ETV Bharat / bharat

India Canada Row: ਪਾਕਿਸਤਾਨ 'ਚ ਲਈ IED ਧਮਾਕੇ ਦੀ ਸਿਖਲਾਈ, ਭਾਰਤ ਨੇ ਡੋਜ਼ੀਅਰ 'ਚ ਦਿੱਤਾ ਸੀ ਹਰਦੀਪ ਸਿੰਘ ਨਿੱਝਰ ਦੀਆਂ ਕਰਤੂਤਾਂ ਦਾ ਕੱਚਾ ਚਿੱਠਾ

ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਖਟਾਸ ਆ ਗਈ ਹੈ। ਕੈਨੇਡਾ ਨੇ ਅਜੇ ਤੱਕ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਪਰ ਭਾਰਤੀ ਖੁਫੀਆ ਏਜੰਸੀਆਂ ਦੇ ਡੋਜ਼ੀਅਰ ਤੋਂ ਉਸ ਦੇ ਕਾਲੇ ਰਾਜ਼ ਖੁੱਲ੍ਹ ਕੇ ਸਾਹਮਣੇ ਆ ਜਾਂਦੇ ਹਨ।

India Canada Row, Khalistani Terrorist Hardeep Singh Nijjar
India Canada Row Khalistani Terrorist Hardeep Singh Nijjar Pakistan IED Blast India Had Given Dossier
author img

By ETV Bharat Punjabi Team

Published : Sep 23, 2023, 7:03 PM IST

ਹੈਦਰਾਬਾਦ ਡੈਸਕ: ਹਰਦੀਪ ਸਿੰਘ ਨਿੱਝਰ ਦਾ ਜਨਮ 11 ਅਕਤੂਬਰ 1977 ਨੂੰ ਹੋਇਆ ਸੀ। ਉਸ ਦੇ ਪਿਤਾ ਪਿਆਰਾ ਸਿੰਘ ਮੂਲ ਰੂਪ ਵਿੱਚ ਜ਼ਿਲ੍ਹਾ ਜਲੰਧਰ ਦੇ ਭਾਰਸਿੰਘਪੁਰ ਦੇ ਵਸਨੀਕ ਸਨ। ਨਿੱਝਰ KTF ਮੋਡੀਊਲ ਦੇ ਮੈਂਬਰ ਵਜੋਂ ਸਰਗਰਮ ਰਿਹਾ ਅਤੇ ਇਸਦੀ ਨੈੱਟਵਰਕਿੰਗ, ਸਿਖਲਾਈ ਅਤੇ ਵਿੱਤ ਵਿੱਚ ਸਰਗਰਮ ਭੂਮਿਕਾ ਨਿਭਾਈ। ਸਾਲ 2020 ਵਿੱਚ, ਗ੍ਰਹਿ ਮੰਤਰਾਲੇ ਨੇ ਉਸਨੂੰ ਯੂਏਪੀਏ (UAPA) ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ। ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਖਟਾਸ ਆ ਗਈ ਹੈ। ਕੈਨੇਡਾ ਨੇ ਅਜੇ ਤੱਕ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਕੈਨੇਡਾ ਨਿੱਝਰ ਨੂੰ ਬੇਕਸੂਰ ਸਾਬਤ ਕਰਨ 'ਤੇ ਤੁਲਿਆ ਹੋਇਆ ਹੈ। ਪਰ ਭਾਰਤੀ ਖੁਫੀਆ ਏਜੰਸੀਆਂ ਦੇ ਡੋਜ਼ੀਅਰ ਤੋਂ ਉਸ ਦੇ ਕਾਲੇ ਰਾਜ਼ ਖੁੱਲ੍ਹ ਕੇ ਸਾਹਮਣੇ ਆ ਜਾਂਦੇ ਹਨ।

ਹਰਦੀਪ ਸਿੰਘ ਨਿੱਝਰ ਦੀ ਹੱਤਿਆ: ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ 8 ਜੂਨ, 2023 ਦੀ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ 8:25 ਵਜੇ ਕੈਨੇਡਾ ਦੇ ਸਰੀ, ਬੀ.ਸੀ. ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕਿ ਹੱਤਿਆ ਕਰ ਦਿੱਤੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟ ਸ਼ਾਮਿਲ ਹਨ।

ਭਾਰਤ ਨੇ ਕੈਨੇਡਾ ਨੂੰ ਸੌਂਪਿਆ ਸੀ ਡੋਜ਼ੀਅਰ: ਭਾਰਤ ਨੇ ਸਾਲ 2018 ਵਿੱਚ ਨਿੱਝਰ ਬਾਰੇ ਡੋਜ਼ੀਅਰ ਕੈਨੇਡੀਅਨ ਸਰਕਾਰ ਨੂੰ ਸੌਂਪਿਆ ਸੀ। ਨਿੱਝਰ 1996 ਵਿੱਚ ਭਾਰਤ ਤੋਂ ਕੈਨੇਡਾ ਭੱਜ ਗਿਆ ਸੀ, ਜਿੱਥੇ ਉਸਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋ ਕੇ ਅੱਤਵਾਦੀ ਗਤੀਵਿਧੀਆਂ ਲਈ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਨਿੱਝਰ ਸਾਲ 2012 ਵਿੱਚ ਪਾਕਿਸਤਾਨ ਵੀ ਗਿਆ, ਜਿੱਥੇ ਉਹ ਅੱਤਵਾਦੀ ਜਗਤਾਰ ਸਿੰਘ ਤਾਰਾ ਦੇ ਸੰਪਰਕ ਵਿੱਚ ਆਇਆ। ਪਾਕਿਸਤਾਨ ਵਿੱਚ ਉਸ ਨੇ ਜਗਤਾਰ ਸਿੰਘ ਦੀ ਮਦਦ ਨਾਲ ਹਥਿਆਰਾਂ ਅਤੇ ਆਈਈਡੀ ਧਮਾਕਿਆਂ ਦੀ ਸਿਖਲਾਈ ਲਈ। ਨਿੱਝਰ ਗੁਰਦੀਪ ਸਿੰਘ ਦਾ ਸਾਥੀ ਸੀ ਜੋ ਪੰਜਾਬ ਵਿੱਚ 200 ਤੋਂ ਵੱਧ ਕਤਲਾਂ ਵਿੱਚ ਸ਼ਾਮਲ ਸੀ।

2020 ਵਿੱਚ ਕੀਤਾ ਗਿਆ ਅੱਤਵਾਦੀ ਘੋਸ਼ਿਤ: ਨਿੱਝਰ KTF ਮੋਡੀਊਲ ਦੇ ਮੈਂਬਰ ਵਜੋਂ ਸਰਗਰਮ ਰਿਹਾ ਅਤੇ ਇਸਦੀ ਨੈੱਟਵਰਕਿੰਗ, ਸਿਖਲਾਈ ਅਤੇ ਵਿੱਤ ਵਿੱਚ ਸਰਗਰਮ ਭੂਮਿਕਾ ਨਿਭਾਈ। ਸਾਲ 2020 ਵਿੱਚ ਗ੍ਰਹਿ ਮੰਤਰਾਲੇ ਨੇ ਨਿੱਝਰ ਨੂੰ ਯੂਏਪੀਏ (UAPA) ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਸੀ। ਨਿੱਝਰ ਨੇ ਕੈਨੇਡਾ ਵਿੱਚ ਹਥਿਆਰਾਂ ਦਾ ਸਿਖਲਾਈ ਕੈਂਪ ਲਗਾਇਆ, ਜਿੱਥੇ ਉਸਨੇ ਲੋਕਾਂ ਨੂੰ AK-47, ਸਨਾਈਪਰ ਰਾਈਫਲਾਂ ਅਤੇ ਪਿਸਤੌਲਾਂ ਦੀ ਵਰਤੋਂ ਕਰਨੀ ਸਿਖਾਈ। ਨਿੱਝਰ ਨੇ ਕਥਿਤ ਤੌਰ 'ਤੇ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ 'ਤੇ ਹਮਲੇ ਅਤੇ ਹੱਤਿਆਵਾਂ ਕਰਨ ਲਈ ਸੁਪਾਰੀ ਦੇ ਕਿਲਰ ਭਾਰਤ ਭੇਜੇ ਸਨ।

ਨਿੱਝਰ ਦਾ ਪਾਕਿਸਤਾਨ ਨਾਲ ਕਨੈਕਸ਼ਨ: ਹਰਦੀਪ ਸਿੰਘ ਨਿੱਝਰ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦਾ ਸੰਚਾਲਕ ਸੀ, ਜੋ 2013 ਵਿੱਚ ਜਗਤਾਰ ਸਿੰਘ ਉਰਫ਼ ਤਾਰਾ ਦੇ ਸੰਗਠਨ ਦਾ ਮੁਖੀ ਬਣਨ ਤੋਂ ਬਾਅਦ KTF ਵਿੱਚ ਸ਼ਾਮਲ ਹੋਇਆ। ਇਸ ਤੋਂ ਬਾਅਦ, ਨਿੱਝਰ ਨੇ ਕੇਟੀਐਫ (KTF) ਨੂੰ ਮਜ਼ਬੂਤ ​​ਕਰਨ ਅਤੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ 2013 ਅਤੇ 2014 ਵਿੱਚ ਤਾਰਾ ਅਤੇ ਆਈਐਸਆਈ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ। ਇਸ ਦੇ ਲਈ ਉਹ ਪਾਕਿਸਤਾਨ ਵੀ ਗਿਆ।

ਇੰਝ ਬਣਾਇਆ KTF ਸਗੰਠਨ: ਹਰਦੀਪ ਸਿੰਘ ਨਿੱਝਰ ਨੇ ਅਰਸ਼ ਡਾਲਾ ਨਾਲ ਮਿਲ ਕੇ 4 ਮੈਂਬਰੀ ਕੇ.ਟੀ.ਐਫ (KTF) ਮਾਡਿਊਲ ਬਣਾਇਆ, ਜੋ ਟਾਰਗੇਟ ਕਿਲਿੰਗ ਕਰਦਾ ਸੀ। ਹਰਦੀਪ ਨਿੱਝਰ ਅਤੇ ਅਰਸ਼ਦੀਪ ਡੱਲਾ ਨੇ ਮੋਗਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਅਤੇ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਦੇ ਦੋ ਇੰਸਪੈਕਟਰਾਂ ਨੂੰ ਮੋਗਾ ਵਿੱਚ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ। NIA ਨੇ 22/07/2022 ਨੂੰ ਨਿੱਝਰ 'ਤੇ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਅਤੇ NIA ਕੋਰਟ ਮੋਹਾਲੀ 'ਚ ਚਾਰਜਸ਼ੀਟ ਦਾਇਰ ਕੀਤੀ।

ਅੱਤਵਾਦੀ ਗਤੀਵਿਧੀਆਂ ਲਈ ਤਾਰਾ ਨੂੰ ਭੇਜੇ ਪੈਸੇ: ਕੈਨੇਡਾ ਵਿੱਚ ਰਹਿੰਦਿਆਂ ਉਸ ਨੇ ਇਕ ਹੋਰ ਅੱਤਵਾਦੀ ਨੂੰ ਹਥਿਆਰਾਂ ਅਤੇ ਜੀਪੀਐਸ ਡਿਵਾਈਸ ਦੀ ਸਿਖਲਾਈ ਲਈ ਪਾਕਿਸਤਾਨ ਭੇਜਿਆ। ਉਸ ਨੇ ਅੱਤਵਾਦੀ ਗਤੀਵਿਧੀਆਂ ਲਈ ਸਾਲ 2014 ਵਿੱਚ ਜਗਤਾਰ ਤਾਰਾ ਨੂੰ 10 ਲੱਖ ਰੁਪਏ ਵੀ ਭੇਜੇ ਸਨ। ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਨਿੱਝਰ ਨੇ 2014 'ਚ ਸਿਰਸਾ 'ਚ ਡੇਰਾ ਸੱਚਾ ਸੌਦਾ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ, ਪਰ ਭਾਰਤੀ ਵੀਜ਼ਾ ਨਾ ਮਿਲਣ ਕਾਰਨ ਉਹ ਅਜਿਹਾ ਨਹੀਂ ਕਰ ਸਕਿਆ। ਨਿੱਝਰ ਸਾਲ 2021 ਵਿੱਚ ਕੈਨੇਡਾ ਦੇ ਸਰੀ ਸਥਿਤ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣ ਗਿਆ।

ਕਈ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ ਨਿੱਝਰ: ਜਗਤਾਰ ਸਿੰਘ ਤਾਰਾ ਦੇ ਭਾਰਤ ਵਿੱਚ ਤਬਾਦਲੇ ਤੋਂ ਬਾਅਦ ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਬਣ ਗਿਆ। ਐਨਆਈਏ ਨੇ ਨਿੱਝਰ ਖ਼ਿਲਾਫ਼ ਕਈ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚ ਮਨਦੀਪ ਸਿੰਘ ਧਾਲੀਵਾਲ ਨਾਲ ਸਬੰਧਤ ਕੈਨੇਡਾ ਵਿੱਚ ਮਾਡਿਊਲ ਸਥਾਪਤ ਕਰਨ ਦੇ ਦੋਸ਼ ਹਨ। ਨਿੱਝਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜਿਆ ਹੋਇਆ ਸੀ। ਉਸ ਨੇ ਕੈਨੇਡਾ ਵਿੱਚ ਭਾਰਤ ਵਿਰੋਧੀ ਹਿੰਸਕ ਪ੍ਰਦਰਸ਼ਨ ਵੀ ਕੀਤੇ ਸਨ ਅਤੇ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ ਸਨ। ਨਿੱਝਰ ਨੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ 'ਤੇ ਕੈਨੇਡਾ ਵਿੱਚ ਸਥਾਨਕ ਗੁਰਦੁਆਰਿਆਂ ਦੁਆਰਾ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲੈਣ 'ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਸੀ।

ਨਿੱਝਰ ਦਾ ਅੱਤਵਾਦੀ ਗਤੀਵਿਧੀਆਂ ਦਾ ਲੰਬਾ ਰਿਕਾਰਡ: ਨਿੱਝਰ ਦਾ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਲੰਬਾ ਇਤਿਹਾਸ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਸਥਾਨਕ ਖੇਤੀ ਅਤੇ ਡੇਅਰੀ ਨਾਲ ਜੁੜਿਆ ਹੋਇਆ ਸੀ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਨਿੱਝਰ 1996 'ਚ ਰਵੀ ਸ਼ਰਮਾ ਦੇ ਨਾਂ 'ਤੇ ਫਰਜ਼ੀ ਪਾਸਪੋਰਟ ਬਣਾ ਕੇ ਕੈਨੇਡਾ ਭੱਜ ਗਿਆ, ਜਿੱਥੇ ਉਹ ਖਾਲਿਸਤਾਨੀ ਅੱਤਵਾਦ 'ਚ ਸ਼ਾਮਲ ਹੋ ਗਿਆ। ਮਿਤੀ 20-04-10 ਨੂੰ ਰਾਤ 8:30 ਵਜੇ ਆਰੀਆ ਸਮਾਜ ਚੌਂਕ ਪਟਿਆਲਾ ਵਿਖੇ ਬੰਬ ਧਮਾਕਾ ਹੋਇਆ। ਇਸ ਵਿੱਚ ਚਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਗ੍ਰਿਫਤਾਰ ਮੁਲਜ਼ਮ ਬੀ.ਕੇ.ਆਈ ਦੇ ਮੁੱਖ ਮਾਡਿਊਲ ਮੈਂਬਰ ਰਮਨਦੀਪ ਸਿੰਘ ਉਰਫ ਗੋਲਡੀ ਨੇ ਪੰਜਾਬ ਦੇ ਨਾਲ-ਨਾਲ ਭਾਰਤ ਵਿੱਚ ਧਮਾਕਿਆਂ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਹਰਦੀਪ ਸਿੰਘ ਨਿੱਝਰ ਦੇ ਸ਼ਾਮਲ ਹੋਣ ਦਾ ਖੁਲਾਸਾ ਕੀਤਾ।

ਸ਼ੂਟਰਾ ਨੂੰ ਦਿੱਤਾ ਚੰਗੀਆਂ ਨੌਕਰੀਆਂ ਦਾ ਲਾਲਚ: ਜਾਂਚ ਤੋਂ ਪਤਾ ਲੱਗਾ ਹੈ ਕਿ ਨਿੱਝਰ ਅਤੇ ਅਰਸ਼ਦੀਪ ਨੇ ਸ਼ੂਟਰਾਂ ਨੂੰ ਕੈਨੇਡਾ ਵਿਚ ਵੀਜ਼ਾ, ਚੰਗੀ ਨੌਕਰੀ ਅਤੇ ਚੰਗੀ ਕਮਾਈ ਦਾ ਪ੍ਰਬੰਧ ਕਰਨ ਦੇ ਬਦਲੇ ਅੱਤਵਾਦੀ ਵਾਰਦਾਤਾਂ ਕਰਨ ਦਾ ਲਾਲਚ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੂੰ ਪੰਜਾਬ ਵਿੱਚ ਵਪਾਰੀਆਂ ਨੂੰ ਧਮਕਾਉਣ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਤਿਆਰ ਕੀਤਾ ਗਿਆ ਅਤੇ ਬਾਅਦ ਵਿੱਚ, ਉਨ੍ਹਾਂ ਨੂੰ ਕੱਟੜਪੰਥੀ ਬਣਾਇਆ ਗਿਆ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਮਾਰਨ ਦੀਆਂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਪ੍ਰੇਰਿਤ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.