ਹੈਦਰਾਬਾਦ: ਹਰ ਸਾਲ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਲੋਕ ਮਾਣ ਅਤੇ ਬਹਾਦਰੀ ਨਾਲ ਮਨਾਉਦੇ ਹਨ। ਭਾਰਤੀ ਜਲ ਸੈਨਾ ਦਿਵਸ ਆਉਣ ਤੋਂ ਕਈ ਦਿਨ ਪਹਿਲਾ ਹੀ ਇਸਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਦਿਨ ਭਾਰਤੀ ਜਲ ਸੈਨਾ ਆਪਣੀ ਤਾਕਤ, ਲਚਕਤਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹਨ।
ਕਿਉ ਮਨਾਇਆ ਜਾਂਦਾ ਹੈ ਭਾਰਤੀ ਜਲ ਸੈਨਾ ਦਿਵਸ?: ਭਾਰਤੀ ਜਲ ਸੈਨਾ ਦਿਵਸ 'ਆਪ੍ਰੇਸ਼ਨ ਟ੍ਰਾਈਡੈਂਟ' ਦੀ ਕਾਮਯਾਬੀ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਭਾਰਤੀ ਜਲ ਸੈਨਾ ਨੇ 1971 'ਚ ਹੋਏ ਭਾਰਤ-ਪਾਕਿਸਤਾਨ ਯੁੱਧ 'ਚ 'ਕਰਾਚੀ ਹਾਰਬਰ' ਦੇ ਵਿਰੁੱਧ 4 ਦਸੰਬਰ ਦੀ ਰਾਤ ਨੂੰ 'ਆਪ੍ਰੇਸ਼ਨ ਟ੍ਰਾਈਡੈਂਟ' ਲਾਂਚ ਕੀਤਾ ਸੀ। ਇਸ ਆਪ੍ਰੇਸ਼ਨ ਦੀ ਸਫ਼ਲਤਾ ਨੂੰ ਸ਼ਾਨਦਾਰ ਤਰੀਕੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ।
ਸੀਐਮ ਮਾਨ ਦਾ ਟਵੀਟ: ਇਸ ਖਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ-
-
ਭਾਰਤੀ ਜਲ ਸੈਨਾ ਦਿਵਸ ਮੌਕੇ ਜਲ ਸੈਨਾ ਦੇ ਜਾਂਬਾਜ਼ ਸੈਨਿਕਾਂ ਨੂੰ ਬਹੁਤ ਬਹੁਤ ਵਧਾਈਆਂ..
— Bhagwant Mann (@BhagwantMann) December 4, 2023 " class="align-text-top noRightClick twitterSection" data="
ਦੇਸ਼ ਪ੍ਰਤੀ ਤੁਹਾਡੇ ਹੌਂਸਲੇ ਜਜ਼ਬੇ ਤੇ ਸਿਦਕ ਨੂੰ ਸਲਾਮ…ਤੁਹਾਡੇ ਸਭ ਦੇ ਹੌਂਸਲੇ ਇਸੇ ਤਰ੍ਹਾ ਬੁਲੰਦ ਰਹਿਣ..ਸਭ ਦੀ ਦੁਆ ਸਲਾਮਤੀ ਲਈ ਅਰਦਾਸ.. pic.twitter.com/CBrF2UuSr9
">ਭਾਰਤੀ ਜਲ ਸੈਨਾ ਦਿਵਸ ਮੌਕੇ ਜਲ ਸੈਨਾ ਦੇ ਜਾਂਬਾਜ਼ ਸੈਨਿਕਾਂ ਨੂੰ ਬਹੁਤ ਬਹੁਤ ਵਧਾਈਆਂ..
— Bhagwant Mann (@BhagwantMann) December 4, 2023
ਦੇਸ਼ ਪ੍ਰਤੀ ਤੁਹਾਡੇ ਹੌਂਸਲੇ ਜਜ਼ਬੇ ਤੇ ਸਿਦਕ ਨੂੰ ਸਲਾਮ…ਤੁਹਾਡੇ ਸਭ ਦੇ ਹੌਂਸਲੇ ਇਸੇ ਤਰ੍ਹਾ ਬੁਲੰਦ ਰਹਿਣ..ਸਭ ਦੀ ਦੁਆ ਸਲਾਮਤੀ ਲਈ ਅਰਦਾਸ.. pic.twitter.com/CBrF2UuSr9ਭਾਰਤੀ ਜਲ ਸੈਨਾ ਦਿਵਸ ਮੌਕੇ ਜਲ ਸੈਨਾ ਦੇ ਜਾਂਬਾਜ਼ ਸੈਨਿਕਾਂ ਨੂੰ ਬਹੁਤ ਬਹੁਤ ਵਧਾਈਆਂ..
— Bhagwant Mann (@BhagwantMann) December 4, 2023
ਦੇਸ਼ ਪ੍ਰਤੀ ਤੁਹਾਡੇ ਹੌਂਸਲੇ ਜਜ਼ਬੇ ਤੇ ਸਿਦਕ ਨੂੰ ਸਲਾਮ…ਤੁਹਾਡੇ ਸਭ ਦੇ ਹੌਂਸਲੇ ਇਸੇ ਤਰ੍ਹਾ ਬੁਲੰਦ ਰਹਿਣ..ਸਭ ਦੀ ਦੁਆ ਸਲਾਮਤੀ ਲਈ ਅਰਦਾਸ.. pic.twitter.com/CBrF2UuSr9
ਭਾਰਤੀ ਜਲ ਸੈਨਾ ਦਿਵਸ ਮੌਕੇ ਜਲ ਸੈਨਾ ਦੇ ਜਾਂਬਾਜ਼ ਸੈਨਿਕਾਂ ਨੂੰ ਬਹੁਤ ਬਹੁਤ ਵਧਾਈਆਂ। ਦੇਸ਼ ਪ੍ਰਤੀ ਤੁਹਾਡੇ ਹੌਂਸਲੇ ਜਜ਼ਬੇ ਤੇ ਸਿਦਕ ਨੂੰ ਸਲਾਮ। ਤੁਹਾਡੇ ਸਭ ਦੇ ਹੌਂਸਲੇ ਇਸੇ ਤਰ੍ਹਾ ਬੁਲੰਦ ਰਹਿਣ। ਸਭ ਦੀ ਦੁਆ ਸਲਾਮਤੀ ਲਈ ਅਰਦਾਸ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਭਾਰਤੀ ਜਲ ਸੈਨਾ ਦਿਵਸ ਦਾ ਇਤਿਹਾਸ: ਭਾਰਤੀ ਜਲ ਸੈਨਾ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ 4 ਦਸੰਬਰ ਦੀ ਰਾਤ ਨੂੰ 'ਆਪ੍ਰੇਸ਼ਨ ਟ੍ਰਾਈਡੈਂਟ' ਲਾਂਚ ਕੀਤਾ ਸੀ। ਇਹ ਆਪ੍ਰੇਸ਼ਨ ਪਾਕਿਸਤਾਨ ਦੇ ਆਪ੍ਰੇਸ਼ਨ 'ਚੰਗੀਜ਼ ਖਾਨ' ਦੇ ਜਵਾਬ 'ਚ ਲਾਂਚ ਕੀਤਾ ਗਿਆ ਸੀ। ਆਪ੍ਰੇਸ਼ਨ 'ਚੰਗੀਜ਼ ਖਾਨ' ਦੇ ਰਾਹੀ ਪਾਕੀਸਤਾਨੀ ਸੇਨਾ ਨੇ ਪੱਛਮੀ ਭਾਰਤ 'ਚ ਭਾਰਤੀ ਸੇਨਾ ਦੇ ਏਅਰਬੇਸ 'ਤੇ ਹਵਾਈ ਹਮਲਾ ਕੀਤਾ ਸੀ। 1971 'ਚ ਹੋਇਆ ਭਾਰਤ-ਪਾਕਿਸਤਾਨ ਯੁੱਧ 3 ਦਸੰਬਰ ਤੋਂ 16 ਦਸੰਬਰ ਤੱਕ ਚਲਿਆ ਸੀ। ਇਸ ਯੁੱਧ ਦੇ ਬਾਅਦ ਪਾਕਿਸਤਾਨ ਦੋ ਹਿੱਸਿਆ 'ਚ ਵੰਡਿਆ ਗਿਆ ਸੀ ਅਤੇ ਇੱਕ ਨਵੇਂ ਦੇਸ਼ ਦੇ ਰੂਪ 'ਚ ਬੰਗਲਾਦੇਸ਼ ਹੋਦ 'ਚ ਆਇਆ ਸੀ। 1971 ਦੇ ਯੁੱਧ 'ਚ ਦਿੱਤੇ ਭਾਰਤੀ ਜਲ ਸੈਨਾ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਭਾਰਤੀ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ।
ਭਾਰਤੀ ਜਲ ਸੈਨਾ ਦਿਵਸ ਦਾ ਮਹੱਤਵ: ਭਾਰਤੀ ਜਲ ਸੈਨਾ ਦਿਵਸ ਜਲ ਸੈਨਾ ਦੇ ਉਨ੍ਹਾਂ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ, ਜਿਨ੍ਹਾਂ ਨੇ ਆਪਣੀ ਜਾਨ 'ਤੇ ਖੇਡ ਕੇ ਦੇਸ਼ ਦੀ ਸੇਵਾ ਕੀਤੀ ਹੈ। ਇਸ ਦਿਨ ਉਨ੍ਹਾਂ ਬਹਾਦਰਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਅਤੇ ਦੇਸ਼ ਦੀ ਰੱਖਿਆ ਕੀਤੀ।
ਫਾਦਰ ਆਫ਼ ਇੰਡਿਅਨ ਨੇਵੀ: 17ਵੀਂ ਸਦੀਂ ਦੇ ਮਰਾਠਾ ਸਮਰਾਟ ਛਤਰਪਤੀ ਸ਼ਿਵਾ ਜੀ ਭੌਸਲੇ ਨੂੰ 'ਭਾਰਤੀ ਜਲ ਸੈਨਾ' ਦਾ ਪਿਤਾ ਮੰਨਿਆ ਜਾਂਦਾ ਹੈ। ਭਾਰਤੀ ਜਲ ਸੈਨਾ ਰਾਸ਼ਟਰ ਦੀਆਂ ਸਮੁੰਦਰੀ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਵੱਖ-ਵੱਖ ਰੂਪ ਵਿੱਚ ਜਿਵੇਂ ਸਮੁੰਦਰੀ ਯਾਤਰਾਵਾਂ, ਸਾਂਝੇ ਉੱਦਮਾਂ, ਦੇਸ਼ ਭਗਤੀ ਮਿਸ਼ਨਾਂ, ਤਬਾਹੀ ਤੋਂ ਰਾਹਤ ਅਤੇ ਹੋਰ ਬਹੁਤ ਸਾਰੇ ਤਰੀਕਿਆਂ ਨਾਲ ਭਾਰਤ ਦੇ ਅੰਤਰਰਾਸ਼ਟਰੀ ਸੰਬੰਧਾਂ ਨੂੰ ਤੇਜ਼ ਕਰਨ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।