਬਦਨਾਮ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਨਾਮ ਨਾਲ ਇੱਕ ਹੋਰ ਸਾਜ਼ਿਸ਼ ਜੁੜ ਰਹੀ ਹੈ। ਦਰਅਸਲ ਅੱਜ ਦਿੱਲੀ ਵਿੱਚ ਸਥਿਤ ਭਾਰਤੀ ਸੰਸਦ ਭਵਨ (Parliament House) ਵਿੱਚ ਇੱਕ ਮਹਿਲਾ ਅਤੇ ਨੌਜਵਾਨ ਕਲਰ ਬੰਬ ਲੈਕੇ ਪਹੁੰਚ ਜਿਨ੍ਹਾਂ ਨੇ ਸਦਨ ਦੇ ਬਾਹਰ ਕਲਰ ਬੰਬ ਛੱਡ ਕੇ ਹੰਗਾਮਾ ਕੀਤਾ। ਇਸ ਤੋਂ ਇਲਾਵਾ ਦੋ ਵਿਅਤੀਆਂ ਨੇ ਸਦਨ ਦੇ ਅੰਦਰ ਕਲਰ ਬੰਬ ਛੱਡੇ ਜਿਸ ਨਾਲ ਕਾਰਵਾਈ ਦੇ ਦੌਰਾਨ ਦਹਿਸ਼ਤ ਫੈਲ ਗਈ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਗੁਰਪਤਵੰਤ ਪੰਨੂ ਦਾ ਸਾਜ਼ਿਸ਼ ਵਿੱਚ ਚਮਕਿਆ ਨਾਮ: ਦੱਸ ਦਈਏ ਭਾਰਤੀ ਸਦਨ ਦੀ ਕਾਰਵਾਈ (Proceedings of the House) ਨੂੰ ਆਪਣੀਆਂ ਹਰਕਤਾਂ ਨਾਲ ਪ੍ਰਭਾਵਿਤ ਕਰਨ ਦੀ ਧਮਕੀ ਗੁਰਪਤਵੰਤ ਪੰਨੂ ਨੇ ਕਰੀਬ ਅੱਠ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਪੰਨੂ ਨੇ ਕਿਹਾ ਸੀ ਕਿ ਉਹ 13 ਦਸੰਬਰ ਨੂੰ ਆਪਣੀ ਕਾਰਵਾਈ ਰਾਹੀਂ ਭਾਰਤੀ ਸਦਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰੇਗਾ ਅਤੇ ਅਜਿਹਾ ਅੱਜ ਉਸ ਸਮੇਂ ਹੋਇਆ ਜਦੋਂ ਸਦਨ ਦੀ ਕਾਰਵਾਈ ਦੌਰਾਨ ਸਾਰੇ ਸੰਸਦ ਮੈਂਬਰ ਮੌਜੂਦ ਸਨ ਤਾਂ ਸੰਸਦ ਭਵਨ ਦੇ ਅੰਦਰ ਕਲਰ ਬੰਬ ਲੈਕੇ ਇੱਕ ਮਹਿਲਾ ਸਮੇਤ 3 ਵਿਅਕਤੀ ਪਹੁੰਚੇ । ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ। ਗ੍ਰਿਫ਼ਤਾਰ ਹੋਈ 42 ਸਾਲਾ ਮਹਿਲਾ ਨੀਲਮ ਹਰਿਆਣਾ ਅਤੇ ਗ੍ਰਿਫ਼ਤਾਰ ਹੋਇਆ ਮੁਲਜ਼ਮ ਇੱਕ ਸ਼ਖ਼ਸ ਮਹਾਰਾਸ਼ਟਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।
ਧਮਕੀ ਦੇ ਬਾਵਜੂਦ ਸੁਰੱਖਆ 'ਚ ਸੰਨ੍ਹ : 5 ਦਸੰਬਰ ਨੂੰ ਸੋਸ਼ਲ ਮੀਡੀਆ ਉੱਤੇ ਦਿੱਤੀ ਧਮਕੀ ਵਿੱਚ ਪੰਨੂ ਨੇ ਕਿਹਾ ਸੀ ਕਿ, 'ਭਾਰਤ ਦੀ ਮੋਦੀ ਸਰਕਾਰ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੀ ਹੈ ਅਤੇ ਇਸ ਦੇ ਬਦਲੇ ਵਜੋਂ SFJ ਦੀ 13 ਦਸੰਬਰ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ ? 13 ਦਸੰਬਰ 2001 ਨੂੰ ਅਫਜ਼ਲ ਗੁਰੂ ਨੇ ਸੰਸਦ ਵਿੱਚ ਪਹੁੰਚ ਕੇ ਕਸ਼ਮੀਰ ਦਾ ਮੁੱਦਾ ਉਠਾਇਆ। ਹੁਣ ਉਹ 13 ਦਸੰਬਰ ਨੂੰ ਨਾਕਾਮ ਕਤਲ ਦਾ ਜਵਾਬ ਦੇਵੇਗਾ। (Social media threats)।
- ਭਿਆਨਕ ਦ੍ਰਿਸ਼ ਜਦੋਂ ਦੇਸ਼ ਦੀ ਸੰਸਦ 'ਤੇ ਹੋਇਆ ਹਮਲਾ, ਖ਼ਤਰੇ ਵਿੱਚ ਸੀ 200 ਸੰਸਦ ਮੈਂਬਰਾਂ ਦੀ ਜਾਨ,
- 22 ਸਾਲ ਪਹਿਲਾਂ ਵੀ ਹੋਇਆ ਸੀ ਹਮਲਾਛੱਤੀਸਗੜ੍ਹ ਵਿੱਚ ਵਿਸ਼ਨੂੰਦੇਵ ਸਾਏ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਅਰੁਣ ਸਾਓ ਅਤੇ ਵਿਜੇ ਸ਼ਰਮਾ ਬਣੇ ਉਪ ਮੁੱਖ ਮੰਤਰੀ
- ਮਾਇਆਨਗਰੀ ਮੁੰਬਈ ਵਿੱਚ ਨੇ ਇੱਕ ਤੋਂ ਵੱਧ ਕਰ ਇੱਕ ਆਲੀਸ਼ਨ ਘਰ, ਜਾਣੋ ਪਹਿਲੇ ਪੰਜ ਨੰਬਰ ਦੇ ਮਹਿਲ ਵਰਗੇ ਘਰਾਂ ਬਾਰੇ
ਪੰਨੂ ਨੇ ਧਮਕੀ ਦਿੱਤੀ ਸੀ ਕਿ 13 ਦਸੰਬਰ ਨੂੰ ਉਸ ਦਾ ਪ੍ਰਤੀਕਰਮ 2001 ਵਿੱਚ ਕਸ਼ਮੀਰੀਆਂ ਦੇ ਗੈਰ-ਨਿਆਇਕ ਕਤਲੇਆਮ ਵਿਰੁੱਧ ਅਫਜ਼ਲ ਗੁਰੂ (Afzal Guru) ਦੇ ਵਿਰੋਧ ਦੇ ਉਲਟ ਹੋਵੇਗਾ, ਪਰ ਇਸ ਨੇ ਫਿਰ ਵੀ ਭਾਰਤ ਦੀ ਸੰਸਦ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਇਸ ਸਭ ਦੇ ਬਾਵਜੂਦ ਭਾਰਤੀ ਸੁਰੱਖਆ ਏਜੰਸੀਆਂ ਨੇ ਚੌਕਸੀ ਨਹੀਂ ਵਿਖਾਈ ਅਤੇ ਮੁਲਜ਼ਮ ਕਲਰ ਬੰਬ ਦਾ ਛਿੜਕਾਅ ਕਰਨ ਸੰਸਦ ਦੇ ਅੰਦਰ ਤੱਕ ਤਮਾਮ ਸੁਰੱਖਿਆ ਨੂੰ ਸੰਨ੍ਹ ਲਾਕੇ ਪਹੁੰਚ ਗਏ।