ETV Bharat / bharat

ਦੇਖੋ, ਇਸ ਰਸਤੇ ਤੋਂ ਵਾਪਸ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ - ਅਫਗਾਨੀ ਸਿੱਖ ਅਤੇ ਹਿੰਦੂਆਂ

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਔਰਤਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਇੱਥੇ ਫਸੀਆਂ ਔਰਤਾਂ ਹਰ ਪਲ ਡਰ ਦੇ ਪਰਛਾਵੇਂ ਵਿੱਚ ਰਹਿਣ ਲਈ ਮਜਬੂਰ ਹਨ। ਉਸੇ ਸਮੇਂ ਕਾਬੁਲ ਤੋਂ ਬਾਹਰ ਆਈਆਂ ਕੁਝ ਔਰਤਾਂ ਅਜੇ ਵੀ ਭਿਆਨਕ ਦ੍ਰਿਸ਼ ਨੂੰ ਭੁਲਾ ਨਹੀਂ ਸਕੀਆਂ ਹਨ।

ਦੇਖੋ, ਇਸ ਰਸਤੇ ਤੋਂ ਵਾਪਸ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ

author img

By

Published : Aug 24, 2021, 10:45 AM IST

Updated : Aug 24, 2021, 11:01 AM IST

ਨਵੀਂ ਦਿੱਲੀ: ਅਫਗਾਨਿਸਤਾਨ ਚ ਤਾਲਿਬਾਨ ਦੇ ਕਬਜੇ ਤੋਂ ਬਾਅਦ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਭਾਰਤ ਸਰਕਾਰ ਹਰ ਦਿਨ ਉੱਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢ ਕੇ ਭਾਰਤ ਲਿਆ ਆ ਰਿਹਾ ਹੈ। ਦੱਸ ਦਈਏ ਕਿ ਇਨ੍ਹਾਂ ਭਾਰਤੀਆਂ ਦੇ ਨਾਲ ਨਾਲ ਅਫਗਾਨੀ ਸਿੱਖ ਅਤੇ ਹਿੰਦੂਆਂ ਨੂੰ ਵੀ ਵਾਪਸ ਲਿਆਇਆ ਜਾ ਰਿਹਾ ਹੈ। ਅਫਗਾਨਿਸਤਾਨ ਚ ਹਾਲਾਤ ਦਿਨ ਬ ਦਿਨ ਕਿੰਨੇ ਬਦਤੱਰ ਹੁੰਦੇ ਜਾ ਰਹੇ ਹਨ। ਉਸਦੀ ਖੌਫਨਾਕ ਤਸਵੀਰ ਅਫਗਾਨਿਸਤਾਨ ਤੋਂ ਬਚਾਅ ਕੇ ਲਿਆਏ ਜਾ ਰਹੇ ਲੋਕਾਂ ਦੀਆਂ ਅੱਖਾਂ ਤੋਂ ਸਾਫ ਦਿਖ ਰਿਹਾ ਹੈ।

  • Helping in the safe return from Afghanistan. AI 1956 enroute to Delhi from Dushanbe carrying 78 passengers, including 25 Indian nationals. Evacuees were flown in from Kabul on an Indian Air Force aircraft: MEA Spox Arindam Bagchi

    (Pics source: MEA Spokesperson)#Afghanistan pic.twitter.com/whyRS9oYtL

    — ANI (@ANI) August 24, 2021 " class="align-text-top noRightClick twitterSection" data=" ">

ਕਾਬੁਲ ਤੋਂ ਕੱਢੇ ਗਏ ਅਤੇ ਏਅਰ ਇੰਡੀਆ ਦੇ ਦੁਸ਼ਾਂਬੇ-ਦਿੱਲੀ ਦੀ ਫਲਾਇਟ ’ਚ ਸਵਾਰ ਯਾਤਰੀਆਂ ਨੇ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਅਰੇ ਵੀ ਲਗਾਏ। ਦੱਸ ਦਈਏ ਕਿ ਜਹਾਜ਼ ’ਚ 25 ਭਾਰਤੀ ਨਾਗਰਿਕਾਂ ਸਣੇ 78 ਯਾਤਰੀ ਸਵਾਰ ਹਨ। ਇਸਦੇ ਨਾਲ-ਨਾਲ ਅਫਗਾਨੀ ਸਿੱਖ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਵੀ ਲਿਆ ਰਹੇ ਹਨ।

  • #WATCH | Passengers evacuated from Kabul, who are onboard an Air India Dushanbe-Delhi flight, chant "Jo bole so nihal Sat Sri Akal" and "Waheguru ji ka Khalsa Waheguru Ji ki Fateh".

    78 passengers, including 25 Indian nationals, are onboard the flight.

    (Video Source: MEA Spox) pic.twitter.com/6GmteO7W9r

ਜਾਣਕਾਰੀ ਮੁਤਾਬਿਕ ਅਫਗਾਨਿਸਤਾਨ ’ਚ ਖਤਰੇ ਦੇ ਵਿਚਾਲੇ ਭਾਰਤ ਸਰਕਾਰ ਹੁਣ ਤੱਕ 736 ਤੋਂ ਜਿਆਦਾ ਲੋਕਾਂ ਨੂੰ ਬਚਾ ਕੇ ਵਾਪਸ ਲਿਆਈ ਹੈ। ਅੱਜ ਵੀ ਦੁਸ਼ਾਂਬੇ ਤੋਂ ਕਈ ਲੋਕ ਏਅਰ ਇੰਡੀਆ ਜਹਾਜ਼ ਤੋਂ ਦਿੱਲੀ ਆ ਰਹੇ ਹਨ। ਇਸ ਜਹਾਜ਼ ਨੇ ਕੱਲ੍ਹ ਕਾਬੁਲ ਤੋਂ ਦੁਸ਼ਾਂਬੇ ਦੇ ਲਈ ਉਡਾਣ ਭਰੀ ਸੀ।

ਕਾਬੁਲ ਤੋਂ ਲੋਕਾਂ ਨੂੰ ਸੁਰੱਖਿਅਤ ਬਚਾ ਕੇ ਵਾਪਸ ਲਿਆਉਣ ਦੇ ਲਈ ਹਵਾਈ ਫੌਜ ਦੇ ਸੀ-17, ਸੀ-19 ਏਅਰਫੋਰਸ ਦਾ 130ਜੇ ਅਤੇ ਏਅਰ ਇੰਡੀਆ ਦੇ ਜਹਾਜ ਲਗਾਤਾਰ ਲੱਗੇ ਹਨ। ਭਾਰਤ ਸਰਕਾਰ ਦੀ ਕੋਸ਼ਿਸ਼ ਹੈ ਕਿ ਕਾਬੁਲ ’ਚ ਹਾਲਾਤ ਹੋਰ ਵਿਗੜਣ ਤੋਂ ਪਹਿਲਾਂ ਸਾਰੇ ਭਾਰਤੀ ਨਾਗਰਿਕਾਂ ਅਤੇ ਅਫਗਾਨੀ ਹਿੰਦੂ ਅਤੇ ਸਿੱਖ ਲੋਕਾਂ ਨੂੰ ਵਾਪਸ ਲਿਆਇਆ ਜਾ ਸਕੇ।

ਇਹ ਵੀ ਪੜੋ: ਕਾਮਾਗਾਟਾ ਮਾਰੂ ਯਾਦਗਾਰ ਨਾਲ ਛੇੜਛਾੜ, ਜਸਟਿਨ ਟਰੂਡੋ ਨੇ ਦਿੱਤਾ ਇਹ ਬਿਆਨ

Last Updated : Aug 24, 2021, 11:01 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.