ਜੰਮੂ-ਕਸ਼ਮੀਰ: ਪੁੰਛ ਵਿੱਚ ਦੇਗਵਾਰ ਟੇਰਵਾਨ ਦੇ ਐਲਓਸੀ ਕੋਲ ਸੋਮਵਾਰ ਨੂੰ ਤੜਕੇ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਦੋ ਸ਼ੱਕੀ ਅੱਤਵਾਦੀ ਮਾਰੇ ਗਏ। ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਤੜਕੇ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਚੌਰਾਨ ਪੁੰਛ ਵਿੱਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।
ਜੰਮੂ ਖੇਤਰ ਦੇ ਪੀਆਰਓ ਲੈਫਟੀਨੇਂਟ ਕਰਨਲ ਸੁਨੀਲ ਬਰਤਵਾਲ ਨੇ ਕਿਹਾ ਕਿ, "ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੀਆਂ ਟੀਮਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇੱਕ ਅੱਤਵਾਦੀ ਮੌਕੇ ਉੱਤੇ ਮਾਰਿਆ ਗਿਆ, ਜਦਕਿ ਦੂਜੇ ਅੱਤਵਾਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਲਝ ਗਿਆ ਤੇ ਮਾਰਿਆ ਗਿਆ। ਉਸ ਨੂੰ ਐਲਓਸੀ ਕੋਲ ਡਿੱਗਦੇ ਦੇਖਿਆ ਗਿਆ। ਫਿਲਹਾਲ ਆਪਰੇਸ਼ਨ ਜਾਰੀ ਹੈ।"
-
#WATCH | Jammu and Kashmir: An infiltration bid was foiled along LoC in the general area of Degwar Terwan in Poonch. Search operation is underway in the area: Lt Col Suneel Bartwal, PRO(Defence) Jammu
— ANI (@ANI) August 7, 2023 " class="align-text-top noRightClick twitterSection" data="
(Visuals deferred by unspecified time) https://t.co/vFq35NXaoh pic.twitter.com/AGHwWbcHEM
">#WATCH | Jammu and Kashmir: An infiltration bid was foiled along LoC in the general area of Degwar Terwan in Poonch. Search operation is underway in the area: Lt Col Suneel Bartwal, PRO(Defence) Jammu
— ANI (@ANI) August 7, 2023
(Visuals deferred by unspecified time) https://t.co/vFq35NXaoh pic.twitter.com/AGHwWbcHEM#WATCH | Jammu and Kashmir: An infiltration bid was foiled along LoC in the general area of Degwar Terwan in Poonch. Search operation is underway in the area: Lt Col Suneel Bartwal, PRO(Defence) Jammu
— ANI (@ANI) August 7, 2023
(Visuals deferred by unspecified time) https://t.co/vFq35NXaoh pic.twitter.com/AGHwWbcHEM
ਕਰਨਲ ਸੁਨੀਲ ਬਰਤਵਾਲ ਨੇ ਕਿਹਾ ਗੜ੍ਹੀ ਬਟਾਲੀਅਨ, ਪੁੰਛ ਵਿੱਚ ਕਰੀਬ ਰਾਤ 2 ਵਜੇ ਤੋਂ ਉੱਥੇ ਡਟ ਕੇ ਸੰਪਰਕ ਸਥਾਪਿਤ ਕੀਤਾ ਗਿਆ। ਸਾਂਝੇ ਖੇਤਰ ਦੇਗਵਾਰ ਟੇਰਵਾਨ ਵਿੱਚ ਦੋ ਵਿਆਕਤੀਆਂ ਨੂੰ ਐਲਓਸੀ ਵੱਲ ਜਾਂਦੇ ਦੇਖਿਆ ਗਿਆ। ਗੋਲੀਬਾਰੀ ਵਿੱਚ ਇੱਕ ਅੱਤਵਾਦੀ ਢੇਰ ਹੋ ਗਿਆ, ਦੂਜੇ ਨੂੰ ਪਿੰਟੂ ਨਾਲਾ ਵੱਲ ਜਾਂਦੇ ਦੇਖਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਅਭਿਆਨ ਜਾਰੀ ਹੈ।
ਕਸ਼ਮੀਰ ਜ਼ੋਨ ਪੁਲਿਸ ਮੁਤਾਬਕ, ਇਸੇ ਤਰ੍ਹਾਂ ਐਤਵਾਰ ਨੂੰ ਤੰਗਧਾਰ ਸੈਕਟਰ ਵਿੱਚ ਭਾਰਤੀ ਫੌਜ ਤੇ ਕੁਪਵਾੜਾ ਪੁਲਿਸ ਨੇ ਸਾਂਝੇ ਅਭਿਆਨ ਦੌਰਾਨ ਇੱਕ ਅੱਤਵਾਦੀ ਢੇਰ ਕੀਤਾ। ਪੁਲਿਸ ਨੇ ਦੱਸਿਆ ਕਿ ਤੰਗਧਾਰ ਸੈਕਟਰ ਦੇ ਅਮਰੋਹੀ ਇਲਾਕੇ ਵਿੱਚ ਕੰਟਰੋਲ ਰੇਖਾ ਦੇ ਪਾਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਮੁਠਭੇੜ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਕਸ਼ਮੀਰ ਜ਼ੋਨ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ ਕਿ, 'ਫੌਜ ਅਤੇ ਕੁਪਵਾੜਾ ਪੁਲਿਸ ਨੇ ਇੱਕ ਸਾਂਝੇ ਅਭਿਆਨ ਵਿੱਚ ਤੰਗਧਾਰ ਸੈਕਟਰ ਦੇ ਅਮਰੋਹੀ ਇਲਾਕੇ ਵਿੱਚ ਇੱਕ ਅੱਤਵਾਦੀ ਢੇਰ ਕਰਦੇ ਹੋਏ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ। ਉਸ ਕੋਲੋਂ ਇਤਰਾਜਯੋਗ ਸੱਮਗਰੀ, ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤੇ ਗਏ ਹਨ।' (ਏਐਨਆਈ)