ਨਵੀਂ ਦਿੱਲੀ: ਵਿਰੋਧੀ ਧਿਰ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (Indian National Developmental Inclusive Alliance) ਦੇ ਮੁੱਖ ਨੇਤਾਵਾਂ ਦੀ ਮੰਗਲਵਾਰ ਨੂੰ ਦਿੱਲੀ ਵਿੱਚ ਬੈਠਕ ਹੋਵੇਗੀ, ਜਿਸ 'ਚ ਸੀਟਾਂ ਦੀ ਵੰਡ, ਸਾਂਝੀਆਂ ਜਨਤਕ ਮੀਟਿੰਗਾਂ ਕਰਨ ਅਤੇ ਨਵੀਂ ਰਣਨੀਤੀ ਬਣਾਉਣ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ। ਅਗਲੀਆਂ ਲੋਕ ਸਭਾ ਚੋਣਾਂ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦੂਜੇ ਪਾਸੇ, ਵਿਰੋਧੀ ਧੜਾ ਪੂਰੇ ਸਰਦ ਰੁੱਤ ਸੈਸ਼ਨ ਦੇ ਬਾਈਕਾਟ ਦਾ ਐਲਾਨ ਕਰ ਸਕਦਾ ਹੈ। ਇਹ ਫੈਸਲਾ ਸੋਮਵਾਰ ਨੂੰ ਦੋਵਾਂ ਸਦਨਾਂ ਵਿੱਚ ਮੈਂਬਰਾਂ ਦੀ ਮੁਅੱਤਲੀ ਦੇ ਵਿਰੋਧ ਵਿੱਚ ਲਿਆ ਜਾ ਸਕਦਾ ਹੈ।
-
INDIA (opposition bloc) parties are likely to completely boycott the winter session of Parliament. The final decision will be taken in a meeting to be held tomorrow at the office of Leader of Opposition in Rajya Sabha: Sources
— ANI (@ANI) December 18, 2023 " class="align-text-top noRightClick twitterSection" data="
">INDIA (opposition bloc) parties are likely to completely boycott the winter session of Parliament. The final decision will be taken in a meeting to be held tomorrow at the office of Leader of Opposition in Rajya Sabha: Sources
— ANI (@ANI) December 18, 2023INDIA (opposition bloc) parties are likely to completely boycott the winter session of Parliament. The final decision will be taken in a meeting to be held tomorrow at the office of Leader of Opposition in Rajya Sabha: Sources
— ANI (@ANI) December 18, 2023
ਸਾਂਝੀਆਂ ਜਨਤਕ ਮੀਟਿੰਗਾਂ ਬਾਰੇ ਚਰਚਾ: ਇਹ ਮੀਟਿੰਗਾਂ ਕੁੱਝ ਸਮਾਂ ਪਹਿਲਾਂ ਹੀ ਹੋਈਆਂ ਹਨ। ਇਹਗ ਮੀਟਿੰਗ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਦੇ ਪਿਛੋਕੜ ਵਿੱਚ ਹੋ ਰਹੀ ਹੈ। ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਮੁੱਖ ਤੌਰ ’ਤੇ ਹਾਂ-ਪੱਖੀ ਏਜੰਡਾ ਤੈਅ ਕਰਨ, ਸੀਟਾਂ ਦੀ ਵੰਡ, ਨਵੀਂ ਰਣਨੀਤੀ ਬਣਾਉਣ ਅਤੇ ਸਾਂਝੀਆਂ ਜਨਤਕ ਮੀਟਿੰਗਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਮੀਟਿੰਗ ਅਸ਼ੋਕਾ ਹੋਟਲ, ਦਿੱਲੀ ਵਿੱਚ ਹੋਵੇਗੀ। ਬੈਠਕ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ 'I.N.D.I.A.' ਗਠਜੋੜ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਫੈਸਲਾ 2024 ਦੀਆਂ ਲੋਕ ਸਭਾ ਚੋਣਾਂ (2024 Lok Sabha Elections) ਤੋਂ ਬਾਅਦ ਕੀਤਾ ਜਾਵੇਗਾ।
ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਗਠਜੋੜ ਦੀਆਂ ਜੋ ਕਮੇਟੀਆਂ ਬਣਾਈਆਂ ਗਈਆਂ ਸਨ, ਉਹ ਪਰਦੇ ਪਿੱਛੇ ਕੰਮ ਕਰ ਰਹੀਆਂ ਹਨ ਅਤੇ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਯਾਦਵ ਨੇ ਕਿਹਾ ਕਿ ਵਿਰੋਧੀ ਗਰੁੱਪ 'ਚ ਹਰ ਕੋਈ ਆਪਣੀ ਭੂਮਿਕਾ ਨਿਭਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਤਰੀ ਪਾਰਟੀਆਂ ਬਹੁਤ ਮਜ਼ਬੂਤ ਹਨ।
-
#WATCH | Shiv Sena (UBT) chief Uddhav Thackeray and party leaders Aaditya Thackeray, Sanjay Raut & others arrive at the residence of Delhi CM and AAP national convener Arvind Kejriwal in Delhi. pic.twitter.com/NyLFTHLuGL
— ANI (@ANI) December 18, 2023 " class="align-text-top noRightClick twitterSection" data="
">#WATCH | Shiv Sena (UBT) chief Uddhav Thackeray and party leaders Aaditya Thackeray, Sanjay Raut & others arrive at the residence of Delhi CM and AAP national convener Arvind Kejriwal in Delhi. pic.twitter.com/NyLFTHLuGL
— ANI (@ANI) December 18, 2023#WATCH | Shiv Sena (UBT) chief Uddhav Thackeray and party leaders Aaditya Thackeray, Sanjay Raut & others arrive at the residence of Delhi CM and AAP national convener Arvind Kejriwal in Delhi. pic.twitter.com/NyLFTHLuGL
— ANI (@ANI) December 18, 2023
ਭਾਜਪਾ ਕਿਤੇ ਨਜ਼ਰ ਨਹੀਂ ਆਉਂਦੀ: ਰਾਸ਼ਟਰੀ ਜਨਤਾ ਦਲ ਦੇ ਨੇਤਾ ਨੇ ਕਿਹਾ, 'ਜਿੱਥੇ ਵੀ ਖੇਤਰੀ ਪਾਰਟੀਆਂ ਹਨ, ਭਾਜਪਾ ਕਿਤੇ ਨਜ਼ਰ ਨਹੀਂ ਆਉਂਦੀ। ਜ਼ਿਆਦਾਤਰ ਖੇਤਰੀ ਪਾਰਟੀਆਂ 'I.N.D.I.A' ਗਠਜੋੜ ਨਾਲ ਹਨ।' 'I.N.D.I.A' ਗਠਜੋੜ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਭਵਿੱਖ ਦੀ ਭੂਮਿਕਾ ਬਾਰੇ ਪੁੱਛੇ ਜਾਣ 'ਤੇ ਯਾਦਵ ਨੇ ਕਿਹਾ ਕਿ ਸਾਰਿਆਂ ਦੀ ਭੂਮਿਕਾ ਬਰਾਬਰ ਹੈ ਅਤੇ ਸਾਰਿਆਂ ਦਾ ਉਦੇਸ਼ ਇੱਕ ਹੀ ਹੈ ਜੋ ਫੁੱਟ ਪਾਊ ਤਾਕਤਾਂ ਨੂੰ ਸੱਤਾ ਤੋਂ ਬਾਹਰ ਕਰਨਾ ਹੈ।
ਸਕਾਰਾਤਮਕ ਏਜੰਡਾ: ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (INDIA ALLIANCE MEETING) ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਏਕਤਾ ਬਣਾਈ ਰੱਖਦੇ ਹੋਏ 'ਮੈਂ ਨਹੀਂ, ਹਮ' ਦੇ ਨਾਅਰੇ ਨਾਲ ਅੱਗੇ ਵਧਣ ਦਾ ਇਰਾਦਾ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਸਾਹਮਣੇ ਹੁਣ ਚੁਣੌਤੀ ਅਗਲੀਆਂ ਆਮ ਚੋਣਾਂ ਵਿੱਚ ਭਾਜਪਾ ਦਾ ਮੁਕਾਬਲਾ ਕਰਨ ਲਈ ਇੱਕ ਬਦਲਵਾਂ ਸਕਾਰਾਤਮਕ ਏਜੰਡਾ ਲੈ ਕੇ ਆਉਣਾ ਹੈ।
- ਬਿਹਾਰ ਦੇ ਮਧੇਪੁਰਾ 'ਚ ਤੀਹਰਾ ਕਤਲ, ਮਾਤਾ ਪਿਤਾ ਤੇ ਪੁੱਤਰ ਨੂੰ ਅਪਰਾਧੀਆਂ ਨੇ ਮਾਰੀ ਗੋਲੀ
- KERALA Calicut University: ਕੇਰਲ ਕੇ ਰਾਜਪਾਲ ਦੇ ਖਿਲਾਫ ਐਸਐਫਆਈ ਨੇ ਕਾਲਜਾਂ ਵਿੱਚ ਲਗਾਏ ਬੈਨਰ
- ਭਾਜਪਾ ਵਿਧਾਇਕਾਂ 'ਤੇ ਦਿੱਲੀ ਵਿਧਾਨ ਸਭਾ 'ਚ ਗਲਤ ਤੱਥ ਪੇਸ਼ ਕਰਨ ਦੇ ਦੋਸ਼, ਹੁਣ ਵਿਸ਼ੇਸ਼ ਅਧਿਕਾਰ ਕਮੇਟੀ ਕਰੇਗੀ ਜਾਂਚ
ਸੂਤਰਾਂ ਦਾ ਕਹਿਣਾ ਹੈ ਕਿ 'I.N.D.I.A' ਗਠਜੋੜ ਜਾਤੀ ਆਧਾਰਿਤ ਗਣਨਾ, ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਅਤੇ ਵਰਕਰਾਂ ਲਈ ਸਮਾਜਿਕ ਸੁਰੱਖਿਆ ਦੇ ਮੁੱਦਿਆਂ ਨੂੰ ਅੱਗੇ ਰੱਖ ਸਕਦਾ ਹੈ। 26 ਵਿਰੋਧੀ ਪਾਰਟੀਆਂ ਨੇ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (Bharatiya Janata Party) ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦਾ ਮੁਕਾਬਲਾ ਕਰਨ ਲਈ 'I.N.D.I.A' ਗਠਜੋੜ ਦਾ ਗਠਨ ਕੀਤਾ ਹੈ। ਹੁਣ ਤੱਕ 'I.N.D.I.A' ਗਠਜੋੜ ਦੀਆਂ ਤਿੰਨ ਬੈਠਕਾਂ ਪਟਨਾ, ਬੈਂਗਲੁਰੂ ਅਤੇ ਮੁੰਬਈ 'ਚ ਹੋ ਚੁੱਕੀਆਂ ਹਨ।