ਨਵੀਂ ਦਿੱਲੀ: ਭਾਰਤ ਵਿੱਚ ਇੱਕ ਵਾਰ ਫਿਰ ਕੋਵਿਡ 19 ਦੇ ਮਾਮਲਿਆਂ ਵਿੱਚ ਅਚਾਨਕ ਵਾਧੇ ਤੋਂ ਬਾਅਦ, ਇੰਡੀਅਨ ਪ੍ਰੀਮੀਅਰ ਲੀਗ 2022 ਖ਼ਤਰੇ ਵਿੱਚ ਹੈ। ਅਜਿਹੀਆਂ ਕਈ ਖਬਰਾਂ ਹਨ ਕਿ ਅਪ੍ਰੈਲ 'ਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ 2022 'ਚ (Indian Premier League 2022) ਇਕ ਵਾਰ ਫਿਰ ਦੇਸ਼ ਤੋਂ ਬਾਹਰ ਹੋ ਸਕਦੀ ਹੈ।
ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਬੋਰਡ ਭਾਰਤ ਵਿਚ ਟੂਰਨਾਮੈਂਟ ਦੇ ਆਯੋਜਨ ਨੂੰ ਪਹਿਲ ਦੇ ਰਿਹਾ ਹੈ ਪਰ ਇਹ ਫੈਸਲਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਰਾਜ ਸਰਕਾਰਾਂ ਇਸ ਬਾਰੇ ਕੀ ਫੈਸਲਾ ਕਰਦੀਆਂ ਹਨ। 'ਸਪੋਰਟਸ ਟਾਕ' ਦੀ ਰਿਪੋਰਟ ਦੇ ਅਨੁਸਾਰ, ਬੋਰਡ ਕੋਵਿਡ 19 ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਟੂਰਨਾਮੈਂਟ ਦੇ ਸਥਾਨ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ।
ਉਨ੍ਹਾਂ ਕਿਹਾ ਕਿ, ਬੀਸੀਸੀਆਈ ਸਾਰੇ ਵਿਦੇਸ਼ੀ ਵਿਕਲਪਾਂ ਦੀ ਪੜਚੋਲ ਕਰ ਰਿਹਾ ਹੈ ਜਿਸ ਵਿੱਚ ਆਈਪੀਐਲ ਵੀ ਸ਼ਾਮਿਲ ਹੈ। ਪਰ ਧਿਆਨ ਯਕੀਨੀ ਤੌਰ 'ਤੇ ਭਾਰਤ ਵਿੱਚ ਆਈਪੀਐਲ ਦੀ ਮੇਜ਼ਬਾਨੀ 'ਤੇ ਹੈ, ਜਿਸ ਬਾਰੇ ਬੋਰਡ ਜਲਦੀ ਹੀ ਫੈਸਲਾ ਕਰੇਗਾ।
ਸਾਲ 2020 ਦਾ ਟੂਰਨਾਮੈਂਟ ਪੂਰੀ ਤਰ੍ਹਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਆਯੋਜਿਤ ਕੀਤਾ ਗਿਆ ਸੀ। ਜਦੋਂ ਕਿ ਸਾਲ 2021 ਦਾ ਆਈਪੀਐਲ ਸ਼ੁਰੂ ਵਿੱਚ ਭਾਰਤ ਵਿੱਚ ਹੋਣਾ ਤੈਅ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਇਸਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਅਤੇ ਬਾਅਦ ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਆਈ.ਪੀ.ਐਲ. ਨੂੰ ਪੂਰਾ ਕੀਤਾ ਗਿਆ। ਭਾਰਤੀ ਕ੍ਰਿਕਟ ਬੋਰਡ ਨੇ ਮਹਾਮਾਰੀ ਦੇ ਕਾਰਨ ਰਣਜੀ ਟਰਾਫੀ ਸਮੇਤ ਸਾਰੇ ਆਉਣ ਵਾਲੇ ਘਰੇਲੂ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਭਾਰਤੀ ਟੀਮ ਨੇ ਤੀਜੇ ਟੈਸਟ ਤੋਂ ਪਹਿਲਾਂ ਅਭਿਆਸ ਕੀਤਾ ਸ਼ੁਰੂ