ETV Bharat / bharat

ਸਿੱਖ ਫੌਜੀਆਂ ਲਈ ਤਿਆਰ ਹੋਇਆ ਹੈਲਮੇਟ, ਕੀ ਕਬੂਲ ਕਰਨਗੇ ਸਿੱਖ

ਭਾਰਤ ਵਿੱਚ ਪਹਿਲੀ ਵਾਰ ਸਿੱਖ ਫੌਜੀ ਜਵਾਨਾਂ ਲਈ ਆਧੁਨਿਕ ਤਕਨੀਕ ਨਾਲ ਲੈਸ ਹੈਲਮੇਟ ਤਿਆਰ (Special Helmets For Sikh Soldiers) ਕੀਤਾ ਗਿਆ ਹੈ। ਇਸ ਹੈਲਮੇਟ ਨੂੰ 'ਵੀਰ ਹੈਮਲੇਟ' ਦਾ ਨਾਮ ਦਿੱਤਾ ਗਿਆ (indian army veer helmets sikh soldiers) ਹੈ। ਹੈਲਮੇਟ ਬਣਾਉਣ ਵਾਲੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਹੈਲਮੇਟ ਨੂੰ ਸਿੱਖ ਫੌਜੀ ਅਰਾਮ ਨਾਲ ਪਟਕੇ ਉੱਪਰ ਦੀ ਪਹਿਨ ਸਕਦੇ ਹਨ।

ਭਾਰਤੀ ਫੌਜ ’ਚ ਸਿੱਖ ਜਵਾਨਾਂ ਲਈ ਪਟਕੇ ਉੱਪਰ ਦੀ ਪਹਿਨਿਆ ਜਾਣ ਪਹਿਲਾ ਹੈਲਮੇਟ ਤਿਆਰ

author img

By

Published : Mar 12, 2022, 7:35 PM IST

ਦਿੱਲੀ: ਭਾਰਤ ਵਿੱਚ ਪਹਿਲੀ ਵਾਰ ਸਿੱਖ ਫੌਜੀ ਜਵਾਨਾਂ ਲਈ ਹੈਲਮੇਟ ਦੀ ਪਾਉਣ ਦੀ ਵਿਵਸਥਾ ਕੀਤੀ ਗਈ (Special Helmets For Sikh Soldiers) ਹੈ। ਇਸ ਹੈਲਮੇਟ ਨੂੰ ਪਟਕੇ ਉੱਪਰ ਦੀ ਪਹਿਨਿਆ ਜਾਵੇਗਾ। ਇਸ ਤੋਂ ਪਹਿਲਾਂ ਸਿੱਖ ਫੌਜੀ ਜਵਾਨਾਂ ਲਈ ਇਸ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਸੀ ਕਿ ਉਹ ਪਟਕੇ ਉੱਪਰ ਦੀ ਕੋਈ ਹੈਲਮੇਟ ਪਾ ਸਕਣ। ਪਰ ਹੁਣ ਭਾਰਤੀ ਫੌਜ ਵੱਲੋਂ ਸਿੱਖ ਫੌਜੀ ਜਵਾਨਾਂ ਲਈ ਇਸ ਤਰ੍ਹਾਂ ਦਾ ਖਾਸ ਉਪਰਾਲਾ ਕੀਤਾ ਗਿਆ ਹੈ। ਇਸ ਹੈਲਮੇਟ ਵਿੱਚ ਕਈ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਇਸ ਹੈਲਮੇਟ ਨੂੰ ਕਾਨਪੁਰ ਵਿਖੇ ਬਣਾਇਆ ਗਿਆ ਹੈ। ਕਾਨਪੁਰ ਵਿਖੇ ਗਲੋਬਲ ਡਿਫੈਂਸ ਐਂਡ ਹੋਮਲੈਂਡ ਸਕਿਓਰਿਟੀ ਕੰਪਨੀ ਨੇ ਇਸ ਨੂੰ ਤਿਆਰ ਕੀਤਾ ਹੈ।

ਆਧੁਨਿਕ ਤਕਨੀਕ ਨਾਲ ਲੈਸ ਹੈ ਹੈਲਮੇਟ

ਸਿੱਖ ਹੈਲਮੇਟ ਬਣਾਉਣ ਵਾਲੀ ਇਸ ਕੰਪਨੀ ਨੇ ਦੱਸਿਆ ਹੈ ਕਿ ਇਸ ਦਾ ਮਾਡਲ ਕਾਰਵੋ ਐਸਸੀਐਚ 111 ਟੀ ਹੈ ਅਤੇ ਇਸ ਨੂੰ ਵੀਰ ਹੈਲਮੇਟ ਦਾ ਨਾਮ ਦਿੱਤਾ ਗਿਆ ਹੈ। ਇਸ ਹੈਲਮੇਟ ਨੂੰ ਕਈ ਤਰ੍ਹਂ ਦੀਆਂ ਤਕਨੀਕਾਂ ਨਾਲ ਤਿਆਰੀ ਕੀਤਾ ਗਿਆ ਹੈ। ਕੰਪਨੀ ਮੁਤਾਬਕ ਇਸ ਹੈਲਮੇਟ ਉੱਪਰ ਗੋਲੀਆਂ ਦਾ ਅਸਰ ਨਹੀਂ ਹੁੰਦਾ ਹੈ ਜਿਸ ਕਰਕੇ ਹੈਲਮੇਟ ਨਾਲ ਸਿਰ ਸੁਰੱਖਿਅਤ ਰਹਿੰਦਾ ਹੈ। ਇਹ ਹੈਲਮੇਟ ਲੈਵਲ IIIA ਤੱਕ ਦੇ ਟੁਕੜਿਆਂ ਤੋਂ ਸਿਰ ਨੂੰ ਸੁਰੱਖਿਆ ਰੱਖਣ ਦੇ ਸਮਰੱਥ ਵੀ ਹੈ।

ਭਾਰਤੀ ਫੌਜ ’ਚ ਸਿੱਖ ਜਵਾਨਾਂ ਲਈ ਪਟਕੇ ਉੱਪਰ ਦੀ ਪਹਿਨਿਆ ਜਾਣ ਪਹਿਲਾ ਹੈਲਮੇਟ ਤਿਆਰ
ਭਾਰਤੀ ਫੌਜ ’ਚ ਸਿੱਖ ਜਵਾਨਾਂ ਲਈ ਪਟਕੇ ਉੱਪਰ ਦੀ ਪਹਿਨਿਆ ਜਾਣ ਪਹਿਲਾ ਹੈਲਮੇਟ ਤਿਆਰ

ਇਹ ਹੈਲਮੇਟ ਆਧੁਨਿਕ ਤਕਨੀਕਾਂ ਨਾਲ ਲੈਸ ਦੱਸਿਆ ਜਾ ਰਿਹਾ ਹੈ। ਕੰਪਨੀ ਮੁਤਾਬਕ ਇਸ ਹੈਲਮੇਟ ਵਿੱਚ MACS ਸਿਸਟਮ ਲੱਗਿਆ ਹੋਇਆ ਹੈ ਜਿਸਦਾ ਮਤਲਬ ਮਲਟੀ ਅਕਸੈਸਰੀ ਮਾਊਂਟਿਗ ਸਿਸਟਮ ਹੈ। ਇਸ ਸਿਸਟਮ ਰਾਹੀਂ ਜਵਾਨ ਰਾਤ ਦੇ ਹਨੇਰੇ ਵਿੱਚ ਇਸ ਦੀ ਵਰਤੋਂ ਕਰ ਸਕਦਾ ਹੈ। ਇਸ ਹੈਲਮੇਟ ਉੱਪਰ ਕੈਮਰਾ ਅਤੇ ਵਾਰਤਾਲਾਪ ਕਰਨ ਵਾਲਾ ਸਿਸਟਮ ਉਪਲਬਧ ਕਰਵਾਇਆ ਗਿਆ ਹੈ। ਇਸ ਹੈਲਮੇਟ ਨੂੰ ਕੰਪਨੀ ਨੇ ਲੜਾਕੂ ਹੈਲਮੇਟ ਦੀ ਤਰ੍ਹਾਂ ਡਿਜਾਇਨ ਕੀਤਾ ਹੈ।

ਪਟਕੇ ਉੱਪਰ ਦੀ ਆਰਾਮ ਨਾਲ ਪਹਿਨਿਆ ਜਾ ਸਕੇਗਾ ਹੈਲਮੇਟ

ਇਸ ਹੈਲਮੇਟ ਨੂੰ ਸਿੱਖ ਜਵਾਨ ਲਈ ਕਾਫੀ ਅਰਾਮਦਾਇਕ ਵੀ ਬਣਾਇਆ ਗਿਆ ਹੈ ਤਾਂ ਕਿ ਇਸ ਨੂੰ ਪਹਿਨਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਜਵਾਨ ਇਸ ਨੂੰ ਅਰਾਮ ਨਾਲ ਆਪਣੇ ਪਟਕੇ ਉੱਪਰ ਦੀ ਪਾ ਸਕਦਾ ਹੈ ਅਤੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਅ ਸਕਦਾ ਹੈ।

ਹੈਲਮੇਟ ਤਿਆਰ ਕਰਨ ਵਾਲੀ ਕੰਪਨੀ ਦਾ ਦਾਅਵਾ

ਇਸ ਹੈਲਮੇਟ ਨੂੰ ਤਿਆਰ ਕਰਨ ਵਾਲੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਡਿਜਾਇਨ ਵਾਲਾ ਇਹ ਹੈਲਮੇਟ ਭਾਰਤੀ ਸਿੱਖ ਫੌਜੀ ਜਵਾਨਾਂ ਲਈ ਪਹਿਲਾ ਹੈਲਮੇਟ ਹੈ। ਕੰਪਨੀ ਦਾ ਕਹਿਣਾ ਹੈ ਕਿ ਹੈਲਮੇਟ ਸਿੱਖ ਜਵਾਨਾਂ ਦੀ ਬਹਾਦਰੀ ਨੂੰ ਸਮਰਪਿਤ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਿੱਖ ਵੱਡੀ ਗਿਣਤੀ ਵਿੱਚ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਭਾਵੇਂ ਉਹ ਕੋਈ ਫੌਜ ਦਾ ਅਦਾਰਾ ਹੋਵੇ ਜਿਸ ਤਰ੍ਹਾਂ ਹਥਿਆਰਬੰਦ ਬਲਾਂ, ਕੇਂਦਰੀ ਪੁਲਿਸ ਅਤੇ ਅਰਧ ਸੈਨਿਕ ਬਲ।

ਸਿੱਖ ਜਵਾਨਾਂ ਲਈ ਹੈਲਮੇਟ ਤਿਆਰ ਕਰਨ ਵਾਲੀ ਕੰਪਨੀ ਦੇ ਐਮਡੀ ਵੱਲੋਂ ਸਿੱਖ ਜਵਾਨਾਂ ਲਈ ਕਾਫੀ ਅਹਿਮ ਗੱਲਾਂ ਵੀ ਕਹੀਆਂ ਹਨ। ਐਮਡੀ ਨੀਰਜ ਗੁਪਤਾ ਨੇ ਕਿਹਾ ਹੈ ਕਿ ਦਸਤਾਰ ਸਿੱਖ ਦਾ ਮਾਣ ਹੁੰਦੀ ਹੈ ਅਤੇ ਸਿੱਖ ਬਹੁਤ ਬਹਾਦਰ ਕੌਮ ਹੈ। ਉਨ੍ਹਾਂ ਦੱਸਿਆ ਕਿ ਇਸੇ ਲਈ ਕੰਪਨੀ ਵੱਲੋਂ ਸਿੱਖ ਜਵਾਨਾਂ ਦੀ ਰੱਖਿਆ ਲਈ ਇਸ ਹੈਲਮੇਟ ਨੂੰ ਬਣਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਸਿੱਖ ਜਵਾਨ ਲਈ ਇਸ ਹੈਲਮੇਟ ਨੂੰ ਇਸ ਕਰਕੇ ਬਣਾਇਆ ਹੈ ਕਿਉਂਕਿ ਸਿੱਖ ਜਵਾਨ ਦੇਸ਼ ਦੀ ਰੱਖਿਆ ਲਈ ਆਪਣਾ ਅਹਿਮ ਰੋਲ ਨਿਭਾਅ ਰਹੇ ਹਨ ਪਰ ਉਨ੍ਹਾਂ ਦੀ ਸੁਰੱਖਿਆ ਲਈ ਹੈਲਮੇਟ ਨਹੀਂ ਸੀ ਜਿਸ ਕਰਕੇ ਉਨ੍ਹਾਂ ਦੀ ਕੰਪਨੀ ਨੇ ਇਸ ਹੈਲਮੇਟ ਨੂੰ ਤਿਆਰ ਕੀਤਾ ਹੈ।

ਜਾਣਕਾਰੀ ਅਨੁਸਾਰ ਸਿੱਖ ਫੌਜੀ ਜਵਾਨਾਂ ਲਈ ਆਧੁਨਿਕ ਤਕਨੀਕ ਨਾਲ ਹੈਲਮੇਟ ਤਿਆਰ ਕਰਨ ਵਾਲੀ ਇਹ ਐਮਕੇਯੂ ਕੰਪਨੀ 100 ਤੋਂ ਵੀ ਵੱਧ ਦੇਸ਼ ਲਈ ਕੰਮ ਕਰ ਰਹੀ ਹੈ। ਇਹ ਕੰਪਨੀ ਇੰਨ੍ਹਾਂ ਦੇ ਸੈਨਿਕਾਂ ਲਈ ਕਈ ਤਰ੍ਹਾਂ ਦੇ ਸੁਰੱਖਿਅਤ ਉਪਰਕਣ ਤਿਆਰ ਕਰ ਚੁੱਕੀ ਹੈ। ਇੰਨ੍ਹਾਂ ਉਪਰਕਰਣਾਂ ਵਿੱਚ ਆਪਟ੍ਰੋਨਿਕ ਅਤੇ ਬਲੈਸਟਿਕ ਸੁਰੱਖਿਆ ਉਪਕਰਣ ਸ਼ਾਮਿਲ ਹਨ।

ਇਹ ਵੀ ਪੜ੍ਹੋ: ਗੋਕੁਲਪੁਰੀ ਅਗਨੀ ਕਾਂਡ 'ਤੇ ਪੀਐਮ ਮੋਦੀ ਨੇ ਪ੍ਰਗਟਾਇਆ ਦੁੱਖ

ETV Bharat Logo

Copyright © 2024 Ushodaya Enterprises Pvt. Ltd., All Rights Reserved.