ETV Bharat / bharat

ਵੱਡੀ ਸਫਲਤਾ : ਭਾਰਤ ਨੇ 5,000 ਕਿਮੀ ਤੱਕ ਮਾਰ ਦੀ ਸਮਰੱਥਾ ਵਾਲੀ ਅਗਨੀ-5 ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ - ਮਿਜ਼ਾਈਲ ਦਾ ਸਫਲ ਪ੍ਰੀਖਣ

ਭਾਰਤ (INDIA) ਵਲੋਂ ਲਗਾਤਾਰ ਆਪਣੀ ਫੌਜੀ ਸ਼ਕਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਭਾਰਤ ਵਲੋਂ ਅਗਨੀ-5 (Agni-5) ਦਾ ਸਫਲਤਾਪੂਰਵਕ ਪ੍ਰੀਖਣ (Successful testing) ਕੀਤਾ ਗਿਆ ਹੈ। ਇਹ ਮਿਜ਼ਾਈਲ (Missiles) ਜ਼ਮੀਨ ਤੋਂ ਜ਼ਮੀਨ ਤੱਕ ਤਕਰੀਬਨ 5000 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ।

ਵੱਡੀ ਸਫਲਤਾ : ਭਾਰਤ ਨੇ 5,000 ਕਿਮੀ ਤੱਕ ਮਾਰ ਦੀ ਸਮਰੱਥਾ ਵਾਲੀ ਅਗਨੀ-5 ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

author img

By

Published : Oct 28, 2021, 9:25 AM IST

ਨਵੀਂ ਦਿੱਲੀ: ਭਾਰਤ (India) ਨੇ ਆਪਣੀ ਫੌਜੀ ਸ਼ਕਤੀ (Military power) ਵਿਚ ਵਾਧਾ ਕਰਦੇ ਹੋਏ ਬੁੱਧਵਾਰ ਨੂੰ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ-5 ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਜੋ ਸਟੀਕਤਾ ਦੇ ਨਾਲ 5,000 ਕਿਲੋਮੀਟਰ ਤੱਕ ਦੇ ਟੀਚੇ ਨੂੰ ਨਿਸ਼ਾਨਾ ਬਣਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਓਡਿਸ਼ਾ ਵਿਚ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਦੇਰ ਸ਼ਾਮ ਤਕਰੀਬਨ 7-50 ਵਜੇ ਪ੍ਰੀਖਣ ਕੀਤਾ ਗਿਆ।

50,000 ਕਿਲੋਗ੍ਰਾਮ ਭਾਰੀ ਹੈ ਇਹ ਮਿਜ਼ਾਈਲ

ਰੱਖਿਆ ਮੰਤਰਾਲਾ ਮੁਤਾਬਕ ਅਗਨੀ-5 ਨੂੰ ਡੀ.ਆਰ.ਡੀ.ਓ. ਅਤੇ ਭਾਰਤ ਡਾਇਨੇਮਿਕਸ ਲਿਮਟਿਡ ਵਲੋਂ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਦਾ ਭਾਰ ਤਕਰੀਬਨ 50,000 ਕਿਲੋਗ੍ਰਾਮ ਹੈ। ਮਿਜ਼ਾਈਲ 1.75 ਮੀਟਰ ਲੰਬੀ ਹੈ, ਜਿਸ ਦਾ ਵਿਆਸ 2 ਮੀਟਰ ਹੈ। ਇਹ 1500 ਕਿਲੋਗ੍ਰਾਮ ਦਾ ਵਾਰਹੈੱਡ ਤਿੰਨ ਪੜਾਅ ਵਾਲੇ ਰਾਕੇਟ ਬੂਸਟਰ ਦੀ ਚੋਟੀ 'ਤੇ ਰੱਖਿਆ ਜਾਵੇਗਾ ਜੋ ਠੋਸ ਈਂਧਨ ਨਾਲ ਸੰਚਾਲਿਤ ਹੁੰਦਾ ਹੈ।

ਆਵਾਜ਼ ਦੀ ਸਪੀਡ ਤੋਂ 24 ਗੁਨਾ ਤੇਜ਼ ਹੋਵੇਗੀ ਮਿਜ਼ਾਈਲ

ਵਿਗਿਆਨੀਆਂ ਨੇ ਕਿਹਾ ਹੈ ਕਿ ਭਾਰਤੀ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਈਲ ਆਪਣੀ ਸਭ ਤੋਂ ਤੇਜ਼ ਸਪੀਡ ਨਾਲ 8.16 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਚੱਲਣ ਵਾਲੀ ਆਵਾਜ਼ ਦੀ ਸਪੀਡ ਤੋਂ 24 ਗੁਨਾ ਤੇਜ਼ ਹੋਵੇਗੀ ਅਤੇ 24.91 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਗਤੀ ਹਾਸਲ ਕਰੇਗੀ। ਇਹ ਇਕ ਰਿੰਗ ਲੇਜ਼ਰ ਗਾਇਰੋਸਕੋਪ ਜੜਤਵੀ ਨੇਵੀਗੇਸ਼ਨ ਪ੍ਰਣਾਲੀ ਨਾਲ ਲੈੱਸ ਹੈ ਜੋ ਉਪਗ੍ਰਹਿ ਮਾਰਗਦਰਸ਼ਨ ਦੇ ਨਾਲ ਕੰਮ ਕਰਦਾ ਹੈ। ਇਹ ਸਟੀਕ ਨਿਸ਼ਾਨਾ ਲਗਾਉਣ ਵਿਚ ਵੀ ਸਮਰੱਥ ਹੈ। ਇਸ ਨੂੰ ਮੋਬਾਇਲ ਲਾਂਚਰ ਤੋਂ ਲਾਂਚ ਕੀਤਾ ਜਾ ਸਕਦਾ ਹੈ।

ਅਗਨੀ-5 ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਇਲ ਪ੍ਰਾਜੈਕਟ 'ਤੇ ਕੰਮ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ। ਪ੍ਰਾਜੈਕਟ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਇਹ ਮਿਜ਼ਾਈਲ ਦਾ ਪਹਿਲਾ ਯੂਜ਼ਰ ਟ੍ਰਾਇਲ ਹੈ ਜਿਸ ਦੀ ਰੇਂਜ ਵਿਚ ਚੀਨ ਦਾ ਦੂਰ-ਦੁਰਾਡੇ ਵਾਲਾ ਉੱਤਰੀ ਹਿੱਸਾ ਆ ਸਕਦਾ ਹੈ। ਅਗਨੀ-5 ਪ੍ਰਾਜੈਕਟ ਦਾ ਮਕਸਦ ਚੀਨ ਦੇ ਖਿਲਾਭ ਭਾਰਤ ਦੀ ਪ੍ਰਮਾਣੂੰ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣਾ ਹੈ, ਜਿਸ ਦੇ ਕੋਲ ਡੋਂਗਫੋਂਗ-41 ਵਰਗੀਆਂ ਮਿਜ਼ਾਈਲਾਂ ਹਨ, ਜਿਨ੍ਹਾਂ ਦੀ ਸਮਰੱਥਾ 12,000 ਤੋਂ 15,000 ਕਿਲੋਮੀਟਰ ਤੱਕ ਪ੍ਰਹਾਰ ਕਰਨ ਦੀ ਹੈ। ਮਿਜ਼ਾਈਲ ਦਾ ਸਫਲ ਪ੍ਰੀਖਣ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ ਜਦੋਂ ਭਾਰਤ ਦੀ ਪੂਰਬੀ ਲੱਦਾਖ ਵਿਚ ਚੀਨ ਦੇ ਨਾਲ ਸਰਹੱਦ 'ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਨਾਲ ਸਰਹੱਦ 'ਤੇ ਸੀਜ਼ਫਾਇਰ ਚੱਲ ਰਿਹਾ ਹੈ, ਪਰ ਗੁਆਂਢੀ ਦੇਸ਼ ਅੱਤਵਾਦੀਆਂ ਨੂੰ ਭੇਜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਅਗਨੀ-5 ਦਾ ਪ੍ਰੀਖਣ ਅਪ੍ਰੈਲ 2012 ਵਿਚ ਕੀਤਾ ਗਿਆ ਸੀ। ਇਸ ਤੋਂ ਬਾਅਦ ਸਤੰਬਰ 2013 ਵਿਚ ਦੂਜਾ ਪ੍ਰੀਖਣ ਕੀਤਾ। ਫਿਰ ਜਨਵਰੀ 2015 ਵਿਚ ਤੀਜਾ ਅਤੇ ਦਸੰਬਰ 2016 ਵਿਚ ਚੌਥਾ ਪ੍ਰੀਖਣ ਕੀਤਾ ਗਿਆ। ਦਸੰਬਰ 2018 ਤੱਕ ਇਸ ਦੇ 7 ਪ੍ਰੀਖਣ ਕੀਤੇ ਗਏ। ਇਨ੍ਹਾਂ ਪ੍ਰੀਖਣਾਂ ਦੌਰਾਨ ਮਿਜ਼ਾਈਲ ਨੂੰ ਵੱਖ-ਵੱਖ ਥਾਂ ਦੇ ਲਾਂਚਿੰਗ ਪੈਡ ਤੋਂ ਦਾਗਿਆ ਗਿਆ ਸੀ। ਉਸ ਨੂੰ ਵੱਖ-ਵੱਖ ਟ੍ਰੈਜੈਕਟਰੀ 'ਤੇ ਲਾਂਚ ਕਰਕੇ ਪਰਖਿਆ ਗਿਆ। ਅਗਨੀ-5 ਦੇ ਟੈਸਟ ਵਿਚ ਖਰੀ ਉਤਰੀ ਹੈ।

ਮੀਡੀਆ ਰਿਪੋਰਟ ਮੁਤਾਬਕ ਡੀ.ਆਰ.ਡੀ.ਓ. ਦੀ ਯੋਜਨਾ ਅਗਨੀ-5 ਮਿਜ਼ਾਈਲ ਨੂੰ ਹੋਰ ਖਤਰਨਾਕ ਬਣਾਉਣ ਦੀ ਹੈ। ਡੀ.ਆਰ.ਡੀ.ਓ. ਇਸ ਦੀ ਰੇਂਜ 10 ਹਜ਼ਾਰ ਕਿਲੋਮੀਟਰ ਤੱਕ ਲਿਜਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਇਸ ਮਿਜ਼ਾਈਲ ਨੂੰ ਅਜੇ ਸਿਰਫ ਜ਼ਮੀਨ ਤੋਂ ਦਾਗਿਆ ਜਾ ਸਕਦਾ ਹੈ। ਪਾਣੀ ਤੋਂ ਵੀ ਇਹ ਮਿਜ਼ਾਈਲ ਦਾਗੀ ਜਾ ਸਕੇ ਇਸ ਦੇ ਲਈ ਅਗਨੀ-5 ਦੇ ਸਬਮਰੀਨ ਵਰਜਨ 'ਤੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਵਿਧਾਇਕਾਂ ਤੇ ਮੰਤਰੀਆਂ ਤੋਂ ਬਾਅਦ CM ਚੰਨੀ ਨੂੰ ਵੀ ਸੱਦਿਆ ਦਿੱਲੀ, ਅਰੂਸਾ ਵਿਵਾਦ ਤੋਂ ਨਾਰਾਜ਼ ਹਾਈਕਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.