ETV Bharat / bharat

ਅਮਰੀਕਾ ਦੇ ਗੁਰੂ ਘਰ 'ਚ ਭਾਰਤੀ ਰਾਜਦੂਤ ਤਰਨਜੀਤ ਸੰਧੂ 'ਤੇ ਹਮਲੇ ਦੀ ਕੋਸ਼ਿਸ਼, ਖਾਲਿਸਤਾਨ ਸਮਰਥਕਾਂ 'ਤੇ ਹਮਲੇ ਦੇ ਇਲਜ਼ਾਮ

ਭਾਰਤੀ ਡਿਪਲੋਮੇਟ ਤਰਨਜੀਤ ਸੰਧੂ ਗੁਰਪੁਰਬ ਮੌਕੇ ਮੱਥਾ ਟੇਕਣ ਲਈ ਲੌਂਗ ਆਈਲੈਂਡ ਦੇ ਹਿਕਸਵਿਲੇ ਗੁਰਦੁਆਰਾ ਸਾਹਿਬ ਪਹੁੰਚੇ ਸਨ। ਇਸ ਦੌਰਾਨ ਖਾਲਿਸਤਾਨੀ ਸਮਰਥਕਾਂ (khalistan supporters ) ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ‘ਤੇ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਅਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਵੀ ਇਲਜ਼ਾਮ ਲਗਾਇਆ।

indian-ambassador-usa-taranjit-singh-sandhu-attack-khalistan-supporters-assault-inside-gurudwara
ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਧੱਕਾ-ਮੁੱਕੀ ਦੀ ਕੋਸ਼ਿਸ਼, ਅਮਰੀਕਾ ਦੇ ਗੁਰਦੁਆਰਾ ਸਾਹਿਬ 'ਚ ਆਖਿਰ ਕਿਉਂ ਕੀਤੀ ਭਾਰਤੀ ਰਾਜਦੂਤ ਨਾਲ ਧੱਕਾ-ਮੁੱਕੀ ਦੀ ਕੋਸ਼ਿਸ਼
author img

By ETV Bharat Punjabi Team

Published : Nov 27, 2023, 5:27 PM IST

Updated : Nov 27, 2023, 7:16 PM IST

ਹੈਦਰਾਬਾਦ: ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ‘ਚ ਐਤਵਾਰ ਨੂੰ ਖਾਲਿਸਤਾਨੀਆਂ ਦੇ ਇੱਕ ਸਮੂਹ ਨੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਧੱਕਾਮੁੱਕੀ ਕੀਤੀ । ਤੁਹਾਨੂੰ ਦੱਸ ਦਈਏ ਕਿ ਤਰਨਜੀਤ ਸੰਧੂ (taranjit singh sandhu ) ਗੁਰਪੁਰਬ ਮੌਕੇ ਮੱਥਾ ਟੇਕਣ ਲਈ ਲੌਂਗ ਆਈਲੈਂਡ ਦੇ ਹਿਕਸਵਿਲੇ ਗੁਰਦੁਆਰਾ ਸਾਹਿਬ ਪਹੁੰਚੇ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ‘ਤੇ ਖਾਲਿਸਤਾਨ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਅਤੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਸ਼ ਰਚਣ ਦਾ ਵੀ ਇਲਜ਼ਾਮ ਲਗਾਇਆ।

  • Privileged to join the local Sangat, including from Afghanistan, at Guru Nanak Darbar of Long Island in celebrating Gurpurab- listened to Kirtan, spoke about Guru Nanak’s everlasting message of togetherness, unity, & equality, partook langar, and sought blessings for all. pic.twitter.com/i45M2TuSdf

    — Taranjit Singh Sandhu (@SandhuTaranjitS) November 27, 2023 " class="align-text-top noRightClick twitterSection" data=" ">

ਇਸ ਦੌਰਾਨ ਭਾਰਤੀ ਰਾਜਦੂਤ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਗੱਲਬਾਤ (Debate between ambassador and protestors) ਦਾ ਵੀਡੀਓ ਵੀ ਵਾਇਰਲ ਹੋਇਆ ਹੈ। ਇਸ ਵੀਡੀਓ ਦੀ ਸ਼ੁਰੂਆਤ ‘ਚ ਰਾਜਦੂਤ ਨੂੰ ਪ੍ਰਦਰਸ਼ਨਕਾਰੀਆਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਸੇਵਾ ਲਈ ਗੁਰਦੁਆਰਾ ਸਾਹਿਬ ਪਹੁੰਚੇ ਹਨ। ਇੱਕ ਪ੍ਰਦਰਸ਼ਨਕਾਰੀ ਪੰਜਾਬੀ ਭਾਸ਼ਾ ਵਿੱਚ ਬੋਲਦਾ ਸੁਣਿਆ ਜਾਂਦਾ ਹੈ, “ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਪੰਨੂੰ ਦੇ ਕਤਲ ਦੀ ਸਾਜ਼ਸ਼ ਰਚੀ” ਵੀਡੀਓ ‘ਚ ਹੋਰ ਲੋਕ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਪ੍ਰਦਰਸ਼ਨਕਾਰੀ ਭਾਰਤੀ ਰਾਜਦੂਤ ਸੰਧੂ ਨੂੰ ਪੁੱਛ ਰਹੇ ਹਨ, “ਤੁਸੀਂ ਜਵਾਬ ਕਿਉਂ ਨਹੀਂ ਦਿੰਦੇ?”

  • Khalistanies tried to heckle Indian Ambassador @SandhuTaranjitS with basless Questions for his role in the failed plot to assassinate Gurpatwant, (SFJ) and Khalistan Referendum campaign.

    Himmat Singh who led the pro Khalistanies at Hicksville Gurdwara in New York also accused… pic.twitter.com/JW5nqMQSxO

    — RP Singh National Spokesperson BJP (@rpsinghkhalsa) November 27, 2023 " class="align-text-top noRightClick twitterSection" data=" ">

ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝਾ: ਇਸ ਦੌਰਾਨ ਭਾਰਤੀ ਰਾਜਦੂਤ ਤਰਨਜੀਤ ਸੰਧੂ (Indian Ambassador Taranjit Sandhu) ਨੇ ਐਕਸ ‘ਤੇ ਇੱਕ ਪੋਸਟ ਰਾਹੀਂ ਗੁਰਦੁਆਰੇ ਦੀ ਅਪਣੀ ਫੇਰੀ ਦਾ ਜ਼ਿਕਰ ਕੀਤਾ। ਹਾਲਾਂਕਿ, ਉਨ੍ਹਾਂ ਨੇ ਅਪਣੇ ਨਾਲ ਹੋਈ ਧੱਕਾ-ਮੁੱਕੀ ਬਾਰੇ ਕੁੱਝ ਨਹੀਂ ਲਿਿਖਆ। ਉਨ੍ਹਾਂ ਨੇ ਪੋਸਟ ਵਿਚ ਲਿਖਿਆ, “ਗੁਰਪੁਰਬ ਮਨਾਉਣ ਲਈ ਅਫਗਾਨਿਸਤਾਨ ਸਮੇਤ ਸਥਾਨਕ ਸੰਗਤ ਨਾਲ ਲੋਂਗ ਆਈਲੈਂਡ ਵਿੱਚ ਗੁਰੂ ਨਾਨਕ ਦਰਬਾਰ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ- ਕੀਰਤਨ ਸੁਣਿਆ, ਗੁਰੂ ਨਾਨਕ ਦੇਵ ਜੀ ਦੇ ਇਕਜੁੱਟਤਾ, ਏਕਤਾ ਅਤੇ ਬਰਾਬਰੀ ਦੇ ਸਦੀਵੀ ਸੰਦੇਸ਼ ਬਾਰੇ ਗੱਲ ਕੀਤੀ, ਲੰਗਰ ਛਕਿਆ ਅਤੇ ਆਸ਼ੀਰਵਾਦ ਲਿਆ।" ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਸ਼ ਕੋਲੰਬੀਆ ‘ਚ ਖਾਲਿਸਤਾਨੀ ਹਰਦੀਪ ਨਿੱਝਰ ਨੂੰ ਕੁੱਝ ਨਕਾਬਪੋਸ਼ ਲੋਕਾਂ ਨੇ ਇਕ ਪਾਰਕਿੰਗ ‘ਚ ਗੋਲੀ ਮਾਰ ਦਿਤੀ ਸੀ। ਘਟਨਾ ਦੇ ਮਹੀਨਿਆਂ ਬਾਅਦ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਦਾ ਇਲਜ਼ਾਮ ਲਗਾਇਆ, ਜਿਸ ਨਾਲ ਇਕ ਵੱਡਾ ਕੂਟਨੀਤਕ ਵਿਵਾਦ ਪੈਦਾ ਹੋ ਗਿਆ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਹੂਦਾ’ ਅਤੇ ‘ਪ੍ਰੇਰਿਤ’ ਦਸਿਆ ਹੈ।

Last Updated : Nov 27, 2023, 7:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.