ਨਵੀਂ ਦਿੱਲੀ: ਰਾਜਧਾਨੀ ਵਿੱਚ ਗੁਰਦੁਆਰਾ ਸਿੱਖ ਗੁਰੂਦਵਾਰਾ ਪ੍ਰਬੰਧਕ (ਡੀਐਸਜੀਐਮਸੀ) ਨੇ ਇੱਕ ਸ਼ਲਾਘਾਯੋਗ ਕਦਮ ਚੁੱਕਦਿਆਂ ਦੇਸ਼ ਵਿੱਚ ਅਜਿਹਾ ਪਹਿਲਾ ਹਸਪਤਾਲ ਖੋਲ੍ਹਿਆ ਹੈ, ਜਿੱਥੇ ਕਿਡਨੀ ਦੇ 100 ਮਰੀਜ਼ਾਂ ਦਾ ਇੱਕੋ ਸਮੇਂ ਡਾਇਲਾਸਿਸ ਕੀਤਾ ਜਾ ਸਕਦਾ ਹੈ। ਇਹ ਹਸਪਤਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਏਗਾ। ਡਾਇਲਾਸਿਸ ਸਮੇਤ ਹਰ ਤਰਾਂ ਦੇ ਇਲਾਜ਼ ਹਸਪਤਾਲ ਵਿੱਚ ਮੁਫ਼ਤ ਕੀਤੇ ਜਾਣਗੇ।
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਹਸਪਤਾਲ ਵਿੱਚ ਮੁਫਤ ਇਲਾਜ ਦੇ ਨਾਲ-ਨਾਲ ਖਾਣਾ ਵੀ ਮੁਫਤ ਵਿੱਚ ਮਿਲੇਗਾ। ਇਹ ਹਸਪਤਾਲ ਤਕਨੀਕੀ ਤੌਰ 'ਤੇ ਦੇਸ਼ ਦਾ ਸਭ ਤੋਂ ਉੱਨਤ ਕਿਡਨੀ ਡਾਇਲਾਸਿਸ ਹਸਪਤਾਲ ਹੋਵੇਗਾ। ਇੱਥੇ ਹਰ ਕਿਸਮ ਦੀਆਂ ਆਧੁਨਿਕ ਸਹੂਲਤਾਂ ਉਪਲਬਧ ਹਨ।
ਇਹ ਹਸਪਤਾਲ ਸਰਾਏ ਕਾਲੇ ਖਾਂ ਵਿਖੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਖੋਲ੍ਹਿਆ ਗਿਆ ਹੈ। ਸਿਰਸਾ ਨੇ ਕਿਹਾ ਕਿ ਇੱਥੇ ਕੋਈ ਨਕਦ ਕਾਊਂਟਰ ਨਹੀਂ ਹੋਵੇਗਾ। ਮਰੀਜ਼ ਰਜਿਸਟਰ ਕਰਵਾ ਕੇ ਹੀ ਆਪਣਾ ਇਲਾਜ ਕਰਵਾ ਸਕਦੇ ਹਨ।
ਉਦਘਾਟਨ ਸਮਾਰੋਹ ਵਿਚ ਭਾਰਤੀ ਕਿਸਾਨ ਅੰਦੋਲਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਪਹੁੰਚੇ। ਉਦਘਾਟਨ ਤੋਂ ਬਾਅਦ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਹੂਲਤ ਹਰ ਵਰਗ ਲਈ ਹੈ। ਇਥੇ ਇਲਾਜ ਲਈ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਪਵੇਗੀ, ਸਿਰਫ ਇਲਾਜ ਨਾਲ ਸਬੰਧਤ ਦਸਤਾਵੇਜ਼ ਲਿਆਉਣੇ ਪੈਣਗੇ।
ਐਤਵਾਰ ਨੂੰ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਨੇ ਇਸ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦੇ ਪਹਿਲੇ ਬਲਾਕ ਦਾ ਨਾਂਅ ਪੰਥ ਰਤਨ ਬਾਬਾ ਹਰਬੰਸ ਸਿੰਘ ਦੇ ਨਾਂਅ 'ਤੇ ਰੱਖਿਆ ਗਿਆ ਹੈ। ਹਸਪਤਾਲ ਵਿੱਚ ਇਲਾਜ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਕੁੱਝ ਦਿਨਾਂ ਬਾਅਦ ਸ਼ੁਰੂ ਹੋਵੇਗੀ।
ਹਸਪਤਾਲ ਵਿੱਚ, ਜਹਾਜ਼ ਦੀ ਬਿਜਨਸ ਕਲਾਸ ਵਿੱਚ ਮਿਲਮ ਵਾਲੀ 50 ਇਲੈਕਟ੍ਰਿਕ ਕੁਰਸੀਆਂ ਵੀ ਲਗਾਈਆਂ ਗਈਆਂ ਹਨ, ਤਾਂ ਜੋ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇੱਥੇ ਇੱਕ ਦਿਨ ਵਿੱਚ 500 ਮਰੀਜ਼ਾਂ ਦਾ ਡਾਇਲਾਸਿਸ ਕੀਤਾ ਜਾ ਸਕਦਾ ਹੈ।
ਇੱਥੇ, ਡਾਇਲਾਸਿਸ ਲਈ ਆਉਣ ਵਾਲੇ ਮਰੀਜ਼ਾਂ ਦਾ ਭੁਗਤਾਨ ਸੀਐਸਆਰ ਫੰਡ ਭਾਵ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਫੰਡ ਤੋਂ ਕੀਤਾ ਜਾਵੇਗਾ। ਸਰਕਾਰ ਦੀ ਆਯੁਸ਼ਮਾਨ ਯੋਜਨਾ ਤੋਂ ਵੀ ਪੈਸੇ ਲਏ ਜਾਣਗੇ। ਸਿਰਸਾ ਨੇ ਕਿਹਾ ਕਿ ਜਿਹੜੇ ਲੋਕ ਇਸ ਹਸਪਤਾਲ ਨੂੰ ਚਲਾਉਣ ਲਈ ਯੋਗਦਾਨ ਪਾਉਣ ਚਾਹੁੰਦੇ ਹਨ ਜਾਂ ਕਮਿਊਨਿਟੀ ਸੇਵਾ ਤਹਿਤ ਕੋਈ ਸਹਾਇਤਾ ਚਾਹੁੰਦੇ ਹਨ, ਤਾਂ ਉਨ੍ਹਾਂ ਦੀ ਮਦਦ ਦਾ ਸਵਾਗਤ ਹੈ।
ਇਹ ਵੀ ਪੜ੍ਹੋ: 'ਅੱਜ ਲੋੜ ਹੈ ਪੰਜਾਬੀ ਭਾਸ਼ਾ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਦੀ'
ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਭੋਜਨ ਦਾ ਪ੍ਰਬੰਧ ਵੀ ਮੁਫਤ ਕੀਤਾ ਜਾਵੇਗਾ ਤੇ ਨਾਲ ਹੀ, ਰੋਗੀ ਦੇ ਪਰਿਵਾਰ ਲਈ ਭੋਜਨ ਮੁਫ਼ਤ ਹੋਵੇਗਾ। ਇਸ ਦਾ ਪ੍ਰਬੰਧ ਲੰਗਰ ਰਾਹੀਂ ਕੀਤਾ ਜਾਵੇਗਾ।
ਡਾਇਲਾਸਿਸ ਖੂਨ ਦੀ ਸ਼ੁੱਧਤਾ ਦਾ ਇੱਕ ਨਕਲੀ ਤਰੀਕਾ ਹੁੰਦਾ ਹੈ। ਇਹ ਡਾਇਲਾਸਿਸ ਵਿਧੀ ਉਦੋਂ ਅਪਣਾਈ ਜਾਂਦੀ ਹੈ ਜਦੋਂ ਕਿਸੇ ਵਿਅਕਤੀ ਦਾ ਗੁਰਦਾ, ਭਾਵ ਕਿਡਨੀ ਸਹੀਂ ਤਰ੍ਹਾਂ ਕੰਮ ਨਹੀਂ ਕਰ ਰਹੇ। ਗੁਰਦੇ ਨਾਲ ਜੁੜੀਆਂ ਬਿਮਾਰੀਆਂ, ਸ਼ੂਗਰ ਦੇ ਮਰੀਜ਼ਾਂ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਥਿਤੀਆਂ ਵਿੱਚ ਅਕਸਰ ਡਾਇਲਾਸਿਸ ਦੀ ਜ਼ਰੂਰਤ ਹੁੰਦੀ ਹੈ।