ETV Bharat / bharat

ਰੂਸ ਯੂਕਰੇਨ ਜੰਗ: ਭਾਰਤੀਆਂ ਨੂੰ ਤੁਰੰਤ ਖਾਰਕੀਵ ਛੱਡਣ ਦੀ ਸਲਾਹ

ਯੂਕਰੇਨ 'ਤੇ ਰੂਸ ਦੇ ਹਮਲੇ ਕਾਰਨ ਵਿਗੜਦੀ ਸਥਿਤੀ ਦੇ ਵਿਚਕਾਰ ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਸ਼ਾਮ 6 ਵਜੇ ਤੱਕ ਖਾਰਕੀਵ ਛੱਡਣ ਦੀ ਸਲਾਹ ਦਿੱਤੀ ਹੈ। ਭਾਰਤੀਆਂ ਨੂੰ ਉੱਥੋਂ ਦੇ ਸਮੇਂ ਮੁਤਾਬਕ ਸ਼ਾਮ 6 ਵਜੇ ਤੱਕ ਪਿਸੋਚਿਨ, ਬੇਜ਼ਲੁਡੋਵਕਾ ਅਤੇ ਬਾਵਾਬੇ ਪਹੁੰਚਣਾ ਹੋਵੇਗਾ।'

ਖਾਰਕੀਵ ਛੱਡਣ ਦੀ ਸਲਾਹ
ਖਾਰਕੀਵ ਛੱਡਣ ਦੀ ਸਲਾਹ
author img

By

Published : Mar 2, 2022, 6:35 PM IST

ਹੈਦਰਾਬਾਦ: ਰੂਸ ਨੇ ਯੂਕਰੇਨ 'ਤੇ ਹਮਲੇ ਵਧਾ ਦਿੱਤੇ ਹਨ। ਹੁਣ ਉਸਦਾ ਨਿਸ਼ਾਨਾ ਖਾਸ ਤੌਰ 'ਤੇ ਖਾਰਕੀਵ ਸ਼ਹਿਰ ਹੈ, ਜਿੱਥੇ ਉਹ ਭਾਰੀ ਬੰਬਾਰੀ ਕਰ ਰਿਹਾ ਹੈ। ਇਸ ਦੌਰਾਨ, ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਖਾਰਕੀਵ ਵਿੱਚ ਭਾਰਤੀ ਨਾਗਰਿਕਾਂ ਲਈ ਇੱਕ ਜ਼ਰੂਰੀ ਸਲਾਹ ਜਾਰੀ ਕੀਤੀ ਗਈ ਹੈ। ਭਾਰਤੀ ਦੂਤਾਵਾਸ ਨੇ ਸਲਾਹ ਦਿੱਤੀ ਹੈ ਕਿ ਆਪਣੀ ਸੁਰੱਖਿਆ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਤੁਰੰਤ ਖਾਰਕੀਵ ਛੱਡ ਦੇਣ ਅਤੇ ਜਲਦੀ ਤੋਂ ਜਲਦੀ ਪੇਸੋਚਿਨ, ਬਾਬਾਏ ਅਤੇ ਬੇਜ਼ਲੀਉਡੋਵਕਾ ਪਹੁੰਚਣ।

  • Embassy of India in Ukraine issues an urgent advisory to Indian nationals in Kharkiv

    Must leave Kharkiv immediately, proceed to Pisochyn, Bezlyudovka & Babaye as soon as possible. They must reach these settlements by 1800 hrs (Ukrainian time) today, it reads pic.twitter.com/ko4JGcPfmY

    — ANI (@ANI) March 2, 2022 " class="align-text-top noRightClick twitterSection" data=" ">

ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, 'ਹਰ ਹਾਲਾਤਾਂ 'ਚ ਉਨ੍ਹਾਂ ਨੂੰ ਅੱਜ ਯੂਕਰੇਨ ਦੇ ਸਮੇਂ ਮੁਤਾਬਕ ਸ਼ਾਮ 6 ਵਜੇ (1800) ਤੱਕ ਇੰਨ੍ਹਾਂ ਥਾਵਾਂ 'ਤੇ ਪਹੁੰਚ ਜਾਣਾ ਚਾਹੀਦਾ ਹੈ।' ਦੂਤਾਵਾਸ ਨੇ ਕਿਹਾ ਕਿ ਖਾਰਕੀਵ ਵਿੱਚ ਸਾਰੇ ਭਾਰਤੀਆਂ ਲਈ ਇਹ ਇੱਕ ਮਹੱਤਵਪੂਰਨ ਸਲਾਹ ਹੈ ਕਿ ਉਹ ਆਪਣੀ ਸੁਰੱਖਿਆ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਖਾਰਕੀਵ ਨੂੰ ਤੁਰੰਤ ਛੱਡਣ ਅਤੇ ਜਲਦੀ ਤੋਂ ਜਲਦੀ ਪੇਸੋਚਿਨ, ਬਾਬਾਏ ਅਤੇ ਬੇਜ਼ਲੀਉਡੋਵਕਾ ਪਹੁੰਚ ਜਾਣ।

ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ ਇਹ ਸਲਾਹ ਅਜਿਹੇ ਸਮੇਂ ਦਿੱਤੀ ਹੈ ਜਦੋਂ ਰੂਸ ਦੇ ਯੂਕਰੇਨ 'ਤੇ ਹਮਲੇ ਕਾਰਨ ਇਸ ਪੂਰਬੀ ਯੂਰਪੀ ਦੇਸ਼ 'ਚ ਹਾਲਾਤ ਵਿਗੜ ਗਏ ਹਨ। ਖਾਸ ਤੌਰ 'ਤੇ ਖਾਰਕੀਵ 'ਤੇ ਹਮਲੇ ਤੇਜ਼ ਹੋਣ ਦੀਆਂ ਖਬਰਾਂ ਹਨ। ਰੂਸ ਨੇ ਖਾਰਕੀਵ ਵਿੱਚ ਵੱਡਾ ਹਮਲਾ ਕੀਤਾ ਹੈ। ਸ਼ਕਤੀਸ਼ਾਲੀ ਬੰਬ ਧਮਾਕਿਆਂ ਦੀ ਆਵਾਜ਼ ਲਗਾਤਾਰ ਸੁਣਾਈ ਦੇ ਰਹੀ ਹੈ। ਮਿਜ਼ਾਈਲਾਂ ਅਤੇ ਬੰਬ ਧਮਾਕਿਆਂ ਦੀ ਆਵਾਜ਼ ਨੇ ਇਲਾਕੇ ਦੀ ਚੁੱਪ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਹੈ। ਕਈ ਇਮਾਰਤਾਂ ਨੂੰ ਅੱਗ ਲੱਗ ਗਈ ਹੈ। ਸੜਕਾਂ ਮਲਬੇ ਵਿੱਚ ਤਬਦੀਲ ਹੋ ਗਈਆਂ ਹਨ।

ਵਿਦੇਸ਼ ਮੰਤਰਾਲਾ ਯੂਕਰੇਨ ਵਿੱਚ ਭਾਰਤੀ ਨਾਗਰਿਕਾਂ ਨੂੰ 15 ਫਰਵਰੀ ਤੋਂ ਅਸਥਾਈ ਤੌਰ 'ਤੇ ਉਸ ਦੇਸ਼ ਨੂੰ ਛੱਡਣ ਲਈ ਸਲਾਹ ਜਾਰੀ ਕਰ ਰਿਹਾ ਹੈ। ਹਮਲਾ ਸ਼ੁਰੂ ਹੋਣ ਤੋਂ ਬਾਅਦ ਉਸ ਨੇ ਉੱਥੇ ਫਸੇ ਨਾਗਰਿਕਾਂ ਨੂੰ ਬਚਾਉਣ ਲਈ 'ਆਪ੍ਰੇਸ਼ਨ ਗੰਗਾ' ਵੀ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਹੰਗਰੀ, ਰੋਮਾਨੀਆ, ਪੋਲੈਂਡ ਅਤੇ ਸਲੋਵਾਕੀਆ ਤੋਂ ਭਾਰਤੀਆਂ ਨੂੰ ਜ਼ਮੀਨੀ ਸਰਹੱਦੀ ਚੌਕੀਆਂ ਰਾਹੀਂ ਯੂਕਰੇਨ ਛੱਡ ਕੇ ਹਵਾਈ ਜਹਾਜ਼ ਰਾਹੀਂ ਘਰ ਲਿਆਂਦਾ ਜਾ ਰਿਹਾ ਹੈ। ਇਸ ਸਭ ਦੇ ਵਿਚਕਾਰ ਭਾਰਤ ਦੇ ਇੱਕ ਵਿਦਿਆਰਥੀ ਦੀ ਦਰਦਨਾਕ ਘਟਨਾ ਵਿੱਚ ਮੌਤ ਹੋ ਗਈ ਹੈ। ਕਰਨਾਟਕ ਦੇ ਹਾਵੇਰੀ ਦੇ ਰਹਿਣ ਵਾਲੇ ਨਵੀਨ ਦੀ ਖਾਰਕੀਵ ਦੀ ਯੂਕਰੇਨ ਵਿੱਚ ਇੱਕ ਪ੍ਰਮੁੱਖ ਸਰਕਾਰੀ ਇਮਾਰਤ ਉੱਤੇ ਗੋਲੀਬਾਰੀ ਦੇ ਚੱਲਦੇ ਜਾਨ ਚਲੀ ਗਈ ਹੈ। ਇਸ ਘਟਨਾ ਵਿਚ ਇਕ ਹੋਰ ਵਿਦਿਆਰਥੀ ਵੀ ਜ਼ਖਮੀ ਹੋ ਗਿਆ।

ਖਾਰਕੀਵ ਯੂਕਰੇਨ ਦਾ ਹੈ ਦੂਜਾ ਸਭ ਤੋਂ ਵੱਡਾ ਸ਼ਹਿਰ

ਖਾਰਕੀਵ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੋਂ ਦੀ ਆਬਾਦੀ 15 ਲੱਖ ਦੇ ਕਰੀਬ ਹੈ। ਖਾਰਕੀਵ ਦੀਆਂ ਕਈ ਵੀਡੀਓ ਸਾਹਮਣੇ ਆਈਆਂ ਹਨ, ਜਿਸ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਬੰਬ ਧਮਾਕੇ ਹੁੰਦੇ ਦਿਖਾਈ ਦੇ ਰਹੇ ਹਨ। ਜ਼ੋਰਦਾਰ ਧਮਾਕਿਆਂ ਕਾਰਨ ਇਮਾਰਤਾਂ ਲਗਾਤਾਰ ਡਿੱਗ ਰਹੀਆਂ ਹਨ। ਅਸਮਾਨ ਵਿੱਚ ਅੱਗ ਅਤੇ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਹਨ। ਯੁੱਧਗ੍ਰਸਤ ਯੂਕਰੇਨ ਦੇ ਹੋਰ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਲੜਾਈ ਜਾਰੀ ਹੈ।

ਪੂਰਬੀ ਸ਼ਹਿਰ ਸਾਮੀ ਵਿੱਚ ਇੱਕ ਤੇਲ ਡਿਪੂ ਵਿੱਚ ਬੰਬ ਧਮਾਕਾ ਹੋਣ ਦੀ ਵੀ ਖ਼ਬਰ ਹੈ। ਐਤਵਾਰ ਨੂੰ ਖਾਰਕੀਵ ਅਤੇ ਕੀਵ ਦੇ ਵਿਚਕਾਰ ਓਕਟਿਰਕਾ ਸ਼ਹਿਰ ਵਿੱਚ ਇੱਕ ਫੌਜੀ ਅੱਡੇ 'ਤੇ ਹੋਏ ਹਮਲੇ ਦੇ ਵੇਰਵੇ ਅਤੇ ਫੋਟੋਆਂ ਜਾਰੀ ਕੀਤੀਆਂ ਗਈਆਂ ਸਨ ਅਤੇ ਦੱਸਿਆ ਗਿਆ ਕਿ ਕੁਝ ਸਥਾਨਕ ਨਿਵਾਸੀਆਂ ਦੇ ਨਾਲ 70 ਤੋਂ ਵੱਧ ਯੂਕਰੇਨੀ ਸੈਨਿਕ ਮਾਰੇ ਗਏ ਸਨ। ਇਹ ਜਾਣਕਾਰੀ ਯੂਕਰੇਨ ਦੀ ਸਰਕਾਰ ਵੱਲੋਂ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਯੂਕਰੇਨ 'ਚ ਪੰਜਾਬੀ ਵਿਦਿਆਰਥੀ ਦੀ ਮੌਤ, ਮ੍ਰਿਤਕ ਦੇ ਤਾਏ ਨੇ ਕਿਹਾ....

ETV Bharat Logo

Copyright © 2024 Ushodaya Enterprises Pvt. Ltd., All Rights Reserved.