ਚੰਡੀਗੜ੍ਹ: ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ 5 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਭਰ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 1 ਲੱਖ 27 ਹਜ਼ਾਰ 952 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1059 ਲੋਕਾਂ ਦੀ ਮੌਤ ਹੋ ਗਈ ਹੈ।
ਦੇਸ਼ਭਰ ’ਚ 5 ਲੱਖ ਲੋਕਾਂ ਦੀ ਹੋਈ ਮੌਤ
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 13 ਲੱਖ 31 ਹਜ਼ਾਰ 648 ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 1 ਹਜ਼ਾਰ 114 ਹੋ ਗਈ ਹੈ। ਅੰਕੜਿਆਂ ਮੁਤਾਬਿਕ ਕੱਲ੍ਹ 2 ਲੱਖ 30 ਹਜ਼ਾਰ 814 ਲੋਕ ਠੀਕ ਹੋਏ ਸੀ, ਜਿਸ ਤੋਂ ਬਾਅਦ 4 ਕਰੋੜ 24 ਲੱਖ 79 ਹਜ਼ਾਰ 2 ਲੋਕ ਸੰਕਰਮਣ ਮੁਕਤ ਹੋ ਗਏ ਹਨ।
ਵੱਧ ਮੌਤਾਂ ਵਾਲਾ ਭਾਰਤ ਤੀਜਾ ਦੇਸ਼
ਕੋਰੋਨਾ ਵਾਇਰਸ ਦੇ ਕਾਰਨ ਭਾਰਤ ਚ 5 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ। ਜਦਕਿ ਪਹਿਲੇ ਨੰਬਰ ਤੇ ਅਮਰੀਕਾ ਅਤੇ ਦੂਜੇ ਨੰਬਰ ’ਤੇ ਬ੍ਰਾਜ਼ੀਲ ਹੈ। ਇਨ੍ਹਾਂ ਤੋਂ ਇਲਾਵਾ ਰੂਸ ਚੌਥੇ ਥਾਂ ’ਤੇ ਹੈ।
-
India reports 1,27,952 fresh #COVID19 cases, 2,30,814 recoveries, and 1059 deaths in the last 24 hours.
— ANI (@ANI) February 5, 2022 " class="align-text-top noRightClick twitterSection" data="
Active cases: 13,31,648
Death toll: 5,01,114
Daily positivity rate: 7.98%
Total vaccination: 1,68,98,17,199 pic.twitter.com/HAWlsyMnp0
">India reports 1,27,952 fresh #COVID19 cases, 2,30,814 recoveries, and 1059 deaths in the last 24 hours.
— ANI (@ANI) February 5, 2022
Active cases: 13,31,648
Death toll: 5,01,114
Daily positivity rate: 7.98%
Total vaccination: 1,68,98,17,199 pic.twitter.com/HAWlsyMnp0India reports 1,27,952 fresh #COVID19 cases, 2,30,814 recoveries, and 1059 deaths in the last 24 hours.
— ANI (@ANI) February 5, 2022
Active cases: 13,31,648
Death toll: 5,01,114
Daily positivity rate: 7.98%
Total vaccination: 1,68,98,17,199 pic.twitter.com/HAWlsyMnp0
24 ਘੰਟਿਆਂ ’ਚ 1 ਲੱਖ 27 ਹਜ਼ਾਰ 952 ਨਵੇਂ ਮਾਮਲੇ
ਉੱਥੇ ਹੀ ਦੂਜੇ ਪਾਸੇ ਪਿਛਲੇ 24 ਘੰਟਿਆਂ ’ਚ ਦੇਸ਼ਭਰ ’ਚ ਕੋਰੋਨਾ ਵਾਇਰਸ ਦੇ 1 ਲੱਖ 27 ਹਜ਼ਾਰ 952 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1059 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਨੂੰ ਕੋਰੋਨਾ ਦੇ ਘੱਟ ਮਾਮਲੇ ਦਰਜ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਇੱਕ ਲੱਖ 49 ਹਜ਼ਾਰ 394 ਮਾਮਲੇ ਆਏ ਸਨ। ਦੇਸ਼ ਵਿੱਚ ਸਕਾਰਾਤਮਕਤਾ ਦਰ ਹੁਣ 7.98 ਫੀਸਦ ਹੈ।
ਇਹ ਵੀ ਪੜੋ: Corona Update: 24 ਘੰਟਿਆਂ 'ਚ ਕੋਰੋਨਾ ਦੇ 1 ਲੱਖ 28 ਹਜ਼ਾਰ ਮਾਮਲੇ ਦਰਜ, ਸਕਾਰਾਤਮਕਤਾ ਦਰ 8 ਫੀਸਦੀ ਤੋਂ ਘੱਟ