ਚੰਡੀਗੜ੍ਹ ਡੈਸਕ: ਖਰਾਬ ਮੌਸਮ ਕਾਰਨ ਇੱਕ ਵਾਰ ਫਿਰ ਇੰਡੀਗੋ ਦੀ ਫਲਾਈਟ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਪਹੁੰਚ ਗਈ। ਇਹ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਹੋਇਆ ਹੈ, ਜਦੋਂ ਇੰਡੀਗੋ ਦੀ ਫਲਾਈਟ ਪਾਕਿਸਤਾਨ ਦੇ ਏਅਰ ਸਪੇਸ ਉਤੇ ਪਹੁੰਚੀ ਹੋਵੇ। ਇਹ ਫਲਾਈਟ ਸ਼੍ਰੀਨਗਰ ਤੋਂ ਜੰਮੂ ਨੂੰ ਰਵਾਨਾ ਹੋਈ ਸੀ। ਉਡਾਣ ਭਰਨ ਮਗਰੋਂ ਖਰਾਬ ਮੌਸਮ ਦੇ ਚੱਲਦਿਆਂ ਇਹ ਪਾਕਿਸਤਾਨ ਦੇ ਏਅਰ ਸਪੇਸ ਉਤੇ ਤਕਰੀਬਨ ਪੰਜ ਮਿੰਟ ਤਕ ਰਹੀ। ਇੱਕ ਨਹੀਂ ਸਗੋਂ ਦੋ ਵਾਰ ਇਹ ਫਲਾਈਟ ਪਾਕਿਸਤਾਨ ਦੇ ਏਅਰ ਸਪੇਸ ਉੱਤੇ ਘੁੰਮਦੀ ਰਹੀ। ਆਖਿਰ ਅੰਮ੍ਰਿਤਸਰ ਵਿਖੇ ਇਸ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ। ਇੰਡੀਗੋ ਦੀ ਫਲਾਈਟ ਨੰਬਰ 6E2124 ਨੇ ਦੁਪਹਿਰ ਕਰੀਬ 3.36 ਵਜੇ ਸ਼੍ਰੀਨਗਰ ਤੋਂ ਉਡਾਣ ਭਰੀ ਸੀ। ਉਡਾਣ ਭਰਨ ਤੋਂ 28 ਮਿੰਟ ਬਾਅਦ ਫਲਾਈਟ ਜੰਮੂ-ਕਸ਼ਮੀਰ ਦੇ ਕੋਟੇ ਜਮੀਲ ਰਾਹੀਂ ਦ ਖਰਾਬ ਮੌਸਮ ਕਾਰਨ ਪਾਕਿਸਤਾਨ ਵਿੱਚ ਦਾਖਲ ਹੋ ਗਈ। ਫਲਾਈਟ ਕਰੀਬ 5 ਮਿੰਟ ਤੱਕ ਪਾਕਿ ਹਵਾਈ ਖੇਤਰ 'ਚ ਰਹੀ ਅਤੇ ਸਿਆਲਕੋਟ ਦੇ ਰਸਤੇ ਜੰਮੂ ਵੱਲ ਰਵਾਨਾ ਹੋਈ, ਪਰ ਇੱਥੇ ਜੰਮੂ ਵਿੱਚ ਮੌਸਮ ਖਰਾਬ ਹੋਣ ਕਾਰਨ ਇਹ ਫਲਾਈਟ ਉੱਥੇ ਲੈਂਡ ਨਹੀਂ ਕਰ ਸਕੀ, ਜਿਸ ਤੋਂ ਬਾਅਦ ਫਲਾਈਟ ਅੰਮ੍ਰਿਤਸਰ ਲਈ ਰਵਾਨਾ ਹੋਈ, ਪਰ ਸ਼ਾਮ ਕਰੀਬ 4.15 ਵਜੇ ਇਹ ਫਲਾਈਟ ਫਿਰ ਪਾਕਿ ਸਰਹੱਦ ਵਿੱਚ ਦਾਖ਼ਲ ਹੋ ਗਈ। ਜੰਮੂ-ਕਸ਼ਮੀਰ ਦੇ ਕਡਿਆਲ ਕਲਾਂ ਵਿੱਚ ਦਾਖਲ ਹੋਈ ਇਹ ਉਡਾਣ ਸ਼ਾਮ 4.25 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਅਜਨਾਲਾ ਦੇ ਕੱਕੜ ਪਿੰਡ ਨੇੜੇ ਭਾਰਤੀ ਸਰਹੱਦ ਵੱਲ ਪਰਤ ਗਈ।
- Amritsar News: ਅੰਮ੍ਰਿਤਸਰ ਵਿੱਚ ਡਿੱਗੀ 80 ਸਾਲ ਪੁਰਾਣੀ ਇਮਾਰਤ, ਗੱਡੀ ਉਤੇ ਡਿੱਗਿਆ ਮਲਬਾ
- Paddy sowing: ਮੋਗਾ ਵਿੱਚ ਝੋਨੇ ਦੀ ਲਵਾਈ ਸ਼ੁਰੂ, ਕਿਸਾਨਾਂ ਵਿੱਚ ਖੁਸ਼ੀ, ਕਿਹਾ- "ਇਸ ਵਾਰ ਨਾ ਬਿਜਲੀ ਦੀ ਕੋਈ ਸਮੱਸਿਆ ਤੇ ਨਾ ਪਾਣੀ ਦੀ"
- Honey Trap: ਕਪੂਰਥਲਾ 'ਚ "ਮਿੱਠੇ ਜਾਲ" ਵਿੱਚ ਫਸਿਆ ਵਿਅਕਤੀ, ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ, ਵਸੂਲੇ ਹਜ਼ਾਰਾਂ ਰੁਪਏ
ਦੋਵਾਂ ਦੇਸ਼ਾਂ ਦੇ ਸਬੰਧਿਤ ਅਧਿਕਾਰੀਆਂ ਨੂੰ ਕੀਤਾ ਸੀ ਸੂਚਿਤ : ਏਅਰਲਾਈਨ ਨੇ ਕਿਹਾ ਕਿ ਸ਼੍ਰੀਨਗਰ-ਜੰਮੂ ਇੰਡੀਗੋ ਦੀ ਇੱਕ ਉਡਾਣ ਐਤਵਾਰ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਖਰਾਬ ਮੌਸਮ ਦੇ ਕਾਰਨ ਦਾਖਲ ਹੋ ਗਈ। ਇਸ ਤੋਂ ਇਲਾਵਾ ਏਅਰਲਾਈਨ ਦੇ ਇਕ ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ "ਖ਼ਰਾਬ ਮੌਸਮ ਕਾਰਨ, ਇੰਡੀਗੋ 6e-2124 ਫਲਾਈਟ ਕੁਝ ਸਮੇਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਦਾਖਲ ਹੋਈ ਅਤੇ ਉਡਾਣ ਦੌਰਾਨ ਹੀ ਉਸ ਨੂੰ ਅੰਮ੍ਰਿਤਸਰ ਵੱਲ ਐਮਰਜੈਂਸੀ ਲੈਂਡ ਕਰਵਾ ਦਿੱਤਾ ਗਿਆ।" ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਫਲਾਈਟ ਦੇ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਸਬੰਧਤ ਅਧਿਕਾਰੀਆਂ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਗਈ ਸੀ।
10 ਜੂਨ ਨੂੰ ਵੀ ਪਾਕਿਸਤਾਨ ਪਹੁੰਚ ਗਈ ਸੀ ਇੰਡੀਗੋ ਦੀ ਫਲਾਈ: ਇੰਡੀਗੋ ਦੀ ਫਲਾਈਟ ਨੇ 10 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8.01 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਭਰੀ ਸੀ, ਪਰ ਕੁਝ ਹੀ ਮਿੰਟਾਂ ਵਿੱਚ ਮੌਸਮ ਖ਼ਰਾਬ ਦੇ ਚੱਲਦਿਆਂ ਫਲਾਈਟ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਡਾਇਵਰਟ ਕਰਨਾ ਪਿਆ। ਫਿਰ ਵੀ ਜਹਾਜ਼ ਕਰੀਬ 31 ਮਿੰਟ ਤੱਕ ਪਾਕਿ ਹਵਾਈ ਖੇਤਰ ਵਿੱਚ ਰਿਹਾ।