ਦੇਹਰਾਦੂਨ: ਭਾਰਤੀ ਫੌਜ ਨੂੰ ਜਲਦ ਹੀ ਫੌਜੀ ਅਫਸਰ ਮਿਲਣ ਜਾ ਰਹੇ ਹਨ। ਭਾਰਤੀ ਫੌਜ ਨੂੰ 11 ਜੂਨ ਨੂੰ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਵਿਖੇ ਹੋਣ ਵਾਲੀ ਪਾਸਿੰਗ ਆਊਟ ਪਰੇਡ ਤੋਂ ਬਾਅਦ 288 ਨੌਜਵਾਨ ਅਧਿਕਾਰੀ ਮਿਲਣਗੇ। ਇਸ ਤੋਂ ਇਲਾਵਾ 8 ਮਿੱਤਰ ਦੇਸ਼ਾਂ ਦੀ ਫੌਜ ਨੂੰ ਵੀ 89 ਫੌਜੀ ਅਧਿਕਾਰੀ ਮਿਲਣਗੇ। ਇਸ ਪਾਸਿੰਗ ਆਊਟ ਪਰੇਡ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
11 ਜੂਨ ਨੂੰ ਹੋਣ ਵਾਲੀ ਪਾਸਿੰਗ ਆਊਟ ਪਰੇਡ ਵਿੱਚ ਦੇਸ਼-ਵਿਦੇਸ਼ ਤੋਂ 377 ਜੈਂਟਲਮੈਨ ਕੈਡੇਟ ਹਿੱਸਾ ਲੈਣਗੇ। ਫੌਜ ਦੇ ਉੱਚ ਅਧਿਕਾਰੀਆਂ, ਪਤਵੰਤਿਆਂ ਅਤੇ ਕੈਡਿਟਾਂ ਦੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਪਰੇਡ ਨੂੰ ਸ਼ਾਨਦਾਰ ਬਣਾਉਣ ਲਈ ਅਕੈਡਮੀ ਪ੍ਰਬੰਧਨ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ।
ਦੱਸ ਦੇਈਏ ਕਿ ਕੋਰੋਨਾ ਦਾ ਪ੍ਰਭਾਵ ਘੱਟਣ ਤੋਂ ਬਾਅਦ ਇਸ ਵਾਰ ਵਿਦੇਸ਼ੀ ਮਹਿਮਾਨ ਵੀ ਪਾਸਿੰਗ ਆਊਟ ਪਰੇਡ ਦੇਖਣ ਲਈ IMA ਪਹੁੰਚਣ ਦੀ ਸੰਭਾਵਨਾ ਹੈ। ਮੁੱਖ ਪਾਸਿੰਗ ਆਊਟ ਪਰੇਡ ਤੋਂ ਪਹਿਲਾਂ ਵੀ ਅਕੈਡਮੀ ਵਿੱਚ ਕਈ ਪ੍ਰੋਗਰਾਮ ਕਰਵਾਏ ਜਾਣਗੇ। ਜਿਸ ਵਿੱਚ ਗ੍ਰੈਜੂਏਸ਼ਨ, ਸੈਰੇਮਨੀ, ਪ੍ਰੀ ਪੀਓਪੀ ਅਵਾਰਡ ਸੈਰੇਮਨੀ ਕਮਾਂਡਡ ਰਿਹਰਸਲ ਪਰੇਡ, ਮਲਟੀ ਐਕਟੀਵਿਟੀ ਡਿਸਪਲੇ ਸ਼ੋਅ ਅਹਿਮ ਸਮਾਗਮ ਹਨ।
ਆਈਐਮਏ ਦੀ ਮੀਡੀਆ ਇੰਚਾਰਜ ਹਿਮਾਨੀ ਪੰਤ ਨੇ ਦੱਸਿਆ ਕਿ 11 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 6 ਵਜੇ ਤੋਂ ਪਾਸਿੰਗ ਆਊਟ ਪਰੇਡ ਹੋਵੇਗੀ। ਪਰੇਡ ਦੇ ਮੱਦੇਨਜ਼ਰ ਅਕੈਡਮੀ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਅਕੈਡਮੀ ਕੰਪਲੈਕਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਫੌਜ ਦੇ ਜਵਾਨਾਂ ਦੀ ਹੋਵੇਗੀ ਅਤੇ ਦੇਹਰਾਦੂਨ ਪੁਲਸ ਬਾਹਰੀ ਅਤੇ ਆਲੇ-ਦੁਆਲੇ ਦੇ ਖੇਤਰ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੋਵੇਗੀ।
ਇਹ ਵੀ ਪੜ੍ਹੋ : Share Market Update: ਸ਼ੁਰੂਆਤੀ ਵਪਾਰ ਵਿੱਚ ਸੈਂਸੈਕਸ 500 ਪੁਆਇੰਟ ਡਿੱਗਿਆ