ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਦੇ 12,193 ਨਵੇਂ ਕੇਸ ਦਰਜ ਕੀਤੇ ਗਏ ਹਨ ਤੇ 42 ਲੋਕਾਂ ਦੀ ਮੌਤ ਹੋ ਗਈ ਹੈ। 12,193 ਨਵੇਂ ਕੇਸ ਨਾਲ ਐਕਟਿਵ ਕੇਸ ਵਧ ਕੇ 67,556 ਹੋ ਗਏ ਹਨ। ਵਾਇਰਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 42 ਹੋਰ ਮੌਤਾਂ ਦੇ ਨਾਲ 5,31,300 ਹੋ ਗਈ ਹੈ।
ਸਿਹਤ ਮੰਤਰਾਲੇ ਦੀ ਵੈਬਸਾਈਟ ਦੇ ਅਨੁਸਾਰ, ਸਰਗਰਮ ਕੇਸ ਕੁੱਲ ਕੇਸਾਂ ਦੇ ਭਾਰ ਦਾ 0.15 ਪ੍ਰਤੀਸ਼ਤ ਹਨ, ਜਦੋਂ ਕਿ ਰਾਸ਼ਟਰੀ ਕੋਵਿਡ -19 ਰਿਕਵਰੀ ਦਰ 98.66 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4,42,83,021 ਹੋ ਗਈ ਹੈ, ਜਦੋਂ ਕਿ ਕੇਸਾਂ ਦੀ ਮੌਤ ਦਰ 1.18 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਦੇਸ਼ ਭਰ ਵਿੱਚ ਹੁਣ ਤੱਕ ਐਂਟੀ-ਕੋਵਿਡ ਵੈਕਸੀਨ ਦੀਆਂ 220.66 ਕਰੋੜ ਖੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਪਿਛਲੇ 24 ਘੰਟੇ ਅੰਦਰ ਪੰਜਾਬ ਵਿੱਚ 411 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 7,90,187 ਹੋ ਗਈ ਹੈ। ਉਥੇ ਹੀ ਪਿਛਲੇ 24 ਘੰਟੇ ਅੰਦਰ ਪੰਜਾਬ ਵਿੱਚ ਕੋਰੋਨਾ ਪੀੜਤ ਇੱਕ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਮੁਹਾਲੀ ਤੋਂ 66, ਪਟਿਆਲਾ ਤੋਂ 44, ਲੁਧਿਆਣਾ ਤੋਂ 42, ਫਾਜ਼ਿਲਕਾ ਤੋਂ 41, ਬਠਿੰਡਾ ਤੋਂ 28, ਨਵਾਂ ਸ਼ਹਿਰ ਤੋਂ 23, ਜਲੰਧਰ ਤੋਂ 22, ਹੁਸ਼ਿਆਰਪੁਰ ਤੋਂ 20, ਫਿਰੋਜ਼ਪੁਰ ਤੋਂ 18, ਸ੍ਰੀ ਮੁਕਤਸਰ ਸਾਹਿਬ ਤੋਂ 17, ਸੰਗਰੂਰ ਤੋਂ ਵੀ 17, ਰੋਪੜ ਤੋਂ 15, ਅੰਮ੍ਰਿਤਸਰ ਤੋਂ 13, ਮੋਗਾ ਤੋਂ 11, ਫਰੀਦਕੋਟ ਤੋਂ 9, ਬਰਨਾਲਾ ਤੋਂ 7, ਗੁਰਦਾਸਪੁਰ ਤੋਂ ਵੀ 7, ਮਾਨਸਾ ਤੋਂ 4, ਸ੍ਰੀ ਫਤਿਹਗੜ੍ਹ ਸਾਹਿਬ ਤੋਂ 3, ਪਠਾਨਕੋਟ ਤੋਂ 2, ਕਪੂਰਥਲਾ ਤੋਂ 1 ਮਾਮਲਾ ਸਾਹਮਣੇ ਆਇਆ ਹੈ।
ਠੀਕ ਹੋਣ ਵਾਲਿਆਂ ਦੀ ਗਿਣਤੀ: ਪੰਜਾਬ ਵਿੱਚ ਪਿਛਲੇ 24 ਘੰਟੇ ਅੰਦਰ 276 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 7,67,660 ਹੋ ਗਈ ਹੈ। ਬੀਤੇ ਦਿਨ 7760 ਨਵੇਂ ਸੈਂਪਲ ਲਏ ਗਏ ਹਨ।
ਇਹ ਵੀ ਪੜੋ: Chardham Yatra 2023: ਚਾਰਧਾਮ ਯਾਤਰਾ ਅੱਜ ਤੋਂ ਸ਼ੁਰੂ, ਖੁੱਲ੍ਹਣਗੇ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਪਾਟ