ETV Bharat / bharat

ਭਾਰਤ ’ਚ ਕੋਰੋਨਾ ਦੇ 42,909 ਨਵੇਂ ਮਾਮਲੇ, 380 ਲੋਕਾਂ ਦੀ ਹੋਈ ਮੌਤ

author img

By

Published : Aug 30, 2021, 12:36 PM IST

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ 42,909 ਮਾਮਲੇ ਸਾਹਮਣੇ ਆਏ ਹਨ ਇਸ ਤੋਂ ਇਲਾਵਾ 380 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਮੌਤਾਂ ਦਾ ਅੰਕੜਾਂ ਵਧ ਕੇ 4,38,210 ਹੋ ਗਿਆ ਹੈ।

ਭਾਰਤ ਵਿੱਚ ਕੋਵਿੱਡ ਦੇ 42909 ਨਵੇਂ ਮਾਮਲੇ ਆਏ
ਭਾਰਤ ਵਿੱਚ ਕੋਵਿੱਡ ਦੇ 42909 ਨਵੇਂ ਮਾਮਲੇ ਆਏ

ਨਵੀਂ ਦਿੱਲੀ: ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 42,909 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 3,27,37,939 ਹੋ ਗਈ ਹੈ। ਉਥੇ ਹੀ ਲਗਾਤਾਰ ਛੇਵੇਂ ਦਿਨ ਸਰਗਰਮ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ: ਲਾਠੀਚਾਰਜ ਤੋਂ ਬਾਅਦ ਕਿਸਾਨਾਂ ਦੀ ਮਹਾਪੰਚਾਇਤ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ 42,909 ਮਾਮਲੇ ਸਾਹਮਣੇ ਆਏ ਹਨ ਇਸ ਤੋਂ ਇਲਾਵਾ 380 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਮੌਤਾਂ ਦਾ ਅੰਕੜਾਂ ਵਧ ਕੇ 4,38,210 ਹੋ ਗਿਆ ਹੈ, ਜੋ ਕਿ ਕੁਲ ਮਾਮਲਿਆਂ ਦਾ 1.15 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਨਵੇਂ ਮਾਮਲਿਆਂ ਦੀ ਗਿਣਤੀ ਵਿੱਚ ਕੁਲ 7,766 ਦਾ ਵਾਧਾ ਦਰਜ ਕੀਤਾ ਗਿਆ। ਮਰੀਜਾਂ ਦੇ ਠੀਕ ਹੋਣ ਦੀ ਕੌਮੀ ਦਰ 97.51 ਫ਼ੀਸਦੀ ਹੈ।

ਸਿਹਤ ਮੰਤਰਾਲੇ ਮੁਤਾਬਕ 29 ਅਗਸਤ ਤੱਕ 52,01,46,525 ਸੈਂਪਲ ਲਏ ਗਏ, ਜਿਸ ਵਿੱਚੋਂ 14,19,190 ਟੈਸਟ ਐਤਵਾਰ ਨੂੰ ਹੋਏ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਹੁਣ ਤੱਕ ਵੈਕਸੀਨੇਸ਼ਨ ਦੀ ਕੌਮੀ ਮੁਹਿੰਮ ਤਹਿਤ 63,43,81,358 ਲੋਕਾਂ ਨੂੰ ਡੋਜ਼ ਦਿੱਤੀ ਜਾ ਚੁੱਕੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਟੈਸਟਿੰਗ ਸਮਰੱਥਾ ਵਧਾਈ ਜਾ ਰਹੀ ਹੈ। ਰੋਜ਼ਾਨਾ ਦੀ ਪਾਜ਼ੀਟੀਵਿਟੀ ਦਰ 3.02 ਫੀਸਦੀ ਹੈ ਤੇ ਇਹ ਦਰ ਪਿਛਲੇ 84 ਦਿਨਾਂ ਤੋਂ ਪੰਜ ਫੀਸਦੀ ਤੋਂ ਘੱਟ ਚੱਲ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.